PreetNama
ਖਬਰਾਂ/News

ਅਫਸਾਨਾ ਖਾਨ ਨੇ ਗੁਰਦਾਸ ਮਾਨ ਨਾਲ ਸ਼ੇਅਰ ਕੀਤੀ ਤਸਵੀਰ, ਗਾਇਕ ਨੂੰ ਦਾਦਾ ਬਣਨ ਦੀ ਇੰਜ ਦਿੱਤੀ ਵਧਾਈ

ਪੰਜਾਬੀ ਗਾਇਕ ਗੁਰਦਾਸ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਹਨ। ਬੀਤੇ ਦਿਨ ਗਾਇਕ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਤੋਂ ਬਾਅਦ ਗਾਇਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਗੁਰਦਾਸ ਮਾਨ ਨੂੰ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਗੁਰਦਾਸ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਗੁਰਦਾਸ ਮਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਅਫਸਾਨਾ ਖਾਨ ਤੇ ਨਾਲ ਉਸ ਦਾ ਪਤੀ ਸਾਜ਼ ਤੇ ਬਾਲੀਵੁੱਡ ਦੇ ਉੱਘੇ ਕਲਾਕਾਰ ਆਸ਼ੀਸ਼ ਵਿੱਦਿਆਰਥੀ ਵੀ ਨਾਲ ਖੜੇ ਦਿਖਾਈ ਦੇ ਰਹੇ ਹਨ। ਅਫਸਾਨਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕਿਹਾ, ‘ਵਧਾਈਆਂ ਗੁਰਦਾਸ ਮਾਨ। ਤੁਸੀਂ ਦਾਦੂ ਬਣ ਗਏ।

ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਨੇ ਹਾਲ ਹੀ ‘ਚ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀ। ਇਸ ਦੇ ਨਾਲ ਨਾਲ ਅਫਸਾਨਾ ਖਾਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Related posts

22 ਜੁਲਾਈ ਤਕ ਬੰਦ ਰਹਿਣਗੇ ਪੰਜਾਬ ਦੇ ਇਸ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਦੇ 16 ਸਕੂਲ, ਪੜ੍ਹੋ DC ਵੱਲੋਂ ਜਾਰੀ ਆਰਡਰ

On Punjab

ਦਿਲਜੀਤ ਦੁਸਾਂਝ ਗਾ ਕੇ ਹੀ ਹਟਿਆ ‘ਪਟਿਆਲਾ ਪੈੱਗ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ; ‘ਪੰਜ ਤਾਰਾ’ ਨਾਲ ਕੀਤੀ ‘ਦਿਲ-ਲੁਮਿਨਾਟੀ’ ਦੀ ਸ਼ੁਰੂਆਤ

On Punjab

ਸ੍ਰੀਨਿਵਾਸੁਲੂ ਬਣੇ ਐੱਸਬੀਆਈ ਦੇ ਨਵੇਂ ਚੇਅਰਮੈਨ

On Punjab