65.28 F
New York, US
September 8, 2026
PreetNama
ਰਾਜਨੀਤੀ/Politics

Manmohan Singh Health Update : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਏਮਜ਼ ਤੋਂ ਮਿਲੀ ਛੁੱਟੀ, ਕੋਰੋਨਾ ਕਾਰਨ ਹੋਏ ਸੀ ਭਰਤੀ

ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਮਨਮੋਹਨ ਸਿੰਘ ਨੂੰ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੀ ਲਪੇਟ ’ਚ ਆ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਏਮਜ਼ ’ਚ 19 ਅਪ੍ਰੈਲ ਨੂੰ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਤਬੀਅਤ ਠੀਕ ਹੈ ਅਤੇ ਉਹ ਕੋਰੋਨਾ ਸੰਕ੍ਰਮਣ ਤੋਂ ਬਾਹਰ ਆ ਚੁੱਕੇ ਹਨ, ਇਸ ਲਈ ਏਮਜ਼ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਸਾਬਕਾ ਮਨਮੋਹਨ ਸਿੰਘ ਦੀ ਉਮਰ 88 ਸਾਲ ਹੈ। ਸਾਬਕਾ ਪੀਐੱਮ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਲਈਆਂ ਹਨ। ਇਸਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਹੋਇਆ। ਉਨ੍ਹਾਂ ਨੂੰ ਸ਼ੂਗਰ ਦੀ ਵੀ ਬਿਮਾਰੀ ਹੈ। ਡਾਕਟਰ ਮਨਮੋਹਨ ਸਿੰਘ ਦੀਆਂ ਦੋ ਬਾਈਪਾਸ ਸਰਜਰੀਆਂ ਵੀ ਹੋ ਚੁੱਕੀਆਂ ਹਨ। ਦੱਸ ਦੇਈਏ ਕਿ 1990 ’ਚ ਉਨ੍ਹਾਂ ਦੀ ਪਹਿਲੀ ਸਰਜਰੀ ਯੂਨਾਈਟਿਡ ਕਿੰਗਡਮ ’ਚ ਹੋਈ ਸੀ ਅਤੇ 2004 ’ਚ ਉਨ੍ਹਾਂ ਦੀ ਏਸਕਾਰਟ ਹਸਪਤਾਲ ’ਚ ੲੰਜਿਓਪਲਾਸਟੀ ਕੀਤੀ ਗਈ ਸੀ। 2009 ’ਚ ਏਮਜ਼ ’ਚ ਉਨ੍ਹਾਂ ਦੀ ਦੂਸਰੀ ਬਾਈਪਾਸ ਸਰਜਰੀ ਹੋਈ ਸੀ।

Related posts

MP ਅੰਮ੍ਰਿਤਪਾਲ ਸਿੰਘ ਦੀ ਸੰਸਦ ਵਿੱਚ ਹਾਜ਼ਰੀ ਦੇ ਮਾਮਲੇ ’ਤੇ ਸਰਕਾਰ ਚੁੱਪ

On Punjab

Teachers Day 2022: ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਅਧਿਆਪਕ ਦਿਵਸ ‘ਤੇ ਦਿੱਤੀ ਵਧਾਈ , ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਕੀਤਾ ਯਾਦ

On Punjab

ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਦਾ ਸਨਮਾਨ

On Punjab