PreetNama
ਖੇਡ-ਜਗਤ/Sports News

IPL 2020 : ਮੈਕਸਵੈਲ ਨੇ KXIP ’ਚ ਕੀਤੀ ਵਾਪਸੀ, 10 ਕਰੋੜ ‘ਚ ਲੱਗੀ ਬੋਲੀ

ਨਵੀਂ ਦਿੱਲੀ : IPL ਦੇ 13ਵੇਂ ਸੈਸ਼ਨ ਦੀ ਤਿਆਰੀ ਕੀਤੀ ਜਾ ਰਹੀ , ਇਸ ਤੋਂ ਪਹਿਲਾਂ ਹਰ ਵਾਰ ਦੀ ਤਰਾਂ ਖਿਡਾਰੀਆਂ ਦੀ ਨੀਲਾਮੀ ਕੀਤੀ ਗਈ । ਜਿਸ ‘ਚ ਮੈਂਟਲ ਹੈਲਥ ਦੇ ਕਾਰਨ ਬਹੁਤ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣ ਵਾਲੇ ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੈਲ ਨੇ ਫੇਰ ਵਾਪਸੀ ਕੀਤੀ ਹੈ।ਜ਼ਿਕਰਯੋਗ ਹੈ ਕਿ ਕਿੰਗਜ਼ ਇਲੈਵਨ ਪੰਜਾਬ ਫ੍ਰੈਂਚਾਈਜ਼ੀ ਨੇ ਗਲੈਮ ਮੈਕਸਵੈਲ ਨੂੰ 10 ਕਰੋੜ 75 ਲੱਖ ਦੀ ਕੀਮਤ ਨਾਲ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ।
ਆਈ. ਪੀ. ਐੱਲ.’ਚ ਸਭ ਤੋਂ ਵੱਧ ਕਮਾਉਣ ਵਾਲੇ ਖਿਡਾਰੀਆਂ ‘ਚ ਗਲੈਨ ਮੈਕਸਵੈਲ ਨੇ ਆਪਣਾ ਸਥਾਨ ਬਣਾ ਲਿਆ ਹੈ। ਆਂਕੜਿਆਂ ਦੀ ਗੱਲ ਕਰੀਏ ਤਾਂ ਹਜੇ ਤੱਕ ਗਲੈਨ ਮੈਕਸਵੈਲ ਆਈ. ਪੀ. ਐੱਲ. ਦੇ 4 ਸੈਸ਼ਨਾਂ ‘ਚ ਹਜੇ ਤੱਕ 31 ਕਰੋੜ ਰੁਪਏ ਦੀ ਕਮਾਈ ਕਰ ਚੁੱਕੇ ਹਨ। ਇਕ ਮਿਲੀਅਨ ਯੂ. ਐੱਸ. ਡਾਲਰ ਦੀ ਰਕਮ ਅਦਾ ਪਹਿਲੀ ਵਾਰ ਇਸ ਆਲਰਾਉਂਡਰ ਨੂੰ ਖਰੀਦਿਆ ਗਿਆ ਸੀ। ਜਿਸ ਤੋਂ ਬਾਅਦ 6 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ। ਪਿਛਲੀ ਵਾਰ 9 ਕਰੋੜ ਰੁਪਏ ’ਚ ਬੋਲੀ ਲੱਗੀ ਸੀ ਅਤੇ ਇਸ ਵਾਰ 10.75 ਕਰੋੜ ਰੁਪਏ ‘ਚ ਮੈਕਸਵੈਲ ਨੂੰ ਖਰੀਦਿਆ ਗਿਆ।

ਜ਼ਿਕਰਯੋਗ ਹੈ ਕਿ ਮੈਕਸਵੈਲ ਹੁਣ ਤਕ ਦੇ ਸਭ ਤੋਂ ਵੱਧ ਸੈਲਰੀ ਕਮਾਉਣ ਵਾਲੇ ਵਿਦੇਸ਼ੀ ਖਿਡਾਰੀ ਹਨ। ਸਕੋਰ ਸੂਚੀ ਦੀ ਗੱਲ ਕਰੀਏ ਤਾਂ 69 ਮੁਕਾਬਲਿਆਂ ‘ਚ ਕੁੱਲ 68 ਵਾਰ ਬੱਲੇਬਾਜ਼ੀ ਕਰਦਿਆਂ 1397 ਦੌੜਾਂ ਬਣਾਈਆਂ ਅਤੇ 6 ਅਰਧ ਸੈਂਕੜੇ ਆਪਣੇ ਨਾਮ ਕੀਤੇ। ਟੀ-20 ਕੌਮਾਂਤਰੀ ਕ੍ਰਿਕਟ ‘ਚ ਮੈਕਸਵੈਲ ਵੱਲੋਂ 3 ਸੈਂਕੜੇ ਆਪਣੇ ਨਾਮ ਕੀਤੇ ਗਏ।

Related posts

ਚੰਗੇ ਪ੍ਰਦਰਸ਼ਨ ਨਾਲ ਵਧੇਗਾ ਆਤਮਵਿਸ਼ਵਾਸ : ਰਾਣੀ ਰਾਮਪਾਲ

On Punjab

ਗੋਲਡਨ ਗਰਲ ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ ‘ਚ ਜਿੱਤਿਆ ਦੂਜਾ ਮੈਡਲ

On Punjab

ਸਮਿਥ ਤੇ ਵਾਰਨਰ ਦੀ ਆਸਟ੍ਰੇਲੀਆਈ ਟੀ-20 ਟੀਮ ‘ਚ ਹੋਈ ਵਾਪਸੀ

On Punjab