PreetNama
ਫਿਲਮ-ਸੰਸਾਰ/Filmy

Ejaz Khan ਨੇ ਸਾਰਿਆਂ ਸਾਹਮਣੇ ਪਵਿੱਤਰਾ ਪੂਨੀਆ ਨੂੰ ਉਸਦੇ ਜਨਮ-ਦਿਨ ’ਤੇ ਕੀਤੀ Kiss, ਵੀਡੀਓ ਹੋ ਰਹੀ ਵਾਇਰਲ

ਬਿੱਗ ਬੌਸ 14’ ਫੇਮ ਪਵਿੱਤਰਾ ਪੂਨੀਆ ਤੇ ਏਜਾਜ਼ ਖ਼ਾਨ ਵਿਚਕਾਰ ਵੱਧਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ। ਦੋਵੇਂ ਬਿੱਗ ਬੌਸ ਦੇ ਘਰ ਤੋਂ ਇਕ-ਦੂਸਰੇ ਦੇ ਕਰੀਬ ਆਏ ਸਨ। ਉਥੋਂ ਹੀ ਦੋਵਾਂ ਵਿਚਕਾਰ ਪਹਿਲਾਂ ਦੋਸਤੀ ਅਤੇ ਫਿਰ ਪਿਆਰ ਦੀ ਸ਼ੁਰੂਆਤ ਹੋਈ। ਦੋਵੇਂ ਅਕਸਰ ਇਕੱਠੇ ਸਪਾਟ ਕੀਤੇ ਜਾਂਦੇ ਹਨ। ਕਿਸੀ ਪਾਰਟੀ ’ਚ ਜਾਣਾ ਹੋਵੇ ਜਾਂ ਫਿਰ ਵੋਕੇਸ਼ਨ ’ਤੇ, ਦੋਵੇਂ ਹੁਣ ਇਕੱਠੇ ਦੇਖੇ ਜਾਂਦੇ ਹਨ। ਉਥੇ ਹੀ ਸੋਸ਼ਲ ਮੀਡੀਆ ’ਤੇ ਅਕਸਰ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਹਾਲ ਹੀ ’ਚ ਪਵਿੱਤਰਾ ਦੇ ਬਰਥ ਡੇਅ ਸੈਲੀਬ੍ਰੇਸ਼ਨ ਮੌਕੇ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਇਸ ਫੋਟੋਜ਼ ’ਚ ਏਜਾਜ਼ ਪਵਿੱਤਰਾ ਨੂੰ ਸ਼ਰ੍ਹੇਆਮ ਵਾਰ-ਵਾਰ ਕਿਸ ਕਰਦੇ ਨਜ਼ਰ ਆ ਰਹੇ ਹਨ।
ਪਵਿੱਤਰਾ ਨੇ ਹਾਲ ਹੀ ’ਚ ਆਪਣਾ 34ਵਾਂ ਬਰਥ ਡੇਅ ਸੈਲੀਬ੍ਰੇਟ ਕੀਤਾ ਹੈ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਨਾਲ ਏਜਾਜ਼ ਖ਼ਾਨ ਵੀ ਨਜ਼ਰ ਆਏ। ਏਜਾਜ਼ ਨੇ ਪਵਿੱਤਰਾ ਦੇ ਇਸ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖ਼ਾਸ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ’ਤੇ ਏਜਾਜ਼ ਖ਼ਾਨ ਨੇ ਪਵਿੱਤਰਾ ਪੂਨੀਆ ਨੂੰ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਮੀਡੀਆ ਸਾਹਮਣੇ ਆਪਣੀ ਲੇਡੀ ਲਵ ਨੂੰ ਕਿਸ ਕਰਨ ਤੋਂ ਵੀ ਨਹੀਂ ਹਿਚਕਿਚਾਏ। ਇਸ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਪਵਿੱਤਰਾ ਨੂੰ ਸਾਰਿਆਂ ਸਾਹਮਣੇ ਕਿਸ ਕਰਦੇ ਨਜ਼ਰ ਆਏ। ਗਰਲਫ੍ਰੈਂਡ ’ਤੇ ਏਜਾਜ਼ ਦਾ ਇਸ ਤਰ੍ਹਾਂ ਖੁੱਲ੍ਹ ਕੇ ਪਿਆਰ ਲੁਟਾਉਣਾ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

Related posts

ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਕੋਰੋਨਾ ਦੇ ਸ਼ਿਕਾਰ !

On Punjab

Hema Malini Birthday : ਰੇਖਾ ਤੇ ਅਮਿਤਾਭ ਬੱਚਨ ਨੂੰ ਮਿਲਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ, ਇਸ ਵੱਡੇ ਆਗੂ ਤੋਂ ਮੰਗੀ ਸੀ ਮਦਦ

On Punjab

ਕਪਿਲ ਸ਼ਰਮਾ ਅਤੇ ਰਾਜਪਾਲ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

On Punjab