PreetNama
ਖਾਸ-ਖਬਰਾਂ/Important News

Cambodia Boat Sinking : ਦੱਖਣੀ ਵੀਅਤਨਾਮ ਦੇ ਤੱਟ ‘ਤੇ 7 ਲਾਸ਼ਾਂ ਮਿਲੀਆਂ, ਕਿਸ਼ਤੀ ਪਲਟਣ ਨਾਲ 40 ਤੋਂ ਵੱਧ ਲੋਕ ਡੁੱਬੇ

ਦੱਖਣੀ ਵੀਅਤਨਾਮ ਦੇ ਇੱਕ ਬੀਚ ‘ਤੇ ਸੱਤ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਮੁਤਾਬਕ ਪਿਛਲੇ ਹਫ਼ਤੇ ਕੰਬੋਡੀਆ ਦੇ ਤੱਟਵਰਤੀ ਸ਼ਹਿਰ ਸਿਹਾਨੋਕਵਿਲੇ ‘ਚ ਕਿਸ਼ਤੀ ‘ਤੇ ਸਵਾਰ 40 ਤੋਂ ਵੱਧ ਲੋਕ ਡੁੱਬ ਗਏ ਸਨ।

ਕਿਸ਼ਤੀ ਵਿੱਚ ਕੁਝ ਚੀਨੀ ਨਾਗਰਿਕ ਸਵਾਰ

ਵਿਅਤਨਾਮ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇਹ ਲਾਸ਼ਾਂ ਦੱਖਣੀ ਵੀਅਤਨਾਮ ਦੇ ਫੂ ਕੁਓਕ ਟਾਪੂ ਉੱਤੇ ਇੱਕ ਬੀਚ ਉੱਤੇ ਮਿਲੀਆਂ ਹਨ। ਇਹ ਟਾਪੂ ਦੇਸ਼ਾਂ ਦਰਮਿਆਨ ਸਰਹੱਦੀ ਖੇਤਰ ਵਿੱਚ ਫੈਲਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਲੀਆਂ ਲਾਸ਼ਾਂ ‘ਚੋਂ ਦੋ ਲਾਸ਼ਾਂ ਦੀਆਂ ਜੇਬਾਂ ‘ਚੋਂ ਚੀਨੀ ਕਾਗਜ਼ ਮਿਲੇ ਹਨ।

ਕੰਬੋਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਵੀਰਵਾਰ ਤੜਕੇ ਜਦੋਂ ਕਿਸ਼ਤੀ ਡੁੱਬ ਗਈ ਸੀ ਤਾਂ ਕੰਬੋਡੀਆ ਅਤੇ ਵੀਅਤਨਾਮੀ ਅਧਿਕਾਰੀਆਂ ਨੇ 30 ਲੋਕਾਂ ਨੂੰ ਬਚਾ ਲਿਆ ਸੀ। ਦੱਖਣੀ ਵੀਅਤਨਾਮ ਦੇ ਸਮੁੰਦਰੀ ਤੱਟ ‘ਤੇ ਮਿਲੀਆਂ ਲਾਸ਼ਾਂ ਦਾ ਸਬੰਧ ਡੁੱਬੀ ਹੋਈ ਕਿਸ਼ਤੀ ਨਾਲ ਹੋਣ ਦਾ ਸ਼ੱਕ ਹੈ।

ਜ਼ਿਕਰਯੋਗ ਹੈ ਕਿ ਕੰਬੋਡੀਆ ਚੀਨੀ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਇੱਕ ਮਸ਼ਹੂਰ ਸਥਾਨ ਹੈ, ਪਰ ਪਿਛਲੇ ਕੁਝ ਸਾਲਾਂ ਵਿੱਚ ਚੀਨੀ ਸਰਕਾਰ ਦੁਆਰਾ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਕਾਰਨ ਚੀਨੀ ਸੈਲਾਨੀ ਕੰਬੋਡੀਆ ਦਾ ਦੌਰਾ ਕਰਨ ਲਈ ਨਹੀਂ ਆ ਰਹੇ ਹਨ। ਬਚੇ ਲੋਕਾਂ ਵਿੱਚੋਂ ਇੱਕ, ਚੀਨ ਦੇ ਫੁਜਿਆਨ ਸੂਬੇ ਦੇ 27 ਸਾਲਾ ਚੇਂਗੂ ਸ਼ੇਂਗ ਨੇ ਪਿਛਲੇ ਹਫ਼ਤੇ ਕੰਬੋਡੀਆ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਕਿਸ਼ਤੀ ਵਿੱਚ 41 ਲੋਕ ਸਵਾਰ ਸਨ।

ਕੰਬੋਡੀਆ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਧਿਕਾਰੀਆਂ ਦੁਆਰਾ ਮਨੁੱਖੀ ਤਸਕਰੀ ਦਾ ਮਾਮਲਾ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Related posts

ਅਮਰੀਕਾ ਤੋਂ ਤੇਲ ‘ਤੇ ਗੈਸ ਦੇ ਨਾਲ-ਨਾਲ ਹੁਣ ਕੋਲਾ ਵੀ ਖਰੀਦੇਗਾ ਭਾਰਤ

On Punjab

ਅਮਰੀਕਾ ਦੇ ਉੱਤਰਪੂਰਬੀ ਸੂਬਿਆਂ ’ਚ ਬਰਫਿਲੇ ਤੂਫਾਨ ਦਾ ਕਹਿਰ, ਪੰਜ ਦੀ ਮੌਤ

On Punjab

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਪਿਛਲੇ 35 ਮਹੀਨਿਆਂ ਵਿੱਚ 50,892 ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ

On Punjab