PreetNama
ਖਾਸ-ਖਬਰਾਂ/Important News

ਅਮਰੀਕਾ ਤੋਂ ਬੁਰੀ ਖਬਰ! ਦੋ ਭੈਣਾਂ ਦੇ ਇਕਲੌਤੇ ਭਰਾ ਦੀ ਝੀਲ ‘ਚ ਡੁੱਬਣ ਨਾਲ ਮੌਤ

ਅਮਰੀਕਾ ਤੋਂ ਬੁਰੀ ਖਬਰ ਆਈ ਹੈ। ਬਨੂੜ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਸਿੰਘ (22) ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਸਥਿਤ ਮਿਲਟਨ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਸ਼ਨਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਡੇਢ ਸਾਲ ਪਹਿਲਾਂ ਦਸੰਬਰ 2021 ਵਿੱਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਸੀ

ਇਸ ਬਾਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸ਼ਨਪ੍ਰੀਤ ਸਿੰਘ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਮਿਲਟਨ ਝੀਲ ’ਤੇ ਘੁੰਮਣ ਗਿਆ ਸੀ, ਜਿੱਥੇ ਉਸ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿੱਚ ਡਿੱਗ ਗਿਆ। ਇਸ ਦੌਰਾਨ ਗੋਤਾਖੋਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਹਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ।

ਦੱਸ ਦਈਏ ਕਿ ਡੇਢ ਕੁ ਮਹੀਨਾ ਪਹਿਲਾਂ ਹੀ ਹਸ਼ਨਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਦੀ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਸ ਪਿੱਛੋਂ ਹਸ਼ਨਪ੍ਰੀਤ ਹੀ ਆਪਣੀ ਮਾਂ ਦਾ ਸਹਾਰਾ ਸੀ। ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸ਼ਨਪ੍ਰੀਤ ਦੀ ਲਾਸ਼ ਪੰਜਾਬ ਲਿਆਉਣ ਵਿੱਚ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਵੀ ਮਦਦ ਦੀ ਅਪੀਲ ਕੀਤੀ ਹੈ।

Related posts

ਛੋਟੇ ਮੁੱਲ ਦੇ ਨੋਟਾਂ ਦੀ ਭਾਰੀ ਕਮੀ ਕਾਰਨ ਕਾਲਾਬਾਜ਼ਾਰੀ ਨੂੰ ਮਿਲ ਰਿਹਾ ਹੁਲਾਰਾ

On Punjab

ਜੰਮੂ-ਕਸ਼ਮੀਰ: ਚੈੱਕਪੋਸਟ ਤੋਂ ਟਰੱਕ ਭਜਾਉਣ ਦੌਰਾਨ ਫੌਜ ਦੀ ਗੋਲੀਬਾਰੀ ’ਚ ਡਰਾਈਵਰ ਦੀ ਮੌਤ

On Punjab

ਔਰਤ ਵਿਰੁੱਧ ਹਰ ਹਿੰਸਾ ਸਮਾਜ ਦੇ ਤਾਣੇ-ਬਾਣੇ ਨੂੰ ਢਾਹ ਦਿੰਦੀ ਹੈ

On Punjab