PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਹੋਏ ਵਿਆਹ ਸਮਾਗਮ ‘ਚ ਸਿੱਖ ਰਹਿਤ ਮਰਿਆਦਾ ਦੀ ਉਲੰਘਨਾ

ਓਟਾਵਾ: ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ oakville ਸ਼ਹਿਰ ਵਿੱਚ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਕ ਵਿਆਹ ਸਮਾਗਮ ਦੌਰਾਨ ਸ਼ਰ੍ਹੇਆਮ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦੀ ਖ਼ਬਰ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਮਲੇ ਦਾ ਨੋਟਿਸ ਲਿਆ ਹੈ।ਅਕਾਲ ਤਖ਼ਤ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜ਼ੋਰਾ ਸਿੰਘ, ਰਾਗੀ ਜੱਥਾ ਅਵਤਾਰ ਸਿੰਘ ਅਤੇ ਗੁਰਦੁਆਰਾ ਕਮੇਟੀ ਤੋਂ ਸਪੱਸ਼ਟੀਕਰਨ ਮੰਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਹਰ ਪਾਸੇ ਚਰਚਾ ਸੀ ਕਿ ਗੁਰੂ ਸਾਹਿਬ ਦੀ ਹਜ਼ੂਰੀ ‘ਚ ਕੁਰਸੀਆਂ ਲਗਾਉਣ ‘ਤੇ ਰੋਕਿਆ ਕਿਉਂ ਨਹੀਂ ਗਿਆ।ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਾਲ 2016 ਵਿੱਚ ਵਿਦੇਸ਼ ਦੀ ਧਰਤੀ ‘ਤੇ ਇਸੇ ਤਰ੍ਹਾਂ ਕੁਰਸੀਆਂ ‘ਤੇ ਬਿਠਾ ਕੇ ਆਨੰਦ ਕਾਰਜ ਕਰਵਾਏ ਜਾਣ ਦੀ ਘਟਨਾ ਵਾਪਰੀ ਸੀ।

Related posts

ਉਪ ਰਾਸ਼ਟਰਪਤੀ ਚੋਣ: ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਰਬਸੰਮਤੀ ਬਣਾਉਣ ਦੀ ਅਪੀਲ

On Punjab

ਪੁੱਤ ਦੇ ਇਨਸਾਫ ਲਈ ਲੜਾਂਗਾ ਹਰ ਲੜਾਈ, ਸਰਕਾਰਾਂ ਤੋਂ ਇਨਸਾਫ ਦੀ ਆਸ ਮੁੱਕੀ: ਬਲਕੌਰ ਸਿੰਘ

On Punjab

ਸ਼ੰਭੂ ਸਰਹੱਦ ਨੇੜੇ ਇੰਟਰਨੈੱਟ ਮੁਅੱਤਲ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ’ਚ ਭਾਰੀ ਪੁਲੀਸ ਫੋਰਸ ਤਾਇਨਾਤ

On Punjab