PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ED ਦੀ ਰੇਡ ‘ਤੇ ਸਿਆਸਤ ਗਰਮ: ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਲਿਆ ਲੰਮੇ ਹੱਥੀਂ

ਫਰੀਦਕੋਟ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਵਿੱਚ ਹੋ ਰਹੀਆਂ ਈਡੀ (ED)\B ਦੀਆਂ ਛਾਪੇਮਾਰੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਿਰੋਧੀ ਪਾਰਟੀਆਂ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ। ਸੰਧਵਾਂ ਨੇ ਭਾਰਤੀ ਜਨਤਾ ਪਾਰਟੀ ‘ਤੇ ਸਿਆਸੀ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਨੇ ਪੰਜਾਬ ਦੇ ਹਾਲਾਤ ਦੀ ਤੁਲਨਾ ਪੱਛਮੀ ਬੰਗਾਲ ਨਾਲ ਕਰਦਿਆਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ‘ਆਪ’ ਸਰਕਾਰ ਨੂੰ ਅਸਥਿਰ ਕਰਨ ਲਈ ਬੰਗਾਲ ਵਰਗੀ ‘ਚੋਣ ਰਣਨੀਤੀ’ ਅਪਣਾ ਰਹੀ ਹੈ। ਸਪੀਕਰ ਦਾ ਕਹਿਣਾ ਹੈ ਕਿ ਇਨ੍ਹਾਂ ਛਾਪੇਮਾਰੀਆਂ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਫੜਨਾ ਨਹੀਂ, ਸਗੋਂ ਡਰ ਦਾ ਮਾਹੌਲ ਪੈਦਾ ਕਰਨਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਹੋਈ ਈਡੀ ਦੀ ਕਾਰਵਾਈ ‘ਤੇ ਬੋਲਦਿਆਂ ਸੰਧਵਾਂ ਨੇ ਕਿਹਾ ਕਿ ਜਿੱਥੇ ਭਾਜਪਾ ਵੋਟਾਂ ਨਾਲ ਨਹੀਂ ਜਿੱਤ ਸਕਦੀ, ਉੱਥੇ ਉਹ ਏਜੰਸੀਆਂ ਨੂੰ ਭੇਜ ਦਿੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਇਨ੍ਹਾਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਸੂਬਾ ਸਰਕਾਰ ਕੇਂਦਰ ਦੀ ਅਜਿਹੀ ‘ਗੈਰ-ਸੰਵਿਧਾਨਕ’ ਦਖ਼ਲਅੰਦਾਜ਼ੀ ਦਾ ਡਟ ਕੇ ਸਾਹਮਣਾ ਕਰੇਗੀ।

Related posts

ਹਰਸਿਮਰਤ ਬਾਦਲ ਦਾ ਕੈਪਟਨ ਤੇ ਹਮਲਾ, ਕਿਹਾ ਮੁੱਖ ਮੰਤਰੀ ਨੇ ਕਿਸਾਨਾਂ ਦੇ ਹਿੱਤ ਵੇਚੇ

On Punjab

ਅਫ਼ਗਾਨਿਸਤਾਨ ’ਚ ਤਬਾਹੀ ਤੇ ਭੁੱਖਮਰੀ ਵਰਗੇ ਹਾਲਾਤ, ਸੰਯੁਕਤ ਰਾਸ਼ਟਰ ਨੇ ਕੀਤਾ ਸੂਚਿਤ, ਜਾਣੋ ਕੀ ਕਿਹਾ

On Punjab

ਕੈਪਟਨ ਦੇ ਸੁਸਤ ਰਵੱਈਏ ਕਰਕੇ ਫਤਿਹਵੀਰ ਨੂੰ ਬਚਾਉਣ ‘ਚ ਹੋ ਰਹੀ ਦੇਰੀ: ਸੁਖਬੀਰ ਬਾਦਲ

On Punjab