PreetNama
ਸਿਹਤ/Health

Health Tips: ਸਿਹਤਮੰਦ ਰਹਿਣ ਲਈ ਅੱਜ ਤੋਂ ਹੀ ਇਸ ਢੰਗ ਨਾਲ ਪੀਓ ਪਾਣੀ

ਪਾਣੀ ਸਾਡੇ ਸਰੀਰ ਦੀਆਂ ਮੁਢਲੀਆਂ ਜ਼ਰੂਰਤਾਂ ਵਿੱਚ ਸ਼ਾਮਲ ਹੁੰਦਾ ਹੈ। ਪਾਣੀ ਸਰੀਰ ਦੇ ਹਰੇਕ ਸੈੱਲ ਲਈ ਮਹੱਤਵਪੂਰਨ ਹੁੰਦਾ ਹੈ। ਪਾਣੀ ਪਾਚਨ, ਦਿਲ, ਫੇਫੜੇ ਅਤੇ ਦਿਮਾਗ ਦੇ ਕੰਮ ਲਈ ਮਹੱਤਵਪੂਰਨ ਹੈ। ਮਰਦਾਂ ਨੂੰ ਦਿਨ ਵਿੱਚ 13 ਗਲਾਸ ਪੀਣਾ ਚਾਹੀਦਾ ਹੈ ਅਤੇ ਔਰਤਾਂ ਨੂੰ 9 ਗਲਾਸ ਪਾਣੀ ਪੀਣਾ ਚਾਹੀਦਾ ਹੈ।ਗਰਭਵਤੀ ਔਰਤਾਂ ਨੂੰ ਹਾਈਡਰੇਟ ਰਹਿਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।ਪਰ ਵੱਡਾ ਸਵਾਲ ਇਹ ਹੈ ਕਿ ਦਿਨ ਵਿੱਚ ਕਿੰਨੀ ਵਾਰ ਪਾਣੀ ਪੀਣਾ ਚਾਹੀਦਾ ਹੈ ਅਤੇ ਕਿੰਨੀ ਕੁ। ਅੱਜ ਅਸੀਂ ਇਸ ਪ੍ਰਸ਼ਨ ਦਾ ਉੱਤਰ ਦਿੰਦੇ ਹਾਂ।

 

ਭੋਜਨ ਨਾਲ ਪਾਣੀ ਪੀਣਾ ਚੰਗਾ
ਇਹ ਪ੍ਰਚਲਿਤ ਹੈ ਕਿ ਪਾਣੀ ਨੂੰ ਖਾਣੇ ਨਾਲ ਬਿਲਕੁਲ ਵੀ ਨਹੀਂ ਪੀਣਾ ਚਾਹੀਦਾ, ਜੋ ਕਿ ਬਿਲਕੁਲ ਗਲਤ ਹੈ।ਭੋਜਨ ਦੇ ਨਾਲ ਪਾਣੀ ਪੀਣ ਨਾਲ ਪਾਚਨ ਕਾਇਮ ਰਹਿੰਦਾ ਹੈ।

 

ਭੋਜਨ ਤੋਂ ਪਹਿਲਾਂ ਪਾਣੀ ਪੀਓ
ਖਾਣ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਣਾ ਚਾਹੀਦਾ ਹੈ।ਭੋਜਨ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਤੋਂ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਢਿੱਡ ਭਰਿਆ ਹੋਇਆ ਹੈ।ਇਸ ਨਾਲ ਤੁਸੀਂ ਬਹੁਤ ਜ਼ਿਆਦਾ ਖਾਣਾ ਖਾਣ ਤੋਂ ਪਰਹੇਜ਼ ਕਰੋਗੇ।

 

ਸਵੇਰੇ ਜਾਗਣ ਤੇ
ਸਵੇਰੇ ਉੱਠਦਿਆਂ ਸਾਰ ਪਹਿਲਾਂ ਦੋ ਗਲਾਸ ਪਾਣੀ ਪੀਣਾ ਚਾਹੀਦਾ ਹੈ।ਰਾਤ ਨੂੰ ਸੌਂਦਿਆਂ ਤੁਸੀਂ ਪਾਣੀ ਨਹੀਂ ਪੀ ਸਕਦੇ, ਇਸ ਕਾਰਨ ਤੁਸੀਂ ਪਹਿਲਾਂ ਤੋਂ ਪੂਰੀ ਰਾਤ ਡੀਹਾਈਡਰੇਟਡ ਹੋ ਜਾਂਦੇ ਹੋ।

 

ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿਚ
ਜੇ ਤੁਸੀਂ ਕਸਰਤ ਕਰਨਾ ਸ਼ੁਰੂ ਕਰਨ ਜਾ ਰਹੇ ਹੋ, ਤਾਂ ਦੋ ਦਿਨ ਪਹਿਲਾਂ ਤੋਂ ਪਾਣੀ ਪੀਣਾ ਸ਼ੁਰੂ ਕਰ ਦਿਓ।ਕਸਰਤ ਦੌਰਾਨ ਅਤੇ ਬਾਅਦ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਾਈਡਰੇਟ ਕਰੋ।ਸਵੇਰੇ ਜਾਗਿੰਗ ਲਈ ਜਾਣ ਤੋਂ ਇੱਕ ਘੰਟਾ ਪਹਿਲਾਂ ਪਾਣੀ ਪੀਓ।

 

ਸੌਣ ਤੋਂ ਪਹਿਲਾਂ
ਰਾਤ ਨੂੰ ਸੌਣ ਤੋਂ ਪਹਿਲਾਂ ਇਕ ਜਾਂ ਦੋ ਘੁੱਟ ਪਾਣੀ ਪੀਓ।ਰਾਤ ਨੂੰ ਚੰਗੀ ਨੀਂਦ ਲਈ ਪਾਣੀ ਪੀਣ ਦੀ ਆਦਤ ਚੰਗੀ ਹੈ।

 

ਸ਼ਾਮ ਨੂੰ
ਸ਼ਾਮ ਨੂੰ ਚਾਹ ਜਾਂ ਕੌਫੀ ਨਾ ਪੀਓ ਅਤੇ ਪਾਣੀ ਨਾ ਪੀਓ।ਕੌਫੀ ਜਾਂ ਚਾਹ ਵਗੈਰਾ ਪੀਣ ਨਾਲ ਤੁਹਾਡੀ ਰਾਤ ਦੀ ਨੀਂਦ ਖਰਾਬ ਹੋ ਸਕਦੀ ਹੈ।

Related posts

ਜਾਣੋ ਕਿਹੜਾ Soup ਤੁਹਾਡੀ ਸਿਹਤ ਲਈ ਹੈ ਫ਼ਾਇਦੇਮੰਦ ?

On Punjab

Miss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾ

On Punjab

ਬੇਸਨ ਦੀ ਰੋਟੀ ਡਾਇਬਟੀਜ਼ ਦੇ ਮਰੀਜ਼ਾਂ ਲਈ ਹੈ ਵਰਦਾਨ, ਬਲੱਡ ਸ਼ੂਗਰ ਠੀਕ ਰਹੇਗੀ, ਬਹੁਤ ਸਾਰੇ ਹੋਣਗੇ ਫਾਇਦੇ

On Punjab