46.8 F
New York, US
March 28, 2024
PreetNama
ਸਮਾਜ/Social

ਡੈਲਟਾ ਵੇਰੀਐਂਟ ਕਾਰਨ ਅਮਰੀਕਾ ’ਚ ਫਿਰ ਲੱਗਣ ਲੱਗੇ ਮਾਸਕ, ਵੈਕਸੀਨ ’ਤੇ ਪੂਰਾ ਜ਼ੋਰ

ਅਮਰੀਕਾ ’ਚ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਵਾਲਿਆਂ ਲਈ ਵੀ ਮਾਸਕ ਜ਼ਰੂਰੀ ਹੋਣ ਨਾਲ ਮਾਹੌਲ ਤੇਜ਼ੀ ਨਾਲ ਬਦਲ ਗਿਆ ਹੈ। ਲੋਕਾਂ ਦੇ ਚਿਹਰੇ ਤੋਂ ਉਤਰੇ ਹੋਏ ਮਾਸਕ ਫਿਰ ਆ ਗਏ ਹਨ। ਪ੍ਰਸ਼ਾਸਨ ਦਾ ਪੂਰਾ ਜ਼ੋਰ ਹੁਣ ਵੈਕਸੀਨ ਲਗਾਉਣ ’ਤੇ ਹੈ। ਬਾਇਡਨ ਪ੍ਰਸ਼ਾਸਨ ਸਰਕਾਰੀ ਮੁਲਾਜ਼ਮਾਂ ਲਈ ਇਸੇ ਹਫ਼ਤੇ ਕੋਰੋਨਾ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰੇਗਾ। ਨਿਊਯਾਰਕ ’ਚ ਤਾਂ ਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਵਾਲਿਆਂ ਨੂੰ 100 ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਡੈਲਟਾ ਵੇਰੀਐਂਟ ਕਾਰਨ ਅਮਰੀਕਾ ’ਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਦੋ ਮਹੀਨੇ ਪਹਿਲਾਂ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਮਾਸਕ ਲਗਾਉਣ ਤੋਂ ਛੋਟ ਦੇ ਦਿੱਤੀ ਸੀ। ਕਈ ਪਾਬੰਦੀਆਂ ਹਟਾ ਲਈਆਂ ਗਈਆਂ ਸਨ। ਉਸ ਤੋਂ ਬਾਅਦ ਅਮਰੀਕੀ ਬਾਜ਼ਾਰਾਂ ’ਚ ਫਿਰ ਬਹਾਰ ਪਰਤ ਆਈ ਸੀ। ਲੋਕ ਕੋਰੋਨਾ ਨੂੰ ਭੁੱਲਣ ਲੱਗੇ ਸਨ ਤੇ ਚਿਹਰਿਆਂ ਤੋਂ ਮਾਸਕ ਉਤਰ ਗਏ ਸਨ। ਸੀਡੀਸੀ ਵੱਲੋਂ ਇਨਡੋਰ ’ਚ ਮਾਸਕ ਪਾਉਣਾ ਜ਼ਰੂਰੀ ਕਰਨ ਤੋਂ ਬਾਅਦ ਅਮਰੀਕੀ ਸ਼ਹਿਰਾਂ ’ਚ ਤਸਵੀਰ ਬਦਲ ਗਈ ਹੈ। ਸਾਵਧਾਨੀ ਤੇ ਡਰ ਕਾਰਨ ਮਾਹੌਲ ਇਕਦਮ ਬਦਲ ਗਿਆ ਹੈ।

