PreetNama
ਖਬਰਾਂ/News

ਪੰਜਾਬ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, ਹੁਣ ਇਸ ਤਰੀਕ ਨੂੰ ਖੁੱਲ੍ਹਣਗੇ ਸਕੂਲ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤਕ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਸੂਬੇ ਵਿਚ ਸਕੂਲ 13 ਜੁਲਾਈ ਤਕ ਬੰਦ ਕੀਤੇ ਗਏ ਸਨ। ਜੋ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ 16 ਜੁਲਾਈ ਤਕ ਬੰਦ ਕਰ ਦਿੱਤੇ ਗਏ ਹਨ ਤੇ 17 ਜੁਲਾਈ ਨੂੰ ਆਮ ਵਾਂਗ ਖੁੱਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।

Related posts

Manipur Viral Video: ਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲ

On Punjab

ਪੰਜਾਬ ‘ਚ ਮੀਂਹ ਤੋਂ ਬਾਅਦ 14 ਡਿਗਰੀ ਤੱਕ ਡਿੱਗਿਆ ਤਾਪਮਾਨ, 4 ਤੇ 5 ਮਈ ਨੂੰ ਵੀ ਛਾਏ ਰਹਿਣਗੇ ਬੱਦਲ

On Punjab

ਵੋਟਰ ਦਿਵਸ -2020 ਦੇ ਸੰਬੰਧ ਵਿੱਚ ਵੋਟਰ ਜਾਗਰੂਕਤਾ ਮੁਕਾਬਲੇ ਕਰਵਾਏ

Pritpal Kaur