PreetNama
ਰਾਜਨੀਤੀ/Politics

Covid India Updates : ਦੇਸ਼ ’ਚ ਪਿਛਲੇ ਦੋ ਹਫ਼ਤਿਆਂ ’ਚ ਦੋ ਫ਼ੀਸਦ ਤੋਂ ਵੀ ਘੱਟ ਦਰਜ ਕੀਤਾ ਗਿਆ ਪਾਜ਼ੇਟਿਵਿਟੀ ਰੇਟ : ਸਿਹਤ ਮੰਤਰਾਲਾ

ਦੇਸ਼ ’ਚ ਕੋਰੋਨਾ ਦੇ ਮਾਮਲਿਆਂ ਅਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 28,204 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਕੁਝ ਦਿਨਾਂ ਤੋਂ 40,000 ਦੇ ਲਗਪਗ ਮਾਮਲੇ ਪ੍ਰਤੀਦਿਨ ਦਰਜ ਕੀਤੇ ਜਾ ਰਹੇ ਸਨ, ਉਨ੍ਹਾਂ ’ਚ ਕਮੀ ਆਈ ਹੈ। ਪਿਛਲੇ ਹਫ਼ਤੇ ਦੇਸ਼ ’ਚ ਜਿੰਨੇ ਕੁੱਲ ਮਾਮਲੇ ਦਰਜ ਕੀਤੇ ਗਏ, ਉਨ੍ਹਾਂ ’ਚ ਕਮੀ ਆਈ ਹੈ। ਪਿਛਲੇ ਹਫ਼ਤੇ ਦੇਸ਼ ’ਚ ਜਿੰਨੇ ਕੁੱਲ ਮਾਮਲੇ ਦਰਜ ਕੀਤੇ ਗਏ ਉਨ੍ਹਾਂ ’ਚੋਂ 51.51 ਫ਼ੀਸਦ ਮਾਮਲੇ ਸਿਰਫ ਕੇਰਲ ਤੋਂ ਦਰਜ ਕੀਤੇ ਗਏ ਹਨ। ਦੇਸ਼ ’ਚ ਹੁਣ ਸਰਗਰਮ ਮਾਮਲੇ 4 ਲੱਖ ਤੋਂ ਵੀ ਘੱਟ ਹੋ ਗਏ ਹਨ। ਦੇਸ਼ ’ਚ ਹੁਣ 3,88,508 ਸਰਗਰਮ ਮਾਮਲੇ ਹਨ।

ਉਨ੍ਹਾਂ ਨੇ ਕਿਹਾ ਕਿ ਰਿਕਵਰੀ ਰੇਟ ਲਗਾਤਾਰ ਵੱਧ ਰਿਹਾ ਹੈ, ਹੁਣ ਰਿਕਵਰੀ ਰੇਟ 97.45 ਫ਼ੀਸਦ ਹੈ। ਦੇਸ਼ ’ਚ ਪਿਛਲੇ 2 ਹਫ਼ਤਿਆਂ ’ਚ 2 ਫ਼ੀਸਦ ਤੋਂ ਵੀ ਘੱਟ ਪਾਜ਼ੇਟਿਵਿਟੀ ਰੇਟ ਦਰਜ ਕੀਤੀ ਗਈ ਹੈ, ਇਸ ਹਫ਼ਤੇ ਦੀ ਪਾਜ਼ੇਟਿਵਿਟੀ ਰੇਟ 1.87 ਫ਼ੀਸਦ ਹੈ। 11 ਸੂਬਿਆਂ ’ਚ 44 ਜ਼ਿਲ੍ਹਿਆਂ ’ਚ ਪਾਜ਼ੇਟਿਵਿਟੀ 10% ਤੋਂ ਵੱਧ ਹੈ। ਕੇਰਲ ’ਚ ਅਜਿਹੇ 10 ਜ਼ਿਲ੍ਹੇ ਹਨ। 6 ਨਾਰਥ ਈਸਟ ਸੂਬਿਆਂ ਮਨੀਪੁਰ, ਮਿਜ਼ੋਰਮ, ਅਰੁਣਾਂਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ ਅਤੇ ਸਿੱਕਮ ’ਚ 29 ਜ਼ਿਲ੍ਹੇ ਅਜਿਹੇ ਹਨ, ਜਿਥੇ ਕੇਸ ਪਾਜ਼ੇਟਿਵਿਟੀ ਰੇਟ 10 ਫ਼ੀਸਦ ਤੋਂ ਵੱਧ ਹੈ।

ਉਨ੍ਹਾਂ ਨੇ ਕਿਹਾ ਕਿ ਜਨਵਰੀ ’ਚ ਅਸੀਂ ਵੈਕਸੀਨ ਦੀ 2.35 ਲੱਖ ਡੋਜ਼ ਪ੍ਰਤੀਦਿਨ ਉਪਲੱਬਧ ਕਰਵਾ ਪਾ ਰਹੇ ਸੀ, ਜੁਲਾਈ ’ਚ ਇਹ ਵੱਧ ਕੇ 43.41 ਲੱਖ ਡੋਜ਼ ਪ੍ਰਤੀਦਿਨ ਹੋਈ। ਜੇਕਰ ਅਸੀਂ ਔਸਤ ਕੱਢੀਏ ਤਾਂ ਇਹ 49.11 ਲੱਖ ਹੈ।

 

 

Related posts

ਹਾਈਕੋਰਟ ਵੱਲੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਲਤਵੀ

On Punjab

ਯੂਪੀਐੱਸਸੀ ਧੋਖਾਧੜੀ: ਪੂਜਾ ਖੇਡਕਰ ਨੂੰ 14 ਫਰਵਰੀ ਤੱਕ ਗ੍ਰਿਫ਼ਤਾਰੀ ਤੋਂ ਰਾਹਤ

On Punjab

ਭਿਵਾਨੀ ਦੇ ਜੱਦੀ ਪਿੰਡ ਵਿਚ ਮਨੀਸ਼ਾ ਦਾ ਸਸਕਾਰ, ਪਿਤਾ ਨੇ ਦਿੱਤੀ ਚਿਖਾ ਨੂੰ ਅਗਨੀ

On Punjab