72.84 F
New York, US
June 13, 2026
PreetNama
ਰਾਜਨੀਤੀ/Politics

Anti Sikh Riots : ਸੁਪਰੀਮ ਕੋਰਟ ਤੋਂ ਸੱਜਣ ਕੁਮਾਰ ਨੂੰ ਝਟਕਾ, ਜ਼ਮਾਨਤ ਤੋਂ ਇਨਕਾਰ, ਕਿਹਾ- ਸਾਬਕਾ ਐੱਮਪੀ ‘ਸੁਪਰ VIP’ ਨਹੀਂ

1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ‘ਚ ਉਮਰ ਕੈਦ ਦੇ ਸਜ਼ਾਯਾਫ਼ਤਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਦੋਸ਼ੀ ਸੱਜਣ ਕੁਮਾਰ ਨੂੰ ਮੈਡੀਕਲ ਗਰਾਊਂਡ ਦੇ ਆਧਾਰ ‘ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ‘ਚ ਸੀਬੀਆਈ ਨੇ ਮੈਡੀਕਲ ਰਿਪੋਰਟ ਦਾਖ਼ਲ ਕੀਤੀ ਹੈ। ਸੀਬੀਆਈ ਨੇ ਮੈਡੀਕਲ ਰਿਪੋਰਟ ‘ਚ ਕਿਹਾ ਕਿ ਸੱਜਣ ਕੁਮਾਰ ਦੀ ਹਾਲਤ ਸਥਿਰ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਠੀਕ ਹੋ ਰਹੇ ਹਨ। ਸੀਬੀਆਈ ਨੇ ਕਿਹਾ ਕਿ ਸੱਜਣ ਕੁਮਾਰ ਦੇ ਵਕੀਲ ਨੇ ਦੱਸਿਆ ਹੈ ਕਿ ਉਹ ਮੇਦਾਂਤਾ ‘ਚ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹਨ, ਉਹ ਕਸਟਡੀ ‘ਚ ਰਹਿ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਸੱਜਣ ਕੁਮਾਰ ਇਕੱਲੇ ਅਜਿਹੇ ਬਿਮਾਰ ਨਹੀਂ ਹਨ ਜਿਨ੍ਹਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਵੇ। ਸੱਜਣ ਕੁਮਾਰ ਨੂੰ ਗੰਭੀਰ ਅਪਰਾਧ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਹ ਜੇਲ੍ਹ ‘ਚ ਡਾਕਟਰਾਂ ਦੀ ਦੇਖ-ਰੇਖ ‘ਚ ਆਪਣਾ ਇਲਾਜ ਕਰਵਾ ਸਕਦੇ ਹਨ।

Related posts

ਹਥਿਆਰਬੰਦ ਹਮਲਾਵਰਾਂ ਵੱਲੋਂ ਲੈਬ ਤਕਨੀਸ਼ੀਅਨ ਦਾ ਗੋਲੀਆਂ ਮਾਰ ਕੇ ਕਤਲ

On Punjab

ਆਂਧਰਾ ਪ੍ਰਦੇਸ਼ ਹੁਨਰ ਵਿਕਾਸ ਮਾਮਲੇ ਵਿੱਚ ਈਡੀ ਨੇ ਸੀਐਮ ਨਾਇਡੂ ਨੂੰ ਕਲੀਨ ਚਿੱਟ ਦਿੱਤੀ

On Punjab

ਬ੍ਰਾਜ਼ੀਲ ਦੇ ਰਾਸ਼ਟਰਪਤੀ ਭਾਰਤ ‘ਚ ਗਣਤੰਤਰ ਦਿਵਸ ਸਮਾਰੋਹ ‘ਚ ਹੋਣਗੇ ਮੁੱਖ ਮਹਿਮਾਨ

On Punjab