PreetNama
ਸਿਹਤ/Health

Gastric Problems : ਪੇਟ ‘ਚ ਗੈਸ ਤੋਂ ਪਰੇਸ਼ਾਨ ਰਹਿਣ ਵਾਲਿਆਂ ਲਈ ਇਹ 4 ਚੀਜ਼ਾਂ ਹਨ ਰਾਮਬਾਣ

ਗੈਸ ਖਾਣ-ਪੀਣ ਤੇ ਲਾਈਫਸਟਾਈਲ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ। ਕੁਝ ਲੋਕਾਂ ਨੂੰ ਗੈਸ ਕਾਫੀ ਪੇਰਸ਼ਾਨ ਕਰਦੀ ਹੈ। ਗੈਸ ਦੀ ਪਰੇਸ਼ਾਨੀ ਜ਼ਿਆਦਾ ਖੱਟਾ, ਤਿੱਖਾ, ਮਸਾਲੇਦਾਰ ਖਾਣਾ-ਖਾਣ ਨਾਲ, ਦੇਰ ਰਾਤ ਤਕ ਜਾਗਣ, ਪਾਣੀ ਘੱਟ ਪੀਣ, ਗੁੱਸਾ, ਚਿੰਤਾ, ਬਹੁਤ ਦੇਰ ਤਕ ਇੱਕੋ ਜਗ੍ਹਾ ਬੈਠੇ ਰਹਿਣ ਆਦਿ ਨਾਲ ਪਣਪਣ ਲਗਦੀ ਹੈ। ਜ਼ਿਆਦਾ ਚਾਹ ਪੀਣ ਨਾਲ ਵੀ ਗੈਸ ਪਰੇਸ਼ਾਨ ਕਰਦੀ ਹੈ। ਗੈਸਟ੍ਰਿਕ ਦੀ ਸਮੱਸਿਆ ਬੇਸ਼ੱਕ ਆਮ ਹੁੰਦੀ ਜਾ ਰਹੀ ਹੈ, ਪਰ ਕਈ ਵਾਰ ਇਹ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਗੈਸ ਦੀ ਸਮੱਸਿਆ ਤੋਂ ਨਿਜਾਤ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਨ੍ਹਾਂ ਨੂੰ ਖਾਣ ਨਾਲ ਤੁਹਾਨੂੰ ਗੈਸ ਤੋਂ ਛੁਟਕਾਰਾ ਮਿਲ ਸਕੇ।

ਕੇਲੇ ਨੂੰ ਕਰੋ ਡਾਈਟ ‘ਚ ਸ਼ਾਮਲ

ਗੈਸ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਕੇਲੇ ਨੂੰ ਕਰੋ ਡਾਈਟ ‘ਚ ਸ਼ਾਮਲ। ਕੇਲਾ ਨਾ ਸਿਰਫ਼ ਹੈਲਥ ਨੂੰ ਬਿਹਤਰ ਕਰਦਾ ਹੈ ਬਲਕਿ ਐਸਿਡ ਰਿਫਲੈਕਸ ਨੂੰ ਘਟਾਉਂਦਾ ਹੈ। ਕੈਲਸ਼ੀਅਮ, ਆਇਰਨ ਐਂਟੀ-ਆਕਸੀਡੈਂਟਸ ਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਕੇਲਾ ਪੇਟ ਦੀ ਲਾਈਨਿੰਗ ‘ਤੇ ਮਿਊਕਸ ਪੈਦਾ ਕਰਦਾ ਹੈ ਜਿਸ ਨਾਲ pH ਦਾ ਲੈਵਲ ਘੱਟ ਜਾਂਦਾ ਹੈ। ਫਾਈਬਰ ਨਾਲ ਭਰਪੂਰ ਕੇਲਾ ਐਸੀਡਿਟੀ ਨੂੰ ਕੰਟਰੋਲ ਕਰਦਾ ਹੈ।

