72.05 F
New York, US
May 1, 2025
PreetNama
ਫਿਲਮ-ਸੰਸਾਰ/Filmy

AR Rahman’s Mother Passes Away: ਏਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦੇਹਾਂਤ, ਸ਼ੇਖ਼ਰ ਕਪੂਰ ਨੇ ਦਿੱਤੀ ਸ਼ਰਧਾਜ਼ਲੀ

ਭਾਰਤੀ ਫਿਲਮ ਇੰਡਸਟਰੀ ਦੇ ਆਲਾ ਤੇ ਆਸਕਰ ਐਵਾਰਡ ਜੇਤੂ ਸੰਗੀਤਕਾਰ ਏਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦੇਹਾਂਤ ਹੋ ਗਿਆ। ਰਹਿਮਾਨ ਨੇ ਮਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਇਕ ਫੋਟੋ ਟਵਿੱਟਰ ’ਤੇ ਪੋਸਟ ਕੀਤੀ, ਜਿਸ ’ਤੇ ਸਾਰੇ ਚਾਹੁਣ ਵਾਲੇ ਤੇ ਇੰਡਸਟਰੀ ਸਾਥੀ ਸੋਗ ਮਨਾਉਂਦੇ ਹੋਏ ਉਨ੍ਹਾਂ ਸ਼ਰਧਾਂਜਲੀ ਦੇ ਰਹੇ ਹਨ।

ਮੀਡੀਆ ਰਿਪੋਰਟਸ ਮੁਤਾਬਕ ਕਰੀਮਾ ਬੇਗਮ ਦੀ ਮੌਤ 28 ਦਸੰਬਰ ਨੂੰ ਸਵੇਰੇ ਚੇਨਈ ’ਚ ਹੋਈ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਰਹਿਮਾਨ ਨੇ ਮਾਂ ਦੀ ਫੋਟੋ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ। ਰਹਿਮਾਨ ਦੀ ਮਾਂ ਦੇ ਦੇਹਾਂਤ ਦੀ ਖਬਰ ਫੈਲਦੇ ਹੀ ਦੱਖਣੀ ਭਾਰਤੀ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਚੇਨਈ ’ਚ ਰਹਿਮਾਨ ਦੇ ਘਰ ਦੇ ਬਾਹਰ ਫੈਨਜ਼ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਨਿਰਦੇਸ਼ਕ ਸ਼ੰਕਰ ਨੇ ਸੁਪਰਿਵਾਰ ਰਹਿਮਾਨ ਦੇ ਘਰ ਜਾ ਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ
ਮਾਂ ਦੇ ਕਰੀਬ ਸੀ ਰਹਿਮਾਨ

ਰਹਿਮਾਨ ਆਪਣੀ ਮਾਂ ਦੇ ਬਹੁਤ ਕਰੀਬ ਸੀ। ਇਕ ਇੰਟਰਵਿਊ ’ਚ ਰਹਿਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਹੀ ਸਭ ਤੋਂ ਪਹਿਲਾਂ ਇਹ ਅਹਿਸਾਸ ਕੀਤਾ ਸੀ ਕਿ ਉਹ ਸੰਗੀਤ ਦੇ ਖੇਤਰ ’ਚ ਨਾਂ ਕਮਾਉਣਗੇ। ਚੇਨਈ ਟਾਈਮਜ਼ ਗੱਲ ਕਰਦੇ ਹੋਏ ਰਹਿਮਾਨ ਨੇ ਕਿਹਾ ਸੀ- ਉਨ੍ਹਾਂ ਦੇ ਅੰਦਰ ਸੰਗੀਤ ਕਮਾਉਂਗੇ। ਚੇਨਈ ਟਾਈਮਜ਼ ਨਾਲ ਗੱਲ ਕਰਦੇ ਹੋਏ ਰਹਿਮਾਨ ਨੇ ਕਿਹਾ ਸੀ-ਉਨ੍ਹਾਂ ਦੇ ਅੰਦਰ ਸੰਗੀਤ ਨੂੰ ਸਮਝਾਉਣ ਦੀ ਸ਼ਕਤੀ ਸੀ। ਜਿਸ ਤਰ੍ਹਾਂ ਨਾਲ ਉਹ ਸੋਚਦੀ ਹੈ ਤੇ ਫੈਸਲੇ ਲੈਂਦੀ ਹੈ ਅਧਿਆਤਮਿਕ ਤੌਰ ’ਤੇ ਉਹ ਮੇਰੇ ਤੋਂ ਬਹੁਤ ਉੱਪਰ ਹੈ। ਮਿਸਾਲ ਦੇ ਤੌਰ ’ਤੇ ਮੇਰਾ ਸੰਗੀਤ ਚੁਣਨਾ। ਉਨ੍ਹਾਂ ਨੇ 11ਵੀਂ ਕਲਾਸ ’ਚ ਮੇਰਾ ਸਕੂਲ ਛੁਡਵਾ ਦਿੱਤਾ ਸੀ ਤੇ ਸੰਗੀਤ ਸ਼ੁਰੂ ਕਰਵਾ ਦਿੱਤਾ ਉਹ ਉਨ੍ਹਾਂ ਦਾ ਹੀ ਯਕੀਨ ਸੀ ਕਿ ਸੰਗੀਤ ਹੀ ਮੇਰੇ ਲਈ ਬਣਿਆ ਹੈ।

Related posts

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

On Punjab

ਕੀ ਤੁਸੀ ਵੀ ਕੀਤੀਆਂ ਨੇ ਸੁਰਜੀਤ ਖਾਨ ਦੀ ਤਰ੍ਹਾਂ ‘ਗੱਲਾਂ ਪਿਆਰ ਦੀਆਂ’ ?

On Punjab

ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ!

On Punjab