ਨਿਊਯਾਰਕ ’ਚ ਰੈਸਟੋਰੈਂਟ ਤੇ ਬਾਰ ’ਚ ਫਿਰ ਇਹਤਿਆਤ ਦੇਖੀ ਗਈ। ਇੱਥੋਂ ਦੇ ਮੇਅਰ ਬਿਲ ਡੀ ਬਲੇਸੀਓ ਨੇ ਐਲਾਨ ਕੀਤਾ ਹੈ ਕਿ ਜਿਹਡ਼ੇ ਵੀ ਨਾਗਰਿਕ ਨਿਊਯਾਰਕ ਦੇ ਵੈਕਸੀਨ ਸੈਂਟਰ ’ਚ ਪਹਿਲੀ ਖ਼ੁਰਾਕ ਲਗਵਾਉਣਗੇ, ਉਨ੍ਹਾਂ ਨੂੰ 100 ਡਾਲਰ (ਕਰੀਬ 7426 ਰੁਪਏ) ਦਿੱਤੇ ਜਾਣਗੇ। ਏਧਰ ਬਾਇਡਨ ਪ੍ਰਸ਼ਾਸਨ ਕੋਰੋਨਾ ਸਬੰਧੀ ਸੰਘੀ ਕਰਮਚਾਰੀਆਂ ਲਈ ਨਵੀਂ ਗਾਈਡ ਲਾਈਨ ਜਾਰੀ ਕਰੇਗਾ। ਇਸ ’ਚ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ, ਸ਼ਰੀਰਕ ਦੂਰੀ ’ਤੇ ਅਮਲ ਕਰਨ, ਰੈਗੂਲਰ ਜਾਂਚ ਤੇ ਮਾਸਕ ਲਗਾਉਣ ਦੀ ਜ਼ਰੂਰਤ ਹੋਵੇਗੀ। ਯਾਤਰਾ ਸੰਬਧੀ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਫ਼ਤੇ ਦੇ ਅਖ਼ੀਰ ਤਕ ਰਾਸ਼ਟਰਪਤੀ ਦੀ ਯੋਜਨਾ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

 

 

ਟੋਕੀਓ ’ਚ ਫਿਰ ਰਿਕਾਰਡ ਮਰੀਜ਼, ਖੇਡਾਂ ਨਾਲ ਜੁਡ਼ੇ 24 ਲੋਕ ਹੋਰ ਇਨਫੈਕਟਿਡ

 

 

ਏਐੱਨਆਈ ਮੁਤਾਬਕ ਓਲੰਪਿਕ ਖੇਡਾਂ ਦੌਰਾਨ ਟੋਕੀਓ ’ਚ ਲਗਾਤਾਰ ਤੀਜੇ ਦਿਨ ਰਿਕਾਰਡ ਮਰੀਜ਼ ਸਾਹਮਣੇ ਆਏ ਹਨ। ਪਿਛਲੇ 24 ਘੰਟੇ ਦੌਰਾਨ ਸਾਰੇ ਰਿਕਾਰਡ ਟੁੱਟ ਗਏ ਹਨ। ਇੱਥੇ 3865 ਕੋਰੋਨਾ ਇਨਫੈਕਟਿਡ ਮਿਲੇ ਹਨ। ਬੀਤੇ ਦਿਨੀਂ ਇਹ ਗਿਣਤੀ 3177 ਤੇ ਉਸ ਤੋਂ ਪਹਿਲਾਂ 2848 ਸੀ। ਏਧਰ ਟੋਕੀਓ ਓਲੰਪਿਕ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੱਤੀ ਹੈ ਕਿ ਖੇਡਾਂ ਨਾਲ ਜੁਡ਼ੇ 24 ਲੋਕ ਕੋਰੋਨਾ ਨਾਲ ਇਨਫੈਕਟਿਡ ਮਿਲੇ ਹਨ। ਖੇਡਾਂ ਵਾਲੇ ਸਥਾਨ ’ਤੇ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਓਲੰਪਿਕ ਨਾਲ ਜੁਡ਼ੇ ਲੋਕਾਂ ’ਚ ਇਨਫੈਕਟਿਡ ਦੀ ਗਿਣਤੀ 193 ਪਹੁੰਚ ਗਈ ਹੈ। ਇਨ੍ਹਾਂ ’ਚ ਤਿੰਨ ਐਥਲੀਟ ਵੀ ਸ਼ਾਮਲ ਹਨ।

