ਇਕ ਚੀਨੀ ਪਿਤਾ ਨੂੰ ਆਪਣਾ ਗੁਆਚਾ ਹੋਇਆ ਬੇਟਾ 24 ਸਾਲ ਬਾਅਦ ਮਿਲਿਆ ਹੈ। ਇੱਥੇ ਗੌਰ ਕਰਨ ਵਾਲੀ ਇਹ ਗੱਲ ਹੈ ਕਿ ਬੱਚੇ ਦੇ ਖੋਣ ’ਤੇ ਉਸ ਨੂੰ ਲੱਭਣ ਲਈ ਸਾਲਾ ਤਕ ਪੂਰੇ ਦੇਸ਼ ’ਚ ਪੰਜ ਲੱਖ ਕਿਮੀ ਤੋਂ ਜ਼ਿਆਦਾ ਦਾ ਸਫ਼ਰ ਤੈਅ ਕੀਤਾ। 26 ਸਾਲ ਦਾ ਬੇਟਾ ਹੁਣ ਅਧਿਆਪਕ ਬਣ ਗਿਆ ਹੈ। ਚੀਨ ਦੇ ਸ਼ੈਨਡੋਂਗ ਸੂਬੇ ’ਚ ਰਹਿਣ ਵਾਲੇ ਗੂਓ ਗੈਂਗਟਨ ਦੇ ਬੇਟੇ ਨੂੰ ਮਾਨਵ ਤਸਕਰ ਉਨ੍ਹਾਂ ਦੇ ਘਰ ਤੋਂ ਅਗਵਾ ਕਰਕੇ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਬੇਟੇ ਦੀ ਉਮਰ ਦੋ ਸਾਲ ਸੀ।
ਗੂਓ ਗੈਂਗਟਨ ਦੇ ਬੇਟੇ ਦੇ ਗਾਇਬ ਹੋਣ ਨਾਲ ਮਿਲੀ ਪ੍ਰੇਰਣਾ ’ਤੇ 2015 ’ਚ ਇਕ ਫਿਲਮ ਵੀ ਬਣਾਈ ਗਈ। ਇਸ ’ਚ ਹਾਂਗਕਾਂਗ ਦੇ ਸੁਪਰਸਟਾਰ ਐਂੜੀ ਲਾਓ ਨੇ ਅਭਿਨਵ ਕੀਤਾ। ਚੀਨ ’ਚ ਬੱਚਿਆਂ ਨੂੰ ਅਗਵਾ ਕੀਤਾ ਜਾਣਾ ਇਕ ਵੱਡੀ ਸਮੱਸਿਆ ਹੈ। ਹਰ ਸਾਲ ਹਜ਼ਾਰਾਂ ਬੱਚੇ ਗਾਇਬ ਹੋ ਜਾਂਦੇ ਹਨ। ਟਾਈਮਜ਼ ਦੀ ਰਿਪੋਰਟ ਅਨੁਸਾਰ ਡੀਐੱਨਏ ਟੈਸਟਿੰਗ ਦੇ ਜ਼ਰੀਏ ਗੂਓ ਗੈਂਗਟਨ ਦੇ ਬੇਟੇ ਦੀ ਪਛਾਣ ਹੋਈ ਤੇ ਇਸ ਮਾਮਲੇ ’ਚ ਪੁਲਿਸ ਨੇ ਦੋ ਸ਼ੱਕੀ ਲੋਕਾਂ ਨੂੰ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।
1997 ’ਚ ਅਗਵਾ ਹੋਇਆ ਸੀ ਬੇਟਾ
ਚਾਇਨਾ ਨਿਊਜ਼ ਅਨੁਸਾਰ ਦੋਵੇਂ ਸ਼ੱਕੀ ਉਸ ਸਮੇਂ ਇਕ-ਦੂਜੇ ਨੂੰ ਡੇਟ ਕਰ ਰਹੇ ਸੀ। ਉਨ੍ਹਾਂ ਨੇ ਇਹ ਸੋਚ ਕੇ ਬੱਚੇ ਨੂੰ ਅਗਵਾ ਕੀਤਾ ਕਿ ਉਸ ਨੂੰ ਵੇਚ ਕੇ ਪੈਸੇ ਕਮਾਏ ਜਾਣਗੇ। ਘਰ ਤੋਂ ਬਾਹਰ ਇਕੱਲੇ ਖੇਡਦੇ ਹੋਏ ਦੋਵਾਂ ਨੇ ਇਸ ਨੂੰ ਅਗਵਾ ਕੀਤਾ ਤੇ ਫਿਰ ਉਸ ਨੂੰ ਹੈਨਾਨ ਸੂਬੇ ’ਚ ਲੈ ਕੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚੇ ਨੂੰ ਵੇਚ ਦਿੱਤਾ। ਗੂਓ ਗੈਂਗਟਨ ਦਾ ਬੇਟਾ 1997 ’ਚ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਗੂਓ ਨੇ ਆਪਣੇ ਬੇਟੇ ਦੀ ਤਲਾਸ਼ ’ਚ ਮੋਟਰਬਾਈਕ ’ਤੇ 20 ਸੂਬਿਆਂ ’ਚ ਫਿਰਿਆ। ਇਸ ਦੌਰਾਨ ਕਈ ਘਟਨਾਵਾਂ ਘਟੀਆਂ, ਜਿਸ ’ਚ ਉਨ੍ਹਾਂ ਦੀ ਹੱਡੀਆਂ ਟੁੱਟ ਗਈਆਂ। ਜਦਕਿ ਉਨ੍ਹਾਂ ਦੇ ਨਾਲ ਲੁੱਟ-ਖੋਹ ਵੀ ਹੋਈ। 10 ਮੋਟਰਬਾਈਕ ਵੀ ਇਸ ਪੂਰੇ ਸਮੇਂ ’ਚ ਟੁੱਟ ਗਏ।