ਤਰਬੂਜ਼ ਦਿਵਾਉਂਦਾ ਹੈ ਗੈਸ ਤੋਂ ਨਿਜਾਤ

ਗਰਮ ‘ਚ ਬਾਡੀ ਨੂੰ ਹਾਈਡ੍ਰੇਟ ਰੱਖਣ ਵਾਲਾ ਤਰਬੂਜ ਗੈਸ ਦੀ ਸਮੱਸਿਆ ਤੋਂ ਵੀ ਨਿਜਾਤ ਦਿਵਾਉਂਦਾ ਹੈ। ਤਰਬੂਜ਼ ‘ਚ ਵਧੇਰੇ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਪਾਚਣ ਨੂੰ ਬਿਹਤਰ ਬਣਾਉਂਦਾ ਹੈ, ਨਾਲ ਹੀ ਖਾਣਾ ਪਚਾਉਣ ‘ਚ ਵੀ ਮਦਦ ਕਰਦਾ ਹੈ। ਜੇਕਰ ਤੁਸੀਂ ਗੈਸਟ੍ਰਿਕ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤਰਬੂਜ਼ ਦਾ ਸੇਵਨ ਜ਼ਰੂਰ ਕਰੋ।

ਖੀਰਾ ਕਰੇਗਾ ਐਸੀਡਿਟੀ ਦਾ ਇਲਾਜ

ਗਰਮੀਆਂ ‘ਚ ਖੀਰਾ ਖਾਣਾ ਫਾਇਦੇਮੰਦ ਹੁੰਦਾ ਹੈ। ਖੀਰੇ ‘ਚ ਭਰਪੂਰ ਮਾਤਰਾ ‘ਚ ਪਾਣੀ ਮੌਜੂਦ ਹੁੰਦਾ ਹੈ ਜੋ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ। ਗਰਮੀਆਂ ‘ਚ ਖੀਰਾ ਡੀ-ਹਾਈਡ੍ਰੇਸ਼ਨ ਤੋਂ ਨਿਜਾਤ ਦਿਵਾਉਂਦਾ ਹੈ, ਇਸ ਦਾ ਸੇਵਨ ਕਰਨ ਨਾਲ ਐਸਿਡ ਰਿਫਲੈਕਸ ਘੱਟ ਜਾਂਦਾ ਹੈ। ਐਸੀਡਿਟੀ ਤੇ ਗੈਸ ਦੀ ਸਮੱਸਿਆ ਦਾ ਬਿਹਤਰ ਇਲਾਜ ਹੈ ਖੀਰਾ।

ਨਾਰੀਅਲ ਪਾਣੀ ਦਾ ਕਰੋ ਸੇਵਨ

ਗੈਸ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਬਾਸੀ ਮੂੰਹ ਗੈਸ ਦੀ ਦਵਾਈ ਖਾਂਦੇ ਹੋ ਤਾਂ ਉਸ ਨਾਲੋਂ ਬਿਹਤਰ ਹੈ ਕਿ ਨਾਰੀਅਲ ਪਾਣੀ ਦਾ ਸੇਵਨ ਕਰੋ। ਖ਼ਾਲੀ ਪੇਟ ਨਾਰੀਅਲ ਪਾਣੀ ਦਾ ਸੇਵਨ ਤੁਹਾਨੂੰ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਫਾਈਬਰ ਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਨਾਰੀਅਲ ਪਾਣੀ ਸਵੇਰੇ ਪੀਣ ਨਾਲ ਸਰੀਰ ਡਿਟਾਕਸੀਫਾਈ ਹੁੰਦਾ ਹੈ, ਨਾਲ ਹੀ ਐਸੀਡਿਟੀ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ।

Related posts

How to Choose Watermelon : ਇਨ੍ਹਾਂ ਤਰੀਕਿਆਂ ਨਾਲ ਕਰੋ ਮਿੱਠੇ ਅਤੇ ਰਸੀਲੇ ਤਰਬੂਜ਼ ਦੀ ਪਛਾਣ

On Punjab

Coronavirus In India: ਦੇਸ਼ ‘ਚ ਮੁੜ ਫੈਲ ਰਿਹਾ ਹੈ ਕੋਰੋਨਾ ਵਾਇਰਸ, XBB.1.16 ਵੇਰੀਐਂਟ ਦੇ 349 ਮਾਮਲੇ ਆਏ ਸਾਹਮਣੇ

On Punjab

ਦੇਖੋ ਸਰਕਾਰੀ ਹਸਪਤਾਲਾਂ ਦਾ ਹਾਲ, ਮਰੀਜ਼ ਨੂੰ ਘੜੀਸ ਕੇ ਐਕਸ-ਰੇਅ ਲਈ ਲਿਜਾਇਆ

On Punjab