46.04 F
New York, US
April 19, 2024
PreetNama
ਸਿਹਤ/Health

ਜਾਣੋ ਕਿਹੜਾ Soup ਤੁਹਾਡੀ ਸਿਹਤ ਲਈ ਹੈ ਫ਼ਾਇਦੇਮੰਦ ?

Drinking Soup health benefits: ਸਰਦੀਆਂ ਦੇ ਆਉਂਦੇ ਹੀ ਜ਼ਿਆਦਾ ਠੰਡ ਦੇ ਨਾਲ ਠੰਡੀਆਂ ਹਵਾਵਾਂ ਦਾ ਅਸਰ ਵੀ ਹਰ ਜਗ੍ਹਾ ਵੇਖਣ ਨੂੰ ਮਿਲਦਾ ਹੈ ਜਿਸ ਕਰਕੇ ਹਰ ਟਾਈਮ ਕੁੱਝ ਨਾ ਕੁੱਝ ਗਰਮਾ-ਗਰਮ ਖਾਣ ਦਾ ਦਿਲ ਕਰਦਾ ਰਹਿੰਦਾ ਹੈ…ਪਰ ਇਸ ਮੌਸਮ ‘ਚ ਕੁੱਝ ਵੀ ਗਲਤ ਖਾਣ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰਦੀ-ਜ਼ੁਕਾਮ, ਵਾਇਰਲ ਬੁਖਾਰ ਵਰਗੀਆਂ ਹੋਰ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਸੂਪ ਇੱਕ ਬੈਸਟ ਆਪਸ਼ਨ ਹੈ, ਜੋ ਨਾ ਸਿਰਫ਼ ਸਰਦੀ, ਜੁਕਾਮ, ਵਾਇਰਲ ਵਰਗੀ ਬੀਮਾਰੀਆਂ ਤੋਂ ਬਚਾਅ ਕਰਦਾ ਸਗੋਂ ਸਰਦੀਆਂ ਵਿਚ ਭਾਰ ਵਧਣ ਤੋਂ ਵੀ ਰੋਕਦਾ ਹੈ। ਇਸ ਤੋਂ ਇਲਾਵਾ ਸੂਪ ‘ਚ ਮੌਜੂਦ ਪੋਸ਼ਟਿਕ ਤੱਤ‍ ਅਤੇ ਬੀਮਾਰੀਆਂ ਤੋਂ ਲੜਨ ਲਈ ਇੰਮਊਨਿਟੀ ਅਤੇ ਮੈਟਾਬਾਲਿਜ਼ਮ ਨੂੰ ਮਜਬੂਤ ਬਣਾਉਣ ਵਿਚ ਮਦਦ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਸੂਪਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਟਮਾਟਰ ਦਾ ਸੂਪ: ਸਰਦੀਆਂ ਆਉਂਦੇ ਹੀ ਟਮਾਟਰ ਦੇ ਸੂਪ ਨੂੰ ਪੀਣ ਦਾ ਮਜ਼ਾ ਦੋਗੁਣਾ ਹੋ ਜਾਂਦਾ ਹੈ ਕਿਉਂਕਿ ਇਸ ‘ਚ ਕੈਲੋਰੀ ਦੀ ਮਾਤਰਾ ਵੀ ਕਾਫੀ ਘੱਟ ਹੁੰਦੀ ਹੈ। ਟਮਾਟਰ ਦੇ ਸੂਪ ‘ਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਇਸ ‘ਚ ਵਿਟਾਮਿਨ ਏ,ਈ, ਸੀ, ਕੇ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਤੁਹਾਨੂੰ ਹੈਲਦੀ ਅਤੇ ਫਿੱਟ ਰੱਖਦੇ ਹਨ। ਇਸ ਨੂੰ ਤੁਸੀਂ ਲੰਚ ‘ਚ ਵੀ ਲੈ ਸਕਦੇ ਹੋ ਅਤੇ ਡਿਨਰ ਪਾਰਟੀ ਦਾ ਸਟਾਟਰ ਵੀ ਬਣਾ ਸਕਦੇ ਹੋ।

ਪਾਲਕ ਦਾ ਸੂਪ: ਆਇਰਨ ਨਾਲ ਭਰਪੂਰ ਪਾਲਕ ‘ਚ ਮਿਨਰਲ‍ਸ, ਵਿਟਾਮਿਨ ਅਤੇ ਦੂਜੇ ਕਈ ‍ਹੋਰ ਤੱਤ ਵੀ ਪਾਏ ਜਾਂਦੇ ਹਨ ਜੋ ਕਿ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸਰਦੀਆਂ ‘ਚ ਤੁਸੀਂ ਪਾਲਕ ਦੀ ਤਰੀ ਵੀ ਪੀ ਸਕਦੇ ਹੋ। ਪਾਲਕ ਵਿਚ ਵਿਟਾਮਿਨ ਏ, ਸੀ, ਈ, ਕੇ ਅਤੇ ਬੀ ਕੰਪਲੈਕਸ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੈਗਨੀਜ਼, ਕੈਰੋਟੀਨ, ਆਇਰਨ, ਆਓਇਡੀਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟੈਸ਼ੀਅਮ, ਸੋਡੀਅਮ, ਫਾਸਫੋਰਸ ਅਤੇ ਜ਼ਰੂਰੀ ਅਮੀਨੋ ਐਸਿਡ ਵੀ ਪਾਏ ਜਾਂਦੇ ਹਨ ਜਿਸ ਦੇ ਨਾਲ ਤੁਹਾਡੀ ਸਕਿਨ ਅਤੇ ਵਾਲ ਸਿਹਤਮੰਦ ਰਹਿੰਦੇ ਹਨ।

