PreetNama
ਖਬਰਾਂ/News

ED ਦੀ ਵੱਡੀ ਕਾਰਵਾਈ : ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਤੇ ਹੋਰਨਾਂ ਦੀ 503 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀਆਂ ਜਾਇਦਾਦਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਜ਼ਬਤ ਕਰ ਲਿਆ। ਈਡੀ ਨੇ ਕਥਿਤ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਨਰੇਸ਼ ਗੋਇਲ, ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਭਾਰਤ, ਲੰਡਨ ਅਤੇ ਦੁਬਈ ਵਿੱਚ ਕੰਪਨੀਆਂ ਦੀ 503 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।

ਕੁਰਕ ਕੀਤੀਆਂ ਜਾਇਦਾਦਾਂ ਵਿੱਚ 17 ਰਿਹਾਇਸ਼ੀ ਫਲੈਟ, ਬੰਗਲੇ ਅਤੇ ਵਪਾਰਕ ਥਾਂ ਸ਼ਾਮਲ ਹਨ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲੰਡਨ ਅਤੇ ਦੁਬਈ ਵਿੱਚ ਸਥਿਤ ਇਹ ਸੰਪਤੀਆਂ ਜੈੱਟ ਏਅਰਵੇਟ ਪ੍ਰਾਈਵੇਟ ਲਿਮਟਿਡ ਅਤੇ ਜੈੱਟ ਇੰਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਨਰੇਸ਼ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਅਤੇ ਬੇਟੇ ਨਿਵਾਨ ਦੇ ਨਾਂ ਹਨ।

ਗ੍ਰਿਫਤਾਰੀ ਕਦੋਂ ਹੋਈ?

ਨਰੇਸ਼ ਗੋਇਲ (74) ਨੂੰ ਈਡੀ ਨੇ 1 ਸਤੰਬਰ ਨੂੰ ਪੀਐਮਐਲਏ ਤਹਿਤ ਗ੍ਰਿਫ਼ਤਾਰ ਕੀਤਾ ਸੀ ਅਤੇ ਏਜੰਸੀ ਨੇ ਮੰਗਲਵਾਰ ਨੂੰ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

Related posts

Canada permanent residency: ਕੈਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਵੇਖ ਰਹੇ ਪੰਜਾਬੀਆਂ ਨੂੰ ਵੱਡਾ ਝਟਕਾ

On Punjab

ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ

On Punjab

ਸੈਫ ’ਤੇ ਹਮਲੇ ਲਈ ਵਰਤੇ ਚਾਕੂ ਦਾ ਤੀਜਾ ਹਿੱਸਾ ਬਰਾਮਦ

On Punjab