 

 

ਡੈਲਟਾ ਵੇਰੀਐੈਂਟ 132 ਦੇਸ਼ਾਂ ’ਚ, ਹਰ ਰੋਜ਼ ਆ ਰਹੇ 54 ਲੱਖ ਨਵੇਂ ਕੇਸ

 

 

ਏਐੱਨਆਈ ਮੁਤਾਬਕ ਡਬਲਯੂਐੱਚਓ ਦੇ ਤਾਜ਼ਾ ਅੰਕਡ਼ਿਆਂ ਮੁਤਾਬਕ ਡੈਲਟਾ ਵੇਰੀਐਂਟ 132 ਦੇਸ਼ਾਂ ’ਚ ਫੈਲ ਚੁੱਕਿਆ ਹੈ। ਇਸ ਕਾਰਨ ਇਨਫੈਕਸ਼ਨ ’ਚ ਤੇਜ਼ੀ ਆਈ ਹੈ। ਕੁਝ ਹਫ਼ਤੇ ਪਹਿਲਾਂ ਹਰ ਰੋਜ਼ ਆਲਮੀ ਪੱਧਰ ’ਤੇ ਔਸਤਨ 49 ਲੱਖ ਨਵੇਂ ਮਰੀਜ਼ ਆ ਰਹੇ ਸਨ, ਪਰ ਪਿਛਲੇ ਹਫ਼ਤੇ ਤੋਂ ਹੁਣ ਇਹ ਗਿਣਤੀ ਔਸਤਨ 54 ਲੱਖ ਪਹੁੰਚ ਗਈ ਹੈ।

 

 

ਬੈਂਕਾਕ ਏਅਰਪੋਰਟ ’ਤੇ 1800 ਬਿਸਤਰਿਆਂ ਦਾ ਹਸਪਤਾਲ

 

 

ਏਪੀ ਮੁਤਾਬਕ ਥਾਈਲੈਂਡ ’ਚ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਬੈਂਕਾਕ ਏਅਰਪੋਰਟ ਦੀ ਕਾਰਗੋ ਬਿਲਡਿੰਗ ’ਚ 1800 ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਗਿਆ ਹੈ।

 

 

ਓਧਰ ਆਸਟ੍ਰੇਲੀਆ ਦੇ ਸਿਡਨੀ ’ਚ ਚਾਰ ਹਫ਼ਤਿਆਂ ਦਾ ਲਾਕਡਾਊਨ ਲਗਾਉਣ ਦੇ ਨਾਲ ਹੀ ਕੋਰੋਨਾ ਦੀ ਗਾਈਡ ਲਾਈਨ ’ਤੇ ਅਮਲ ਕਰਵਾਉਣ ਲਈ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ।

Related posts

ਹਿਮਾਚਲ ‘ਚ ਹੜ੍ਹ ਦੀ ਤਬਾਹੀ ਦਾ ਮੰਜ਼ਰ, ਮਨਾਲੀ ਤੋਂ ਰੋਹਤਾਂਗ ਦਰ੍ਹੇ ਤੱਕ ਨੈਸ਼ਨਲ ਹਾਈਵੇ ਤਹਿਸ-ਨਹਿਸ

On Punjab

ਸੜ ਰਹੇ ਭਾਰਤ ‘ਤੇ ਅਮਰੀਕਾ ਦੀ ਨਜ਼ਰ, ਸਰਕਾਰ ਨੂੰ ਦਿੱਤੀ ਸਲਾਹ

On Punjab

Wheatgrass Juice : ਦਿਨ ਦੀ ਸ਼ੁਰੂਆਤ ਕਰੋ Wheatgrass Juice ਨਾਲ, ਤੁਹਾਨੂੰ ਮਿਲਣਗੇ ਕਈ ਹੈਰਾਨੀਜਨਕ ਫਾਇਦੇ

On Punjab