PreetNama
ਖਾਸ-ਖਬਰਾਂ/Important News

ਕੋਹਲੀ ਨੇ ਤੋੜਿਆ ਸਚਿਨ ਦੇ ਰਿਕਾਰਡ, 11 ਹਜ਼ਾਰ ਦੌੜਾਂ ਬਣਾ ਰਚਿਆ ਇਤਿਹਾਸ

ਨਵੀਂ ਦਿੱਲੀ: ਵਰਲਡ ਕੱਪ ‘ਚ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਨੇ 57 ਦੌੜਾਂ ਬਣਾਉਂਦੇ ਹੀ ਵਨਡੇ ‘ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾ ਲਈਆਂ। ਕੋਹਲੀ ਨੇ ਇਹ ਰਿਕਾਰਡ ਹਾਸਲ ਕਰਨ ਲਈ 230 ਮੈਚ ਖੇਡੇ ਹਨ। ਉਸ ਨੇ ਇਸ ਦੇ ਨਾਲ ਹੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ ਜਿਨ੍ਹਾਂ ਨੇ 284 ਮੈਚਾਂ ‘ਚ 11 ਹਜ਼ਾਰ ਦੌੜਾਂ ਬਣਾਈਆਂ ਸੀ।

 

ਕੋਹਲੀ, ਸਚਿਨ ਤੋਂ ਇਲਾਵਾ 7 ਹੋਰ ਬੱਲੇਬਾਜ਼ਾਂ ਨੇ ਵਨਡੇ ‘ਚ 11 ਹਜ਼ਾਰ ਦੌੜਾਂ ਬਣਾਇਆਂ ਹਨ। ਸਾਬਕਾ ਆਸਟ੍ਰੇਲੀਅਨ ਖਿਡਾਰੀ ਰਿਕੀ ਪੌਂਟਿੰਗ ਨੇ 295 ਜਦਕਿ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ 298 ਮੈਚਾਂ ‘ਚ 11 ਹਜ਼ਾਰ ਦੌੜਾਂ ਬਣਾਈਆਂ ਸੀ।

 

ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਹੋਏ ਮੈਚ ‘ਚ 140 ਦੌੜਾਂ ਦੀ ਲਾਜਵਾਬ ਪਾਰੀ ਖੇਡੀ। ਉਹ ਪਾਕਿਸਤਾਨ ਖਿਲਾਫ ਲਗਾਤਾਰ 2 ਸੈਂਕੜੇ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਏਸ਼ੀਆ ਕੱਪ 2018 ‘ਚ 111 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਉਸ ਨੇ ਲਗਾਤਾਰ ਜਿਵੇਂ ਮੈਚ ‘ਚ 50 ਤੋਂ ਜ਼ਿਆਦਾ ਸਕੋਰ ਕੀਤਾ ਹੈ।

Related posts

ਕਬੱਡੀ ਪ੍ਰਮੋਟਰ ਕਤਲ ਕੇਸ: ਪੁਲੀਸ ਨੇ ਦੋ ਸ਼ੂਟਰਾਂ ਸਣੇ ਤਿੰਨ ਦੀ ਪਛਾਣ ਕੀਤੀ

On Punjab

ਤਾਇਵਾਨ ਦੇ ਹਵਾਈ ਖੇਤਰ ’ਚ ਮੁੜ ਤੋਂ ਵੜ੍ਹੇ ਚੀਨੀ ਲੜਾਕੂ ਜਹਾਜ਼, ਛੇਵੀਂ ਵਾਰ ਕੀਤੀ ਘੁਸਪੈਠ

On Punjab

ਪਟਿਆਲਾ ‘ਚ ਕੂੜੇ ਦੇ ਢੇਰ ‘ਚੋਂ 7 ਰਾਕੇਟ ਦੇ ਖੋਲ ਮਿਲੇ

On Punjab