PreetNama
ਖਾਸ-ਖਬਰਾਂ/Important News

ਅਮਰੀਕਾ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ

ਅਮਰੀਕਾ ਦੇ ਕੁਨੈਕਟੀਕਟ ਸੂਬੇ ਦੇ ਹਾਰਟਫੋਰਡ ਸ਼ਹਿਰ ’ਚ ਸ਼ੱਕੀ ਹਾਲਾਤ ’ਚ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਅਪਾਰਟਮੈਂਟ ਦੇ ਕਮਰੇ ’ਚ ਪਈਆਂ ਮਿਲੀਆਂ। ਦੋਵੇਂ ਵਿਦਿਆਰਥੀ 28 ਦਸੰਬਰ ਨੂੰ ਹੀ ਉੱਚ ਸਿੱਖਿਆ ਲਈ ਅਮਰੀਕਾ ਗਏ ਸਨ। ਵਿਦਿਆਰਥੀਆਂ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰਕ ਮੈਂਬਰ ਸੋਗ ’ਚ ਹਨ। ਹਾਲਾਂਕਿ ਹੁਣ ਤੱਕ ਦੋਵਾਂ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਸਕੀ।

ਤੇਲੰਗਾਨਾ ਦੇ ਵਾਨਾਪਰਥੀ ਵਾਸੀ ਜੀ ਦਿਨੇਸ਼ (22) ਤੇ ਆਂਧਰ ਪ੍ਰਦੇਸ਼ ਦੇ ਸ਼੍ਰੀਕਾਕੁਲਮ ਵਾਸੀ ਨਿਕੇਸ਼ (21) ਦੇ ਨਜ਼ਦੀਕ ਹੀ ਰਹਿਣ ਵਾਲੇ ਦਿਨੇਸ਼ ਦੇ ਦੋਸਤ ਨੇ ਸ਼ਨਿਚਰਵਾਰ ਰਾਤ ਨੂੰ ਫੋਨ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇੱਤਫ਼ਾਕ ਨਾਲ ਦਿਨੇਸ਼ ਤੇ ਨਿਕੇਸ਼ ਖ਼ਾਸ ਦੋਸਤ ਸਨ ਤੇ ਅਮਰੀਕਾ ਜਾਣ ਤੋਂ ਬਾਅਦ ਇਕ ਹੀ ਕਮਰੇ ’ਚ ਰਹਿਣ ਲੱਗੇ ਸਨ। ਹਾਲਾਂਕਿ ਉਨ੍ਹਾਂ ਦਾ ਨਿਕੇਸ਼ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਹੈ। ਦਿਨੇਸ਼ ਦੇ ਪਰਿਵਾਰ ਨੇ ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨਾਲ ਦਿਨੇਸ਼ ਦੀ ਦੇਹ ਵਾਪਸ ਲਿਆਉਣ ’ਚ ਮਦਦ ਮੰਗੀ ਹੈ। ਵਾਨਾਪਰਥੀ ਦੀ ਵਿਧਾਇਕ ਟੀ ਮੇਘਾ ਰੈੱਡੀ ਨੇ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ। ਮੁੱਖ ਮੰਤਰੀ ਰੇਵੰਤ ਰੈੱਡੀ ਨੇ ਵੀ ਮਿ੍ਰਤਕ ਵਿਦਿਆਰਥੀ ਦੀ ਦੇਹ ਵਾਪਸ ਲਿਆਉਣ ਦੇ ਇੰਤਜ਼ਾਮ ਕਰਵਾਉਣ ਦੀ ਗੱਲ ਕਹੀ ਹੈ।

Related posts

ਹਰ ਮੁਕਾਮ ‘ਤੇ ਨਾਕਾਮ ਰਹਿਣ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬਣੇ ਮੈਨ ਆਫ ਦ ਈਅਰ, ਪਰ ਕਿਵੇਂ ਜਾਣੋ

On Punjab

ਅੱਤਵਾਦੀਆਂ ਦੀ ਕਰੂਰਤਾ ਸੁਣ ਕੇ ਕੰਬਿਆ ਸੰਯੁਕਤ ਰਾਸ਼ਟਰ, ਜਾਣੋ ਕਿਵੇਂ ਅਗਵਾ ਕੀਤੀ ਔਰਤ ਨੂੰ ਮਨੁੱਖੀ ਮਾਸ ਖਾਣ ਲਈ ਕੀਤਾ ਮਜਬੂਰ

On Punjab

ਭੁੱਲ ਕੇ ਵੀ ਫਰਿੱਜ ‘ਚ ਨਾ ਰੱਖਿਓ ਕੇਲਾ, ਫਾਇਦੇ ਦੀ ਥਾਂ ਹੋਏਗਾ ਨੁਕਸਾਨ

On Punjab