PreetNama
ਖਾਸ-ਖਬਰਾਂ/Important News

Blackout in Pakistan: ਪਾਕਿਸਤਾਨ ’ਚ ਬੱਤੀ ਗੁੱਲ ਹੋਈ ਤਾਂ ਇਮਰਾਨ ਖਾਨ ਦੇ ਮੰਤਰੀ ਨੇ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ

ਪਾਕਿਸਤਾਨ ਦੇ ਸਾਰੇ ਛੋਟੇ-ਵੱਡੇ ਸ਼ਹਿਰ ਸ਼ਨੀਵਾਰ ਰਾਤ ਅਚਾਨਕ ਹਨੇ੍ਹਰੇ ’ਚ ਡੁੱਬ ਗਏ। ਹੁਣ ਇਮਰਾਨ ਖਾਨ ਸਰਕਾਰ ’ਚ ਮੰਤਰੀ ਸ਼ੇਖ ਰਾਸ਼ੀਦ ਨੇ ਇਸ ਲਈ ਵੀ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ੇਖ ਰਸ਼ੀਦ ਨੇ ਕਿਹਾ, ਭਾਰਤ ’ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੁਨੀਆ ਦਾ ਧਿਆਨ ਉਸ ਤੋਂ ਹਟਾਉਣ ਲਈ ਪਾਕਿਸਤਾਨ ਦੀ ਬਿਜਲੀ ਕੱਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਜਾਰੀ ਮੀਡੀਆ ਰਿਪੋਰਟਾਂ ਮੁਤਾਬਕ ਬੱਤੀ ਗੁੱਲ ਹੋਣ ਨਾਲ ਪਾਕਿਸਤਾਨ ਦੇ ਕਈ ਸ਼ਹਿਰਾਂ ਤੇ ਕਸਬਿਆਂ ’ਚ ਅੰਧਕਾਰ ਛਾਇਆ ਹੈ। ਡਾਨ ਅਖਬਾਰ ਨੇ ਦੱਸਿਆ ਕਿ ਐਤਵਾਰ ਦੀ ਅੱਧੀ ਰਾਤ ਤੋਂ ਪਹਿਲਾਂ ਕਈ ਸ਼ਹਿਰਾਂ ’ਚ ਬਿਜਲੀ ਗੁੱਲ ਹੋਣ ਦੀ ਸੂਚਨਾ ਆਈ। ਕਰਾਚੀ, ਰਾਵਲਪਿੰਡੀ, ਲਾਹੌਰ, ਇਸਲਾਮਾਬਾਦ, ਮੁਲਤਾਨ ਤੇ ਹੋਰ ਸ਼ਹਿਰਾਂ ਦੇ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜਾ ਸ਼ਫਕਤ ਨੇ ਟਵੀਟ ਕੀਤਾ ਕਿ ਨੈਸ਼ਨਲ ਟਰਾਂਸ਼ਮਿਸ਼ਨ ਡਿਸਪੈਚ ਕੰਪਨੀ ਦੀ ਲਾਈਨ ’ਚ ਫਾਲਟ ਹੋਣ ਕਾਰਨ ਬਿਜਲੀ ਗੁੱਲ ਹੋਈ ਹੈ। ਸਭ ਕੁਝ ਆਮ ’ਚ ਸਮਾਂ ਲੱਗੇਗਾ। ਐਕਸਪ੍ਰੈੱਸ ਟ੍ਰਿਬਿਊਨ ਨੇ ਪਾਵਰ ਡਵੀਜ਼ਨ ਦੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਐੱਨਟੀਡੀਸੀ ਦੀਆਂ ਟੀਮਾਂ ਕੌਮੀ ਵੰਡ ਪ੍ਰਣਾਲੀ ’ਚ ਅਚਾਨਕ ਆਈ ਇਸ ਖਰਾਬੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਿਜਲੀ ਮੰਤਰੀ ਉਮਰ ਅਯੂਬ ਨੇ ਟਵੀਟ ਕੀਤਾ ਬਿਜਲੀ ਵੰਡ ਪ੍ਰਣਾਲੀ ਦੀ ਫਿ੍ਰਕਵੈਂਸੀ ਅਚਾਨਕ 50 ਤੋਂ ਘੱਟ ਕੇ 0 ਹੋ ਗਈ ਜਿਸ ਨਾਲ ਬਲੈਟ ਆਊਟ ਹੋਇਆ। ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਿ੍ਰਕਵੈਂਸੀ ’ਚ ਗਿਰਾਵਟ ਦਾ ਕਾਰਨ ਕੀਤਾ ਹੈ।

Related posts

ਸਪੇਨ ਵਿੱਚ ਦੋ ਜਹਾਜ਼ ਆਪਸ ਵਿੱਚ ਟਕਰਾਏ, ਹਵਾ ਵਿੱਚ ਹੀ ਸੜੇ ਚਾਰ ਲੋਕ

On Punjab

ਉਪ ਰਾਸ਼ਟਰਪਤੀ ਚੋਣ: ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ

On Punjab

ਪ੍ਰਾਈਵੇਟ ਬਿਲਡਰਾਂ ਨੇ 400 ਕਰੋੜ ਦੀ ਸ਼ਾਮਲਾਟ ਨੱਪੀ

On Punjab