PreetNama
ਫਿਲਮ-ਸੰਸਾਰ/Filmy

Himanshi Khurana ਨਾਲ ਵਿਆਹ ਦੇ ਸਵਾਲ ’ਤੇ ਆਸਿਮ ਰਿਆਜ਼ ਬੋਲੇ – ‘ਹਾਲੇ ਅਸੀਂ ਬਹੁਤ ਕੰਮ ਕਰਨਾ ਹੈ’

ਬਿੱਗ ਬੌਸ 13 ਦੇ ਦੋ ਚਰਚਿਤ ਚਿਹਰੇ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਫੈਨਜ਼ ਦੇ ਫੇਵਰੇਟ ਕਪਲ ’ਚੋਂ ਇਕ ਹਨ। ਵਿਚ-ਵਿਚ ਦੋਵਾਂ ਦੇ ਬ੍ਰੇਕਅਪ ਦੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ ਪਰ ਹਰ ਵਾਰ ਉਹ ਖ਼ਬਰ ਸਿਰਫ਼ ਅਫਵਾਹ ਸਾਬਿਤ ਹੋਈ ਹੈ। ਫੈਨਜ਼ ਜਲਦ ਹੀ ਆਸਿਮ ਅਤੇ ਹਿਮਾਂਸ਼ੀ ਨੂੰ ਵਿਆਹ ਦੇ ਬੰਧਨ ’ਚ ਬੱਝੇ ਦੇਖਣਾ ਚਾਹੁੰਦੇ ਹਨ। ਪਰ ਆਸਿਮ ਦਾ ਕਹਿਣਾ ਹੈ ਕਿ ਉਹ ਹਾਲੇ ਵਿਆਹ ਨਹੀਂ ਕਰਨਗੇ। ਫਿਲਹਾਲ ਦੋਵੇਂ ਆਪਣਾ ਰਿਲੇਸ਼ਨਸ਼ਿਪ ਇੰਜੁਆਏ ਕਰ ਰਹੇ ਹਨ ਅਤੇ ਉਨ੍ਹਾਂ ਦਾ ਵਿਆਹ ਦਾ ਹਾਲੇ ਕੋਈ ਇਰਾਦਾ ਨਹੀਂ ਹੈ।
ਸਿਧਾਰਥ ਕਨਨ ਸਿੰਗ ਇੰਟਰਵਿਊ ’ਚ ਜਦੋਂ ਆਸਿਮ ਤੋਂ ਹਿਮਾਂਸ਼ੀ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਇਹ ਬਹੁਤ ਜਲਦੀ ਹੈ ਅਤੇ ਅਸੀਂ ਹਾਲੇ ਕੰਮ ਕਰ ਰਹੇ ਹਾਂ। ਹਾਂ ਅਸੀਂ ਰਿਲੇਸ਼ਨਸ਼ਿਪ ’ਚ ਹਾਂ, ਪਰ ਹਾਲੇ ਅਸੀਂ ਲੋਕ ਕੰਮ ਕਰ ਰਹੇ ਹਾਂ। ਨਿਸ਼ਚਿਤ ਰੂਪ ਨਾਲ ਅਸੀਂ ਵਿਆਹ ਕਰਾਂਗੇ ਪਰ ਅਸੀਂ ਹਾਲੇ ਸਿਰਫ਼ ਆਪਣੇ ਕੰਮ ’ਤੇ ਫੋਕਸ ਕਰਨਾ ਚਾਹੁੰਦੇ ਹਾਂ। ਸਾਡੇ ਫੈਨਜ਼ ਸਾਨੂੰ ਜਿੰਨਾ ਪਿਆਰ ਅਤੇ ਦੁਆਵਾਂ ਦਿੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਆਪਣੇ ਚੰਗੇ ਕੰਮ ਰਾਹੀਂ ਅਸੀਂ ਵੀ ਉਨ੍ਹਾਂ ਨੂੰ ਪਿਆਰ ਵਾਪਸ ਕਰੀਏ। ਸੱਚ ਕਹਾਂ ਤਾਂ ਅਸੀਂ ਇਸ ਇੰਡਸਟਰੀ ਨਾਲ ਤਾਲੁਕ ਨਹੀਂ ਰੱਖਦੇ ਅਸੀਂ ਆਊਟਸਾਈਡਰਜ਼ ਹਾਂ ਪਰ ਮੈਂ ਆਪਣੇ ਫੈਨਜ਼ ਕਾਰਨ ਇਥੇ ਟਿਕਿਆ ਹੋਇਆ ਹਾਂ।’

ਤੁਹਾਨੂੰ ਦੱਸ ਦੇਈਏ ਕਿ ਆਸਿਮ ਅਤੇ ਹਿਮਾਂਸ਼ੀ ਬਿੱਗ ਬੌਸ 13 ਤੋਂ ਬਾਅਦ ਤੋਂ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਨੂੰ ਅਕਸਰ ਇਕੱਠੇ ਸਪਾਟ ਕੀਤਾ ਜਾਂਦਾ ਹੈ। ਲਵ ਸਟੋਰੀ ਦੀ ਗੱਲ ਕਰੀਏ ਤਾਂ ਆਸਿਮ ਨੇ ਹਿਮਾਂਸ਼ੀ ਨੂੰ ਬਿੱਗ ਬੌਸ 13 ’ਚ ਪ੍ਰਪੋਜ਼ ਕੀਤਾ ਸੀ, ਉਸ ਸਮੇਂ ਐਕਟਰੈੱਸ ਪਹਿਲਾਂ ਤੋਂ ਕਮਿਟਿਡ ਸੀ।

Related posts

ਅਰਜੁਨ ਰਾਮਪਾਲ ਲਾਕਡਾਊਨ ਤੋਂ ਬਾਅਦ ਜਲਦ ਕਰਨਗੇ ਵੱਡੀ ਪਾਰਟੀ

On Punjab

Prabhas Next Movie: ਪ੍ਰਭਾਸ ਦੀ ਫਿਲਮ ‘ਆਦਿਪੁਰੁਸ਼’ ‘ਚ ਸੈਫ ਅਲੀ ਖਾਨ ਹੋ ਸਕਦੇ ਨੇ ਵਿਲੇਨ

On Punjab

ਸੈਫ਼ ਅਲੀ ਖ਼ਾਨ ’ਤੇ ਘਰ ’ਚ ਵੜ ਕੇ ਹਮਲਾ, ਚਾਕੂ ਲੱਗਣ ਕਾਰਨ ਹਸਪਤਾਲ ਜ਼ੇਰੇ ਇਲਾਜ

On Punjab