PreetNama
ਸਿਹਤ/Health

Health Tips: ਜੇ ਤੁਸੀਂ ਗੋਢਿਆਂ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

ਗੋਢਿਆਂ ‘ਚ ਦਰਦ ਦੀ ਸਮੱਸਿਆ ਅੱਜ-ਕੱਲ੍ਹ ਆਮ ਬਣਦੀ ਜਾ ਰਹੀ ਹੈ। ਅਜਿਹਾ ਕਦੇ-ਕਦੇ ਕੈਲਸ਼ੀਅਮ ਦੀ ਕਮੀ ਕਾਰਨ ਵੀ ਹੁੰਦਾ ਹੈ। ਵੈਸੇ ਤਾਂ ਦੁੱਧ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ ਪਰ ਕਈ ਲੋਕ ਅਜਿਹੇ ਵੀ ਹਨ ਜੋ ਦੁੱਧ ਪੀਣਾ ਪਸੰਦ ਨਹੀਂ ਕਰਦੇ ਹਨ। ਜਿਸ ਦੇ ਕਾਰਨ ਉਮਰ ਵਧਦਿਆਂ ਹੀ ਗੋਢਿਆਂ ਦੇ ਦਰਦ ਸਮੇਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।

ਅਜਿਹੇ ‘ਚ ਜੇਕਰ ਤੁਸੀਂ ਵੀ ਦੁੱਧ ਪੀਣਾ ਪਸੰਦ ਨਹੀਂ ਕਰਦੇ ਤਾਂ ਅਜਿਹੇ ‘ਚ ਕੈਲਸ਼ੀਅਮ ਦੀਆਂ ਅਜਿਹੀਆਂ ਕੁਝ ਚੀਜ਼ਾਂ ਹਨ। ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਜਿਸ ਨਾਲ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਤੇ ਤਹਾਨੂੰ ਗੋਢਿਆਂ ਦੇ ਦਰਦ ਜਿਹੀਆਂ ਸਮੱਸਿਆਵਾਂ ਨਾਲ ਜੂਝਣਾ ਨਹੀਂ ਪਵੇਗਾ। ਆਓ ਜਾਣਦੇ ਹਾਂ।

ਗੋਢਿਆਂ ਦਾ ਦਰਦ ਦੂਰ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

ਸੰਤਰਾ

ਸੰਤਰੇ ‘ਚ ਵਿਟਾਮਿਨ ਸੀ ਨਾਲ ਭਰਪੂਰ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਸੰਤਰੇ ‘ਚ ਵਿਟਾਮਿਨ ਸੀ ਹੀ ਨਹੀਂ ਬਲਕਿ ਕੈਲਸ਼ੀਅਮ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਗੋਢਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੈ ਤਾਂ ਆਪਣੀ ਡਾਈਟ ‘ਚ ਸੰਤਰਾ ਸ਼ਾਮਲ ਕਰ ਸਕਦੇ ਹਨ।

ਓਟਮੀਲ (Oatmeal)

ਓਟਮੀਲ ‘ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ ਹੈ ਪਰ ਫਿਰ ਵੀ ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਕੈਲਸ਼ੀਅਮ ਦੀ ਕਮੀ ਦੂਰ ਹੋਵੇਗੀ।

ਸਫ਼ੇਦ ਤਿਲ (White Sesame) – ਸਫ਼ੇਦ ਤਿਲ ਦੇ ਲੱਡੂ ਦਾ ਸਵਾਦ ਤਾਂ ਬਹੁਤ ਚੰਗਾ ਹੁੰਦਾ ਹੈ ਪਰ ਕੀ ਤਹਾਨੂੰ ਪਤਾ ਹੈ ਕਿ ਸਫ਼ੇਦ ਤਿਲਾਂ ਤੋਂ ਬਣੇ ਲੱਡੂ ਜੇ ਤੁਸੀਂ ਰੋਜ਼ਾਨਾ ਖਾਂਦੇ ਹੋ ਤਾਂ ਤਹਾਨੂੰ ਗੋਢਿਆਂ ਦੇ ਦਰਦ ‘ਚ ਆਰਾਮ ਮਿਲ ਸਕਦਾ ਹੈ। ਇਸ ਲਈ ਤਹਾਨੂੰ ਰੋਜ਼ਾਨਾ 2 ਲੱਡੂ ਦਾ ਖਾਣੇ ਹੋਣਗੇ।

ਬਦਾਮ ਦਾ ਦੁੱਧ (Badam Milk)

ਜੇ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੈ ਤਾਂ ਅਜਿਹੇ ‘ਚ ਤੁਸੀਂ ਬਦਾਮ ਦਾ ਦੁੱਧ ਪੀ ਸਕਦੇ ਹੋ। ਕਿਉਂਕਿ ਇਸ ‘ਚ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਈ, ਪ੍ਰੋਟੀਨ ਤੇ ਫਾਇਬਰ ਹੁੰਦਾ ਹੈ ਜੋ ਤੁਹਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

Related posts

ਕਮਾਲ ਦੇ ਗੁਣ ਹੁੰਦੇ ਨੇ ਕੇਲੇ ਦੇ ਛਿਲਕੇ ਵਿੱਚ ਵੀ,ਜਾਣੋ ਫ਼ਾਇਦੇ

On Punjab

ਜਾਣੋ ਕਿਵੇਂ ਪਾ ਸਕਦੇ ਹਾਂ Uric Acid ਤੋਂ ਛੁਟਕਾਰਾ?

On Punjab

10 ਮਿੰਟ ’ਚ 1.5 ਲੀਟਰ ਕੋਕਾ ਕੋਲਾ ਪੀ ਗਿਆ ਸ਼ਖ਼ਸ, 6 ਘੰਟੇ ਬਾਅਦ ਪੇਟ ਦਾ ਹੋਇਆ ਖੌਫ਼ਨਾਕ ਅੰਜਾਮ!

On Punjab