PreetNama
ਫਿਲਮ-ਸੰਸਾਰ/Filmy

Happy Birthday: ਕਦੇ ਦਿੱਲੀ ਦੀਆਂ ਗਲੀਆਂ ‘ਚ ਸਟੇਜ ਸ਼ੋਅ ਕਰਦੇ ਸੀ ਸੋਨੂੰ ਨਿਗਮ, ਅੱਜ ਹਿੰਦੀ ਦੁਨੀਆ ਦੇ ਸ਼ਾਨਦਾਰ ਗਾਇਕਾਂ ‘ਚ ਨੇ ਸ਼ਾਮਲ

ਸੋਨੂੰ ਨਿਗਮ ਇਕ ਅਜਿਹਾ ਗਾਇਕ ਹੈ ਜਿਸਨੇ ਆਪਣੀ ਖੂਬਸੂਰਤ ਆਵਾਜ਼ ਨਾਲ ਪੂਰੀ ਦੁਨੀਆ ਦਾ ਦਿਲ ਜਿੱਤਿਆ ਹੈ। ਹਰ ਉਮਰ ਦੇ ਲੋਕ ਉਨ੍ਹਾਂ ਦੀ ਆਵਾਜ਼ ਦੇ ਦੀਵਾਨੇ ਹਨ, ਪਰ ਸੋਨੂੰ ਨਿਗਮ ਦੇ ਬਹੁਤ ਘੱਟ ਪ੍ਰਸ਼ੰਸਕਾਂ ਨੂੰ ਪਤਾ ਹੋਵੇਗਾ ਕਿ ਉਹ ਫਿਲਮ ਇੰਡਸਟਰੀ ਵਿਚ ਇਕ ਅਦਾਕਾਰ ਬਣਨ ਲਈ ਆਏ ਸੀ ਨਾ ਕਿ ਇਕ ਗਾਇਕ ਬਣਨ ਲਈ। ਹਾਲਾਂਕਿ, ਅਦਾਕਾਰੀ ਦੀ ਦੁਨੀਆਂ ਵਿਚ, ਸੋਨੂੰ ਨਿਗਮ ਉਹ ਨਾਮ ਅਤੇ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕੇ ਜੋ ਉਨ੍ਹਾਂ ਨੇ ਗਾਉਣ ਵਿਚ ਹਾਸਲ ਕੀਤੀ ਹੈ।

ਸੋਨੂੰ ਨਿਗਮ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ, ਹਰਿਆਣਾ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਗਮ ਕੁਮਾਰ ਦਿੱਲੀ ਦੇ ਪ੍ਰਸਿੱਧ ਸਟੇਜ ਗਾਇਕ ਸਨ। ਸੋਨੂੰ ਨੇ 3 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਨਾਲ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਨ। ਆਪਣੇ ਪਿਤਾ ਦੇ ਮਾਰਗਦਰਸ਼ਨ ਵਿਚ ਹੀ ਸੋਨੂੰ ਨਿਗਮ ਨੇ ਆਪਣੇ ਕਰੀਅਰ ਨੂੰ ਅੱਗੇ ਵਧਾਇਆ। ਦਿੱਲੀ ਤੋਂ ਬਾਅਦ ਸੋਨੂੰ ਮੁੰਬਈ ਆਏ ਅਤੇ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਉਨ੍ਹਾਂ ਨੂੰ ਸਖ਼ਤ ਇਮਤਿਹਾਨਾਂ ਵਿੱਚੋਂ ਲੰਘਣਾ ਪਿਆ। ਸ਼ੁਰੂਆਤ ਵਿਚ ਸੋਨੂੰ ਨਿਗਮ ਨੇ ਕਈ ਸ਼ੋਅਜ਼ ਵਿਚ ਹਿੱਸਾ ਲੈ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਕ ਸਮਾਂ ਅਜਿਹਾ ਆਇਆ ਜਦੋਂ ਸੋਨੂੰ ਨਿਗਮ ਨੂੰ ਬਤੌਰ ਪ੍ਰਤੀਯੋਗੀ ਸੰਗੀਤ ਸ਼ੋਅ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਕਿਉਂਕਿ ਉਹ ਹਰ ਵਾਰ ਜਿੱਤ ਹਾਸਲ ਕਰਦੇ ਸੀ। ਉਸ ਤੋਂ ਬਾਅਦ ਸੋਨੂੰ ਨਿਗਮ ਨੂੰ ਜੱਜ ਜਾਂ ਮਹਿਮਾਨ ਵਜੋਂ ਬੁਲਾਇਆ ਜਾਣ ਲੱਗਾ।

