58.12 F
New York, US
October 28, 2026
PreetNama
ਸਮਾਜ/Social

CRPF ਦੇ ਜਵਾਨਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਬਚਾਉਣ ਲਈ ਬਣਾਈ ਗਈ ਯੋਜਨਾ

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੀ ਫੇਸਬੁੱਕ ‘ਤੇ ਨਕਲੀ ਪ੍ਰੋਫਾਈਲ ਬਣਾ ਕੇ ਗੁਪਤ ਸੂਚਨਾ ਪ੍ਰਾਪਤ ਕੀਤੀ ਜਾਂਦੀ ਹੈ। ਹੁਣ ਇਸ ਨਾਲ ਨਜਿੱਠਣ ਲਈ ਸੀਆਰਪੀਐੱਫ ਵੱਲੋਂ ਯੋਜਨਾ ਬਣਾਈ ਗਈ ਹੈ। ਸਾਰੇ ਜਵਾਨਾਂ ਨੂੰ ਦੁਸ਼ਮਣ ਦੇਸ਼ਾਂ ਦੁਆਰਾ ਫਸਾਉਣ ਖ਼ਿਲਾਫ਼ ਜਵਾਨਾਂ ਨੂੰ ਸਿੱਖਿਅਤ ਕਰਨ ਲਈ ਸਮੱਗਰੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਯੋਜਨਾ ਥੋੜ੍ਹੀ ਦੇਰੀ ਨਾਲ ਸ਼ੁਰੂ ਹੋ ਰਹੀ ਹੈ। ਇਸ ਤੋਂ ਸੁਚੇਤ ਰਹਿਣ ਲਈ ਕੇਂਦਰੀ ਰਿਜਰਵ ਪੁਲਿਸ ਬਲ ਨੇ ਆਪਣੇ ਜਵਾਨਾਂ ਦੀ ਨਕਲੀ ਫੇਸਬੁੱਕ ਪ੍ਰੋਫਾਈਲ ਲਈ ਇਕ ਲੇਟਰ ਜਾਰੀ ਕੀਤਾ ਹੈ। ਸੀਆਰਪੀਐੱਫ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਅਸਮਾਜਿਕ ਤੱਤ ਖਤਰਨਾਕ ਇਰਾਦਿਆਂ ਵਾਲੇ ਲੋਕ ਜਵਾਨਾਂ ਦਾ ਨਕਲੀ ਫੇਸਬੁੱਕ ਬਣਾ ਕੇ ਇਸਤੇਮਾਲ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫਰਜ਼ੀਵਾੜਾ ਦਾ ਇਸਤੇਮਾਲ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਤੇ ਗੁਪਤ ਜਾਣਕਾਰੀ ਕਢਵਾਉਣ ਲਈ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸੀਆਰਪੀਐੱਪ ਦੀ ਸੋਸ਼ਲ ਮੀਡੀਆ ਟੀਮ ਨੇ ਵੀ ਸੋਸ਼ਲ ਮੀਡੀਆ ‘ਤੇ ਬਣਾਏ ਜਾ ਰਹੇ ਨਕਲੀ ਪ੍ਰੋਫਾਈਲ ਲਈ ਵੀ ਮੈਨੂਅਲ ਜਾਰੀ ਕੀਤਾ ਹੈ ਤੇ ਜਵਾਨਾਂ ਨੂੰ ਸਿੱਖਿਅਤ ਕਰਨ ਲਈ ਇਕ ਵੀਡੀਓ ਤਿਆਰ ਕੀਤਾ ਹੈ। ਇਸ ਵੀਡੀਓ ‘ਚ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਸੁਰੱਖਿਆ ਬਲ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਨਕਲੀ ਫੇਸਬੁੱਕ ਪ੍ਰੋਫਾਈਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਸੀਆਰਪੀਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ‘ਚ ਜਵਾਨਾਂ ਨੇ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਰਿਕਵੈਸਟ ਮਿਲ ਰਹੀ ਹੈ। ਇਥੋਂ ਤਕ ਕੀ ਕਈ ਜਵਾਨਾਂ ਦੇ ਪਰਿਵਾਰ ਤੇ ਦੋਸਤਾਂ ਤੋਂ ਵੀ ਪੈਸੇ ਦੀ ਮੰਗ ਵੀ ਕੀਤੀ ਗਈ ਹੈ।

Related posts

ਓਮੀਕ੍ਰੌਨ ਹੈ ‘Super Mild’, ਘਬਰਾਉਣ ਦੀ ਨਹੀਂ ਕੋਈ ਲੋੜ- ਡਬਲਯੂਐਚਓ ਮਾਹਰਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀਆਂ ਅਤੇ ਹੋਰ ਕੋਵਿਡ-19 ਨਿਯਮਾਂ ਦੇ ਨਾਲ ਓਮੀਕ੍ਰੋਨ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮਾਹਰਾਂ ਦਾ ਮੰਨਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਰੂਪ ‘ਸੁਪਰ ਮਾਈਲਡ’ ਹੈ। ਡਾ. ਐਂਜਲਿਕ ਕੋਏਟਜ਼ੀ, ਦੱਖਣੀ ਅਫ਼ਰੀਕੀ ਮੈਡੀਕਲ ਐਸੋਸੀਏਸ਼ਨ ਨੇ ਖੋਜ ਕੀਤੀ ਕਿ ਨਵੇਂ ਵੇਰੀਐਂਟ ਦੇ ਲੱਛਣ ਡੈਲਟਾ ਵੇਰੀਐਂਟ ਵਾਂਗ ਖ਼ਤਰਨਾਕ ਨਹੀਂ ਹਨ। ਡਾਕਟਰ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਪਰਿਵਰਤਨ ਦੇ ਨਤੀਜੇ ਵਜੋਂ ਕੋਈ ਮੌਤ ਜਾਂ ਗੰਭੀਰ ਬਿਮਾਰੀ ਦੀ ਰਿਪੋਰਟ ਨਹੀਂ ਕੀਤੀ ਗਈ ਹੈ, ਜੋ ਇਹ ਦਰਸਾਉਂਦੀ ਹੈ ਕਿ ਇਹ ਇੰਨੀ ਗੰਭੀਰ ਸਮੱਸਿਆ ਨਹੀਂ ਹੋ ਸਕਦੀ ਜਿਵੇਂ ਕਿ ਕੁਝ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਸੁਝਾਅ ਦਿੱਤਾ ਹੈ।

On Punjab

ਬਦਲੇਗਾ ਸਸਕਾਰ ਦਾ ਤਰੀਕਾ, ਮ੍ਰਿਤਕ ਲੋਕਾਂ ਨੂੰ ਰੁੱਖਾਂ ’ਚ ਤਬਦੀਲ ਕਰੇਗੀ ਇਹ ਕੰਪਨੀ, ਜਾਣੋ ਕਿਵੇਂ

On Punjab

ਪੰਜਾਬ ‘ਚ ਸਿਆਸੀ ਭੂਚਾਲ, ਭੱਜੀ ਦੇ ਘਰ ਦੇ ਬਾਹਰ ਲਿਖਿਆ ‘ਗੱਦਾਰ’: ‘ਆਪ’ ਯੂਥ ਵਿੰਗ ਵੱਲੋਂ LPU-ਹਰਭਜਨ ਦੇ ਘਰ ਬਾਹਰ ਸਖ਼ਤ ਵਿਰੋਧ ਪ੍ਰਦਰਸ਼ਨ

On Punjab