PreetNama
ਫਿਲਮ-ਸੰਸਾਰ/Filmy

Big Boss 14 ’ਚ ਆ ਸਕਦੇ ਹਨ ਰਾਹੁਲ ਵੈਦਿਆ ਦੀ ਗਰਲਫਰੈਂਡ ਦਿਸ਼ਾ ਪਰਮਾਰ ਤੇ ਰਾਖੀ ਸਾਵੰਤ ਦਾ ਪਤੀ ਰਿਤੇਸ਼

ਬਿੱਗ ਬੌਸ-14 ’ਚ ਹਾਲ ਹੀ ਵਿਚ ਫੈਮਿਲੀ ਵੀਕ ਹੋਇਆ ਸੀ, ਜਿਸ ’ਚ ਕੰਟੈਂਸਟੈਂਟ ਦੇ ਪਰਿਵਾਰਕ ਮੈਂਬਰ ਤੇ ਦੋਸਤ ਉਨ੍ਹਾਂ ਨੂੰ ਮਿਲਣ ਆਏ ਸਨ। ਹੁਣ ਜਲਦੀ ਹੀ ਬਿੱਗ ਬੌਸ ’ਚ ਕੁਨੈਕਸ਼ਨ ਵੀਕ ਹੋਣ ਵਾਲਾ ਹੈ। ਕੁਨੈਕਸ਼ਨ ਵੀਕ ਦੌਰਾਨ ਬਿੱਗ ਬੌਸ ’ਚ ਕੁਝ ਸਾਬਕਾ ਮੁਕਾਬਲੇਬਾਜ਼ ਘਰ ਵਿਚ ਫਿਰ ਤੋਂ ਆ ਸਕਦੇ ਹਨ। ਕੁਝ ਨਾਵਾਂ ਦੀ ਲਿਸਟ ਸਾਹਮਣੇ ਆਈ ਹੈ, ਜਿਨ੍ਹਾਂ ਦੀ ਘਰ ’ਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਵੇਂ ਸ਼ਿਫਾਲੀ ਬੱਗਾ, ਰਾਹੁਲ ਮਹਾਜਨ, ਮਨੂ ਪੰਜਾਬੀ ਤੇ ਜੈਸਮਿਨ ਭਸੀਨ।
ਇਨ੍ਹਾਂ ਨਾਵਾਂ ਦੌਰਾਨ ਦੋ ਨਾਂ ਅਜਿਹੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਬਿੱਗ ਬੌਸ ਦੇ ਘਰ ’ਚ ਪਹਿਲੀ ਵਾਰ ਕਦਮ ਰੱਖਦਿਆਂ ਦੇਖਿਆ ਜਾਵੇਗਾ ਅਤੇ ਉਹ ਦੋ ਨਾਂ ਹਨ ਰਾਹੁਲ ਵੈਦ ਦੀ ਗਰਲਫਰੈਂਡ ਦਿਸ਼ਾ ਪਰਮਾਰ ਤੇ ਰਾਖੀ ਸਾਵੰਤ ਦਾ ਪਤੀ ਰਿਤੇਸ਼। ਇਸ ਤੋਂ ਇਲਾਵਾ ਅਰਸ਼ੀ ਖ਼ਾਨ ਦੇ ਭਰਾ ਤੇ ਰੁਬਿਨਾ ਦੀ ਭੈਣ ਜਯੋਤਿਕਾ ਦਿਲੈਕ ਵੀ ਬਿੱਗ ਬੌਸ ਕੁਨੈਕਸ਼ਨ ਵੀਕ ’ਚ ਆਪਣੇ-ਆਪਣੇ ਮੁਕਾਬਲੇਬਾਜ਼ ਦੀ ਹਮਾਇਤ ਕਰ ਸਕਦੇ ਹਨ। ਹਾਲਾਂਕਿ ਇਨ੍ਹਾਂ ਨਾਵਾਂ ’ਤੇ ਅਜੇ ਤਕ ਅਧਿਕਾਰਤ ਮੋਹਰ ਨਹੀਂ ਲੱਗੀ ਹੈ। ਬਿੱਗ ਬੌਸ ਦੇ ਫੈਨ ਪੇਜ ਦਿ ਖ਼ਬਰੀ ਨੇ ਇਹ ਲਿਸਟ ਜਾਰੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ ’ਚ ਹੀ ਪ੍ਰਪੋਜ਼ ਕੀਤਾ ਸੀ। ਦਿਸ਼ਾ ਦੇ ਜਨਮਦਿਨ ਵਾਲੇ ਦਿਨ ਰਾਹੁਲ ਨੇ ਨੈਸ਼ਨਲ ਟੈਲੀਵਿਜ਼ਨ ’ਤੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ, ਜਿਸ ਦਾ ਜਵਾਬ ਦਿਸ਼ਾ ਨੇ ਹਾਂ ਵਿਚ ਦੇ ਦਿੱਤਾ ਹੈ। ਉਥੇ ਹੀ ਰਾਖੀ ਸਾਵੰਤ ਦੇ ਪਤੀ ਦੀ ਗੱਲ ਕਰੀਏ ਤਾਂ ਜੇ ਰਿਤੇਸ਼ ਬਿੱਗ ਬੌਸ ਵਿਚ ਆਉਂਦਾ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਰਾਖੀ ਦਾ ਪਤੀ ਸਭ ਦੇ ਸਾਹਮਣੇ ਆਵੇਗਾ। ਰਾਖੀ ਦੇ ਵਿਆਹ ਨੂੰ ਲਗਪਗ ਦੋ ਸਾਲ ਹੋਣ ਵਾਲੇ ਹਨ ਪਰ ਉਸ ਦੇ ਪਤੀ ਨੂੰ ਅੱਜ ਤਕ ਕਿਸੇ ਨੇ ਨਹੀਂ ਦੇਖਿਆ। ਇਹੀ ਵਜ੍ਹਾ ਕਰਕੇ ਉਹ ਕਾਫ਼ੀ ਚਰਚਾ ’ਚ ਵੀ ਰਹਿੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਵੀ ਰਾਖੀ ਦਾ ਇਕ ਪਬਲੀਸਿਟੀ ਸਟੰਟ ਹੈ। ਹਾਲਾਂਕਿ ਅਦਾਕਾਰਾ ਨੂੰ ਬਿੱਗ ਬੌਸ ਵਿਚ ਵੀ ਕਈ ਵਾਰ ਇਹ ਦਾਅਵਾ ਕਰਦਿਆਂ ਦੇਖਿਆ ਗਿਆ ਹੈ ਕਿ ਉਹ ਵਿਆਹੁਤਾ ਹੈ। ਬਾਕੀ ਦੇ ਮੁਕਾਬਲੇਬਾਜ਼ਾਂ ਦੀ ਗੱਲ ਕਰੀਏ ਤਾਂ ਜੈਸਮੀਨ ਭਸੀਨ ਹਾਲ ਹੀ ’ਚ ਬਿੱਗ ਬੌਸ ਦੇ ਘਰ ਤੋਂ ਬੇਘਰ ਹੋਈ ਹੈ। ਉਥੇ ਹੀ ਰਾਹੁਲ ਮਹਾਜਨ ਤੇ ਮਨੂ ਪੰਜਾਬੀ ਵੀ ਬਿੱਗ ਬੌਸ-14 ਵਿਚ ਨਜ਼ਰ ਆਏ ਸਨ। ਮਨੂ ਨੂੰ ਸਿਹਤ ਦੇ ਮਸਲੇ ਕਰਕੇ ਬਾਹਰ ਜਾਣਾ ਪਿਆ ਸੀ ਤੇ ਰਾਹੁਲ ਨੂੰ ਘੱਟ ਵੋਟਾਂ ਦੀ ਵਜ੍ਹਾ ਨਾਲ।

Related posts

ਫਿਲਮ ‘ਬਾਰਡਰ 2’ ਵਿੱਚ ਨਜ਼ਰ ਆਏਗਾ ਦਿਲਜੀਤ ਦੋਸਾਂਝ

On Punjab

Ejaz Khan ਨੇ ਸਾਰਿਆਂ ਸਾਹਮਣੇ ਪਵਿੱਤਰਾ ਪੂਨੀਆ ਨੂੰ ਉਸਦੇ ਜਨਮ-ਦਿਨ ’ਤੇ ਕੀਤੀ Kiss, ਵੀਡੀਓ ਹੋ ਰਹੀ ਵਾਇਰਲ

On Punjab

Sobhita Dhulipala ਨੇੇ ਦਿਖਾਈ ‘ਪੇਲੀ ਕੁਥਰੂ’ ਦੀ ਝਲਕ, ਲਾਲ ਸਾੜ੍ਹੀ ਤੇ ਚੂੜੀਆਂ ਦੀ ਟੋਕਰੀ ਨੇ ਖਿੱਚਿਆ ਧਿਆਨ, ਦੇਖੋ ਤਸਵੀਰਾਂ

On Punjab