PreetNama
ਖਾਸ-ਖਬਰਾਂ/Important News

ਕੋਹਲੀ ਨੇ ਤੋੜਿਆ ਸਚਿਨ ਦੇ ਰਿਕਾਰਡ, 11 ਹਜ਼ਾਰ ਦੌੜਾਂ ਬਣਾ ਰਚਿਆ ਇਤਿਹਾਸ

ਨਵੀਂ ਦਿੱਲੀਵਰਲਡ ਕੱਪ ‘ਚ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਨੇ 57 ਦੌੜਾਂ ਬਣਾਉਂਦੇ ਹੀ ਵਨਡੇ ‘ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾ ਲਈਆਂ। ਕੋਹਲੀ ਨੇ ਇਹ ਰਿਕਾਰਡ ਹਾਸਲ ਕਰਨ ਲਈ 230 ਮੈਚ ਖੇਡੇ ਹਨ। ਉਸ ਨੇ ਇਸ ਦੇ ਨਾਲ ਹੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ ਜਿਨ੍ਹਾਂ ਨੇ 284 ਮੈਚਾਂ ‘ਚ 11 ਹਜ਼ਾਰ ਦੌੜਾਂ ਬਣਾਈਆਂ ਸੀ।

 

ਕੋਹਲੀਸਚਿਨ ਤੋਂ ਇਲਾਵਾ ਹੋਰ ਬੱਲੇਬਾਜ਼ਾਂ ਨੇ ਵਨਡੇ ‘ਚ 11 ਹਜ਼ਾਰ ਦੌੜਾਂ ਬਣਾਇਆਂ ਹਨ। ਸਾਬਕਾ ਆਸਟ੍ਰੇਲੀਅਨ ਖਿਡਾਰੀ ਰਿਕੀ ਪੌਂਟਿੰਗ ਨੇ 295 ਜਦਕਿ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ 298 ਮੈਚਾਂ ‘ਚ 11 ਹਜ਼ਾਰ ਦੌੜਾਂ ਬਣਾਈਆਂ ਸੀ।

 

ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਹੋਏ ਮੈਚ ‘ਚ 140 ਦੌੜਾਂ ਦੀ ਲਾਜਵਾਬ ਪਾਰੀ ਖੇਡੀ। ਉਹ ਪਾਕਿਸਤਾਨ ਖਿਲਾਫ ਲਗਾਤਾਰ ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਏਸ਼ੀਆ ਕੱਪ 2018 ‘ਚ 111 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਉਸ ਨੇ ਲਗਾਤਾਰ ਜਿਵੇਂ ਮੈਚ ‘ਚ 50 ਤੋਂ ਜ਼ਿਆਦਾ ਸਕੋਰ ਕੀਤਾ ਹੈ।

Related posts

ਮਹਿਲਾ ਯਾਤਰੀ ਨੇ ਦਿੱਤੀ ਬੰਬ ਧਮਾਕੇ ਦੀ ਧਮਕੀ, ਕਰਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

On Punjab

ਹੁਣ ਬੰਗਲਾਦੇਸ਼ੀ ਡਾਕਟਰ ਨੇ ਕੀਤਾ ਦਾਅਵਾ, ਕੋਰੋਨਾਵਾਇਰਸ ਦਾ ਲੱਭਿਆ ਇਲਾਜ

On Punjab

Russia Ukraine War : ਰੂਸ ਨੇ ਮੱਧ ਤੇ ਦੱਖਣੀ ਖੇਤਰਾਂ ‘ਚ ਉਡਾਣ ‘ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਐ

On Punjab