ਸੋਨੂੰ ਨਿਗਮ ਨੇ ਫਿਲਮ ‘ਆਜਾ ਮੇਰੀ ਜਾਨ’ ਲਈ 18 ਸਾਲ ਦੀ ਉਮਰ ਵਿਚ ਪਹਿਲੀ ਵਾਰ ਗਾਇਆ ਸੀ।ਬਦਕਿਸਮਤੀ ਨਾਲ ਫਿਲਮ ਕਦੇ ਰਿਲੀਜ਼ ਨਹੀਂ ਹੋਈ ਅਤੇ ਇਸ ਤੋਂ ਬਾਅਦ ਸੋਨੂੰ ਨਿਗਮ ਨੂੰ ਟੀ-ਸੀਰੀਜ਼ ਲਈ ਇਕ ਗੀਤ ਰਿਕਾਰਡ ਕਰਨ ਦਾ ਵਧੀਆ ਮੌਕਾ ਮਿਲਿਆ। ਸੋਨੂੰ ਨਿਗਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਰਫੀ ਕੀ ਯਾਦੇਂ’ ਨਾਲ ਕੀਤੀ ਸੀ। ਉਸਤੋਂ ਬਾਅਦ ਉਨ੍ਹਾਂ ਨੂੰ ਫਿਲਮ ਸਨਮ ਬੇਵਫਾ ਦੇ ਗਾਣੇ ‘ਅਛਾ ਸਿਲਾ ਦਿਆ ਤੂਨੇ’ ਨਾਲ ਬਹੁਤ ਸਫ਼ਲਤਾ ਮਿਲੀ। ਫਿਲਮ ਸਨਮ ਬੇਵਫਾ ਤੋਂ ਬਾਅਦ, ਸੋਨੂੰ ਨੂੰ ਬਹੁਤ ਵਧੀਆ ਆਫਰ ਮਿਲੇ ਅਤੇ ਜਲਦੀ ਹੀ ਉਹ ਹਿੰਦੀ ਸਿਨੇਮਾ ਵਿਚ ਇਕ ਮਸ਼ਹੂਰ ਗਾਇਕ ਬਣ ਗਏ।

ਫਿਲਮ ‘ਬਾਰਡਰ’ ਤੋਂ ‘ਸੰਦੇਸ਼ੇ ਆਤੇ ਹੈਂ’ ਅਤੇ ‘ਪ੍ਰਦੇਸ’ ਦਾ ‘ਯੇ ਦਿਲ ਦੀਵਾਨਾ’ ਗਾ ਕੇ ਉਨ੍ਹਾਂ ਨੇ ਇੰਡਸਟਰੀ ਵਿਚ ਇਕ ਮਜ਼ਬੂਤ​ਪਕੜ ਬਣਾਈ> ਹਿੰਦੀ ਤੋਂ ਇਲਾਵਾ, ਸੋਨੂੰ ਨੇ ਕੰਨੜ, ਉੜੀਆ, ਤਾਮਿਲ, ਅਸਾਮੀ, ਮਰਾਠੀ, ਪੰਜਾਬੀ, ਮਲਿਆਲਮ, ਤੇਲਗੂ ਅਤੇ ਨੇਪਾਲੀ ਆਦਿ ਵਿਚ ਵੀ ਆਪਣੀ ਆਵਾਜ਼ ਦਾ ਜਾਦੂ ਫੈਲਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲੀਵੁੱਡ ਦੀਆਂ ਐਨੀਮੇਟਡ ਫਿਲਮਾਂ ‘ਅਲਾਉਦੀਨ’ ਅਤੇ ‘ਰੀਓ’ ਵਿਚ ਵੀ ਆਪਣੀ ਆਵਾਜ਼ ਦਿੱਤੀ ਹੈ।

 

ਟੀਵੀ ਸ਼ੋਅ ‘ਸਾ ਰੇ ਗਾ ਮਾ’ ਨੇ ਵੀ ਸੋਨੂੰ ਨਿਗਮ ਦੇ ਕਰੀਅਰ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਇਸ ਸ਼ੋਅ ਦੇ ਹੋਸਟ ਸਨ। ਸੋਨੂੰ ਨਿਗਮ ਨੇ ਆਪਣੇ ਕਰੀਅਰ ਵਿਚ ਬਹੁਤ ਵਧੀਆ ਗਾਣੇ ਦਿੱਤੇ। ਉਨ੍ਹਾਂ ਨੇ ਆਪਣੀ ਗਾਇਕੀ ਲਈ ਕਈ ਪੁਰਸਕਾਰ ਵੀ ਜਿੱਤੇ ਹਨ। ਸੋਨੂੰ ਨਿਗਮ ਨੂੰ ਫਿਲਮ ‘ਸਾਥੀਆ’, ‘ਕਲ ਹੋ ਨਾ ਹੋ’ ਲਈ ਦੋ ਵਾਰ ਫਿਲਮਫੇਅਰ ਅਵਾਰਡ ਮਿਲ ਚੁੱਕਾ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਕਲ ਹੋ ਨਾ ਹੋ’ ਲਈ ਸਰਬੋਤਮ ਪਲੇਬੈਕ ਸਿੰਗਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲ ਚੁੱਕਾ ਹੈ।

Related posts

ਸਟਾਰ ਕਿਡਜ਼ ‘ਤੇ ਫਿਰ ਭੜਕੀ ਕੰਗਨਾ, #Boycott_kangana ਦਾ ਦਿੱਤਾ ਠੋਕਵਾਂ ਜਵਾਬ

On Punjab

ਏਅਰਪੋਰਟ ‘ਤੇ ਦੇਸੀ ਅੰਦਾਜ਼ ‘ਚ ਨਜ਼ਰ ਆਈ ਕੰਗਨਾ ਰਣੌਤ

On Punjab

Who is Leena Manimekalai : ਜਾਣੋ ਕੌਣ ਹੈ ਲੀਨਾ ਮਨੀਮਕਲਾਈ, ਜਿਸ ਦੇ ਫਿਲਮ ਦੇ ਪੋਸਟਰ ਨੇ ਮਚਾਇਆ ਹੰਗਾਮਾ, FIR ਵੀ ਹੋਈ ਦਰਜ

On Punjab