66.6 F
New York, US
June 21, 2026
PreetNama
ਰਾਜਨੀਤੀ/Politics

CM Charanjit Channi: ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਜਲੀ ਬਿੱਲਾਂ ਬਾਰੇ ਵੱਡਾ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਦੋ ਕਿੱਲੋ ਵਾਟ ਤਕ ਦੇ ਲੋਡ ਵਾਲੇ ਮੀਟਰਾਂ ਦਾ ਬਕਾਇਆ ਬਿੱਲ ਪੰਜਾਬ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰ ਨੂੰ ਲਾਭ ਮਿਲੇਗਾ ਤੇ ਸਰਕਾਰ ਉੱਪਰ 1200 ਕਰੋੜ ਦੇ ਕਰੀਬ ਬੋਝ ਪਏਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਏਗੀ। ਇਸ ਲਈ ਸਰਕਾਰ ਕੰਮ ਕਰ ਰਹੀ ਹੈ ਤੇ ਸਫਲਤਾ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਮੈਂ ਉਹ ਦੂਰ ਕਰਨ ਲਈ ਵਚਨਬੱਧ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਸਭ ਤੋਂ ਵੱਡੀ ਮੁਸ਼ਕਲ ਹੈ। ਲੋਕਾਂ ਦੇ ਬਿੱਲ ਜ਼ਿਆਦਾ ਹੋਣ ਕਾਰਨ ਉਹ ਜ਼ਮ੍ਹਾਂ ਨਹੀਂ ਕਰਵਾ ਸਕੇ। ਇਸ ਲਈ ਕਈਆਂ ਦੇ ਕੁਨੈਕਸ਼ਨ ਵੀ ਕੱਟੇ ਗਏ। ਹੁਣ ਇਨ੍ਹਾਂ ਦੇ ਬਕਾਇਆ ਬਿੱਸ ਸਰਕਾਰ ਭਰੇਗੀ ਤੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ, ਸਰਕਾਰ ਮੁਫ਼ਤ ਲਾਵੇਗੀ।

ਚੰਨੀ ਨੇ ਕਿਹਾ ਕਿ ਇੱਕ-ਇੱਕ ਮੁਸ਼ਕਲ ਹੱਲ ਕਰਨ ਲਈ ਵਚਨਬੱਧ ਹਾਂ। ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਦੀ ਦਿਸ਼ਾ ‘ਚ ਕਦਮ ਚੁੱਕ ਰਹੇ ਹਾਂ। ਬਿਜਲੀ ਬਿੱਲ ਨੂੰ ਲੈ ਕੇ ਰਾਹਤ ਦੇਣਾ ਚਾਹੁੰਦੇ ਹਾਂ। ਕਈ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ ਜਿਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ 2 ਕਿਲੋਵਾਟ ਤੱਕ ਦਾ ਬਕਾਇਆ ਬਿੱਲ ਮਾਫ ਹੋਵੇਗਾ। ਦੁਬਾਰਾ ਕਨੈਕਸ਼ਨ ਲਗਾਉਣ ਦੀ ਫੀਸ ਵੀ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰਾਂ ਨੂੰ ਲਾਭ ਹੋਏਗਾ। ਅੱਜ ਤੱਕ ਦੇ ਸਾਰੇ ਬਿੱਲ ਮਾਫ ਹੋਣਗੇ। ਅਗਲੇ ਮਹੀਨੇ ਤੱਕ ਬਿਜਲੀ ਬਿੱਲ ਸਰਕਾਰ ਭਰੇਗੀ। ਪੰਜਾਬ ‘ਚ ਬਿਜਲੀ ਦਰਾਂ ਸਸਤੀਆਂ ਕਰਨ ਦੀ ਕੋਸ਼ਿਸ਼ ਜਾਰੀ ਹੈ।

Related posts

ਬੰਬ ਦੀ ਧਮਕੀ ਤੋਂ ਬਾਅਦ Indigo plane ਦੀ ਐਮਰਜੈਂਸੀ ਲੈਂਡਿੰਗ, ਨਾਗਪੁਰ ਤੋਂ ਕੋਲਕਾਤਾ ਜਾ ਰਹੀ ਸੀ ਫਲਾਈਟ

On Punjab

ਸੜਕ ਹਾਦਸੇ ਵਿਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ

On Punjab

144 ਕਰੋੜ ਰੁਪਏ ਜਮ੍ਹਾ ਕਰਨ ਦੇ ਹੁਕਮ ਵਿਰੁੱਧ ਸਪਾਈਸਜੈੱਟ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ

On Punjab