ਮਸ਼ਰੂਮ ਸੂਪ: ਮਸ਼ਰੂਮ ਸਿਰਫ ਖਾਣ ਵਿਚ ਸੁਆਦ ਹੀ ਨਹੀਂ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਇਸ ਨਾਲ ਹੀ ਸਰਦੀ ਦੇ ਮੌਸਮ ‘ਚ ਇਸ ਦਾ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਕਿਉਂਕਿ ਇਹ ਸੂਪ ਪੀਣ ‘ਚ ਜਿਨ੍ਹਾਂ ਟੇਸਟੀ ਹੁੰਦਾ ਹੈ ਉਨ੍ਹਾਂ ਹੀ ਸਿਹਤ ਲਈ ਗੁਣਕਾਰੀ ਵੀ ਹੁੰਦਾ ਹੈ ਕਿਉਂਕਿ ਇਸ ਵਿਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਕਿ ਸਿਹਤ ਨੂੰ ਫਿੱਟ ਰੱਖਦੇ ਹਨ।

ਮਟਰਾਂ ਦਾ ਸੂਪ: ਸਰਦੀਆਂ ਵਿਚ ਮਟਰ ਸੂਪ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਫ਼ਾਇਬਰ ਨਾਲ ਭਰਪੂਰ ਮਟਰ ਸੂਪ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਮਟਰ ਦੇ ਸੂਪ ਵਿਚ ਪੋਟਾਸ਼ੀਅਮ ਬੰਦ ਨਸਾਂ ਨੂੰ ਖੋਲ੍ਹ ਬਲੱਡ ਸਰਕੁਲੇਸ਼ਨ ਬਣਾਏ ਰੱਖਣ ਵਿਚ ਮਦਦ ਕਰਦਾ ਹੈ।

ਸ‍ਵੀਟ ਕੋਰਨ ਸੂਪ: ਜਿਨ੍ਹਾਂ ਲੋਕਾਂ ਨੂੰ ਅਸ‍ਥਮਾ ਜਾਂ ਲੰਗ‍ਸ ਨਾਲ ਸਬੰਧਤ ਕੋਈ ਸਮੱਸ‍ਿਆ ਹੈ ਤਾਂ ਉਨ੍ਹਾਂ ਦੇ ਲ‍ਈ ਇਹ ਸੂਪ ਬਹੁਤ ਹੀ ਗੁਣਕਾਰੀ ਹੁੰਦਾ ਹੈ। ‍ਰੋਜ਼ਾਨਾ 1 ਕਪ ਸ‍ਵੀਟ ਕਾਰਨ ਸੂਪ ਪੀਣ ਨਾਲ ਅਸਥਮਾ ਨੂੰ ਘੱਟ ਕੀਤਾ ਜਾ ਸਕਦਾ ਹੈ। ਪੌਸ਼ਟਿਕ ਅਤੇ ਐਂਟੀ-ਆਕ‍ਸੀਡੈਂਟਸ ਤੱਤ‍ਾਂ ਨਾਲ ਭਰਪੂਰ ਇਹ ਸੂਪ ਸਰਦੀਆਂ ਵਿਚ ਹੋਣ ਵਾਲੇ ਹਾਰਟ ਆਰਟ੍ਰੀਜ਼ ਦੀ ਬ‍ਲਾਕੇਜ ਨੂੰ ਖੋਲ੍ਹਦਾ ਹੈ, ਹਾਈਪਰਟੈਂਸ਼ਨ ਨੂੰ ਘੱਟ ਕਰ ਹਾਰਟ ਅਟੈਕ ਦੇ ਖਤਰੇ ਨੂੰ 10 ਫ਼ੀਸਦੀ ਤਕ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਬੀਟਾ ਕੈਰੋਟੀਨ ਸਰਦੀਆਂ ਵਿਚ ਹੋਣ ਵਾਲੇ ਸਮੋਗ ਅਤੇ ਪ੍ਰਦੂਸ਼ਣ ਤੋਂ ਅੱਖਾਂ ਦੀ ਸੁਰੱਖਿਆ ਕਰਦਾ ਹੈ।

Related posts

ਹਲਦੀ ਦੇ ਸਕਿਨਕੇਅਰ ਫਾਇਦੇ, ਮੁਹਾਸੇ ਤੇ ਕਾਲੇ ਧੱਬਿਆਂ ਨੂੰ ਇਸ ਤਰ੍ਹਾਂ ਕਰਦੀ ਦੂਰ

On Punjab

ਜੇਕਰ ਤੁਹਾਨੂੰ ਵੀ ਬਰਗਰ ਪਸੰਦ ਤਾਂ ਹੋ ਜਾਵੋ ਸਾਵਧਾਨ, ਆਹ ਦੇਖੋ ਕੀ ਨਿਕਲਿਆ

On Punjab

ਨਿੰਮ ਦਾ ਤੇਲ ਹੈ ਬਹੁਤ ਹੀ ਫਾਇਦੇਮੰਦ

On Punjab