PreetNama
ਖੇਡ-ਜਗਤ/Sports News

ICC WC 2019: ਵਿਸ਼ਵ ਕੱਪ ਵਿਚ ‘ਗੇਮ-ਚੇਜ਼ਰ’ ਸਾਬਤ ਹੋਣਗੇ ਮਲਿੰਗਾ

ਬੱਲੇਬਾਜ਼ ਭਾਵੇਂ ਹੀ ਆਪਣੀ ਟੀਮਾਂ ਨੂੰ ਵੱਡਾ ਸਕੋਰ ਦੇ ਰਹੇ ਹਨ ਪਰ ਸ੍ਰੀਲੰਕਾ ਦੇ ਤਜ਼ਰਬੇਕਾਰ ਗੇਂਦਬਾਜ਼ ਲਸਿਥ ਮਲਿੰਗਾ ਦਾ ਮੰਨਣਾ ਹੈ ਕਿ ਆਗਾਮੀ ਵਿਸ਼ਵ ਕੱਪ ਵਿੱਚ ਦੌੜਾਂ ਦੇ ਹੜ੍ਹ ਦੇ ਬਾਵਜੂਦ ਗੇਂਦਬਾਜ਼ ਮੈਚਾਂ ਦਾ ਪਾਸਾ ਪਲਟਣ ਵਾਲੇ ਸਾਬਤ ਹੋਣਗੇ।

ਮਲਿੰਗਾ ਨੇ ਦੂਜੇ ਅਤੇ ਆਖ਼ਰੀ ਅਭਿਆਸ ਮੈਚ ਵਿੱਚ ਆਸਟਰੇਲੀਆ ਦੀ ਪੰਜ ਵਿਕਟਾਂ ਨਾਲ ਹਾਰ ਤੋਂ ਬਾਅਦ ਕਿਹਾ, ”ਕ੍ਰਿਕਟ ਬੱਲੇਬਾਜ਼ ਦੀ ਖੇਡ ਹੈ ਪਰ ਗੇਂਦਬਾਜ਼ ਟੀਮ ਦਾ ਪਾਸਾ ਪਲਟ ਸਕਦੇ ਹਨ। ਉਹ ਵਿਕਟ ਲੈ ਕੇ ਮੈਚ ਜਿੱਤ ਸਕਦੇ ਹਨ।”

 

ਉਨ੍ਹਾਂ ਕਿਹਾ, “ਹੁਨਰਮੰਦ ਗੇਂਦਬਾਜ਼ ਹਰ ਪਿਚ ਉੱਤੇ ਅਤੇ ਕਿਸੇ ਵੀ ਹਾਲਾਤ ਵਿੱਚ ਟੀਮ ਲਈ ਲਾਭਦਾਇਕ ਹਨ।  ਉਨ੍ਹਾਂ ਕਿਹਾ, ‘ਗੇਂਦਬਾਜ਼ ਵਿੱਚ ਹੁਨਰ ਅਤੇ ਖੇਡ ਅਤੇ ਵਿਸ਼ਲੇਸ਼ਣ ਦੀ ਸਮਝ ਹੋਣਾ ਜ਼ਰੂਰੀ ਹੈ।” ਉਨ੍ਹਾਂ ਨੂੰ ਤੇਜ਼ੀ ਨਾਲ ਸੁਧਾਰ ਕਰਨਾ ਹੋਵੇਗਾ ਤਾਕਿ ਆਪਣੇ ਪ੍ਰਦਰਸ਼ਨ ਨਾਲ ਆਤਮਵਿਸ਼ਵਾਸ ਹਾਸਲ ਕਰ ਸਕਣ।

 

ਆਈਪੀਐਲ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਆਖ਼ਰੀ ਓਵਰ ਵਿਚ ਮੁੰਬਈ ਇੰਡੀਅਨਜ਼ ਨੂੰ ਜਿਤਾਉਣ ਵਾਲੇ ਮਲਿੰਗਾ ਡੈਥ ਓਵਰਾਂ ਵਿੱਚ  ਦੁਨੀਆਂ ਦੇ ਸਰਬੋਤਮ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ, “ਟੀਮ ਨੂੰ ਮੈਨੂੰ ਮੇਰੇ ਤੋਂ ਉਮੀਦ ਰਹਿੰਦੀ ਹੈ ਅਤੇ ਮੈਂ ਵੀ ਆਪਣੇ ਆਪ ਤੋਂ ਇਹੀ ਉਮੀਦ ਰੱਖਦਾ ਹਾਂ। ਮੈਨੂੰ ਮੈਚ ਜੇਤੂ ਬਣਨਾ ਹੈ ਤਾਂ ਮੈਨੂੰ ਵਿਕਟ ਵੀ ਜ਼ਰੂਰ ਲੈਣੇ ਹੋਣਗੇ।”

Related posts

Women’s Hockey World Cup : ਭਾਰਤ ਨੇ ਇੰਗਲੈਂਡ ਨੂੰ 1-1 ਨਾਲ ਬਰਾਬਰੀ ‘ਤੇ ਰੋਕਿਆ

On Punjab

ਜਾਣੋ ਸਵੇਰੇ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਕਿਵੇਂ ਹੁੰਦਾ ਹੈ ਖ਼ਤਰਨਾਕ ?

On Punjab

Australian Open 2021 : ਦੋ ਟੈਨਿਸ ਖਿਡਾਰੀ ਕੋਰੋਨਾ ਪਾਜ਼ੇਟਿਵ, 72 ਖਿਡਾਰੀ ਪਹਿਲਾਂ ਤੋਂ ਹੀ ਨੇ ਕੁਆਰੰਟਾਈਨ

On Punjab