PreetNama
ਫਿਲਮ-ਸੰਸਾਰ/Filmy

Chehre Trailer Released: ਫਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਏਗੀ ਰਿਆ ਚੱਕਰਵਰਤੀ

Chehre Trailer: 30 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ‘ਚਿਹਰੇ’ ਦਾ ਟ੍ਰੇਲਰ ਫਾਇਨਲੀ ਰਿਲੀਜ਼ ਕੀਤਾ ਗਿਆ ਹੈ। ਹਾਲ ਹੀ ਵਿੱਚ ਜਦੋਂ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦਾ ਇਸ ਫਿਲਮ ਦਾ ਪਹਿਲਾ ਪੋਸਟਰ ਤੇ ਟੀਜ਼ਰ ਰਿਲੀਜ਼ ਹੋਇਆ ਸੀ, ਤਾਂ ਉਸ ‘ਚ ਰੀਆ ਚੱਕਰਵਰਤੀ ਗ਼ੈਰ ਹਾਜ਼ਰ ਸੀ।

 

 

 

ਅਜਿਹੇ ਕਿਆਸ ਲਾਏ ਜਾ ਰਹੇ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵਿਵਾਦਾਂ ਵਿੱਚ ਘਿਰੀ ਰਿਆ ਦੇ ਕਿਰਦਾਰ ਨੂੰ ਫਿਲਮ ਤੋਂ ਕੱਢ ਦਿੱਤਾ ਗਿਆ ਜਾਂ ਰਿਆ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ ਇਸ ਫਿਲਮ ਨੂੰ ਅਮਿਤਾਭ, ਇਮਰਾਨ ਤੇ ਰਿਆ ਦੇ ਕਿਰਦਾਰਾਂ ਨਾਲ ਪ੍ਰਮੋਟ ਕੀਤਾ ਜਾ ਰਿਹਾ ਸੀ।

 

 

 

ਖੈਰ, ਰਿਆ ਚੱਕਰਵਰਤੀ ਦੀ ਇਕ ਝਲਕ ਹੁਣ ਫਿਲਮ ‘ਚਿਹਰੇ’ ਦੇ ਰਿਲੀਜ਼ ਹੋਏ ਟਰੇਲਰ ‘ਚ ਦੇਖੀ ਜਾ ਸਕਦੀ ਹੈ ਪਰ ਟ੍ਰੇਲਰ ‘ਚ ਵੀ ਰਿਆ ਦੀ ਝਲਕ ਇੰਨੀ ਛੋਟੀ ਹੈ ਕਿ ਅੱਖ ਝਪਕਦੇ ਦੇ ਹੀ ਰਿਆ ਅੱਖਾਂ ਦੇ ਅੱਗਿਓਂ ਗਾਇਬ ਹੋ ਜਾਂਦੀ ਹੈ। ਪੂਰੇ ਟ੍ਰੇਲਰ ‘ਚ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੀ ਆਪਸੀ ਗੱਲਬਾਤ ਨੂੰ ਇੰਪੋਰਟੈਂਸ ਦਿੱਤੀ ਗਈ ਹੈ।

ਟ੍ਰੇਲਰ ਤੋਂ ਸਾਫ਼ ਹੁੰਦਾ ਹੈ ਕਿ ਰੂਮੀ ਜਾਫਰੀ ਦੁਆਰਾ ਲਿਖੀ ਤੇ ਡਾਇਰੈਕਟ ਕੀਤੀ ਇਹ ਫਿਲਮ ਇਕ ਮਡਰ ਮਿਸਟਰੀ ਹੈ ਤੇ ਫਿਲਮ ਦੇ ਸਸਪੈਂਸ ਅਤੇ ਥ੍ਰਿਲਰ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਦੇ ਮੋਢਿਆਂ ‘ਤੇ ਟਿਕੀ ਹੈ।

 

ਕ੍ਰਿਸਟਲ ਡੀਸੂਜ਼ਾ ਵੀ ਕੁਝ ਸੀਨਜ਼ ‘ਚ ਨਜ਼ਰ ਆਈ। ਇੱਕ ਟੀਵੀ ਅਦਾਕਾਰ ਵਜੋਂ ਜਾਣੀ ਜਾਂਦੀ ਕ੍ਰਿਸਟਲ ਦੀ ਇਹ ਡੈਬਿਊ ਫਿਲਮ ਹੈ। ਰਿਆ ਚੱਕਰਵਰਤੀ ਆਖਰੀ ਵਾਰ ਸਾਲ 2018 ‘ਚ ਰਿਲੀਜ਼ ਹੋਈ ਫਿਲਮ ‘ਜਲੇਬੀ’ ‘ਚ ਲੀਡ ਹੀਰੋਇਨ ਦੇ ਰੂਪ ‘ਚ ਦਿਖਾਈ ਦਿੱਤੀ ਸੀ। ਫਿਲਮ ‘ਚਿਹਰੇ’ ਪਿਛਲੇ ਸਾਲ ਜੂਨ ‘ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਅਤੇ ਡਰੱਗਜ਼ ਦੇ ਕੇਸ ‘ਚ ਕਰੀਬ ਇਕ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਰਿਆ ਚੱਕਰਵਰਤੀ ਦੀ ਪਹਿਲੀ ਰਿਲੀਜ਼ ਫਿਲਮ ਹੋਵੇਗੀ।

Related posts

ਫਿਰ ਵਿਵਾਦਾਂ ‘ਚ ਆਇਆ ਸਿੱਧੂ ਮੂਸੇਵਾਲਾ, ਲੀਕ ਹੋਇਆ ਵਿਵਾਦਿਤ ਗੀਤ

On Punjab

44 ਸਾਲ ਦੇ ਅਕਸ਼ੇ ਖੰਨਾ ਨੇ ਕਿਉਂ ਨਹੀਂ ਕੀਤਾ ਵਿਆਹ ? ਹੋਇਆ ਖੁਲਾਸਾ

On Punjab

Kangana Ranaut ਨੇ ਦੇਸ਼ ਦਾ ਨਾਂ ਬਦਲਣ ਦੀ ਕੀਤੀ ਮੰਗ, ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕਿਹਾ- ਇੰਡੀਆ ਗੁਲਾਮੀ ਦੀ ਹੈ ਪਛਾਣ

On Punjab