PreetNama
ਰਾਜਨੀਤੀ/Politics

Drugs Case: ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਕੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ, ਵੇਖੋ ਕਿਸ ਬਾਰੇ ਕੀ ਕਿਹਾ

ਨਵੀਂ ਦਿੱਲੀ: ਰੀਆ ਚੱਕਰਵਰਤੀ ਨੂੰ ਡਰੱਗਸ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੇ ਇਸ ਦੌਰਾਨ 25 ਬਾਲੀਵੁੱਡ ਸੈਲੇਬ੍ਰਿਟੀਜ਼ ਦੇ ਨਾਵਾਂ ਦਾ ਖੁਲਾਸਾ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ ਸਾਰਾ ਅਲੀ ਖ਼ਾਨ, ਰਕੂਲ ਪ੍ਰੀਤ ਸਿੰਘ, ਸਿਮੋਨ ਤੇ ਸ਼ਰਧਾ ਕਪੂਰ ਦੇ ਨਾਂ ਸਾਹਮਣੇ ਆਇਆ ਹੈ ਪਰ ਹੁਣ ਇਸ ਵਿੱਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਸਾਹਮਣੇ ਆਇਆ ਹੈ।

ਐਨਸੀਬੀ ਦੇ ਸੂਤਰਾਂ ਮੁਤਾਬਕ, ‘ਡੀ’ ਦਾ ਮਤਲਬ ਦੀਪਿਕਾ ਪਾਦੁਕੋਣ ਤੇ ‘ਕੇ’ ਦਾ ਮਤਲਬ ਕ੍ਰਿਸ਼ਮਾ ਹੈ, ਜੋ ਜਯਾ ਦੀ ਸਹਿਯੋਗੀ ਹੈ। ਇਸ ਖੁਲਾਸੇ ਤੋਂ ਬਾਅਦ ਐਨਸੀਬੀ ਇਨ੍ਹਾਂ ਸਾਰਿਆਂ ਨੂੰ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਈ ਟਵੀਟਾਂ ਰਾਹੀਂ ਇਸ ‘ਤੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ, “ਜੇ ਅੱਜ ਨਸ਼ਿਆਂ ਸਬੰਧੀ ਦੀਪਿਕਾ ਪਾਦੁਕੋਣ ਦੇ ਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਨਸ਼ੇੜੀ ਬਾਲੀਵੁੱਡ ਦੀ ਹਾਰ ਤੇ ਪੰਜਾਬ ਦੇ ਸੱਚ ਦੀ ਜਿੱਤ ਹੈ। ਉੱਡਦਾ ਬਾਲੀਵੁੱਡ ਅਸਲ ਸੱਚਾਈ ਹੈ।”

Related posts

ਅਡਾਨੀ ਸਮੂਹ ਅਸਾਮ ਦੇ ਵੱਖ-ਵੱਖ ਖੇਤਰਾਂ ’ਚ 50,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ

On Punjab

ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ

On Punjab

ਸੰਸਦ ਦੀ ਲੋਕ ਲੇਖਾ ਕਮੇਟੀ ਨੇ AI plane crash ਤੇ ਹੋਰ ਮਾਮਲਿਆਂ ਬਾਰੇ ਲਈ ਜਾਣਕਾਰੀ

On Punjab