PreetNama
ਫਿਲਮ-ਸੰਸਾਰ/Filmy

ਭਾਰਤ’ ਦੀ ਬਾਕਸ-ਆਫਿਸ ਜੰਗ ਜਾਰੀ, ‘ਉੜੀ’ ਅਜੇ ਵੀ ਸਾਹਮਣੇ

ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਏ ਦਿਨ ਬਾਕਸਆਫਿਸ ‘ਚ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ ‘ਤੇ ਫ਼ਿਲਮ ਨੇ ਕਮਾਈ ਦੇ ਨਾਲ 150 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਜਦਕਿ ਵੀਕਐਂਡ ਤੋਂ ਬਾਅਦ ਸੋਮਵਾਰ ਵੀ ਕਮਾਈ ਲਈ ਚੰਗਾ ਰਿਹਾ। ‘ਭਾਰਤ’ ਨੇ ਸੋਮਵਾਰ ਨੂੰ ਬਾਕਸਆਫਿਸ ‘ਤੇ ਨੌਂ ਕਰੋੜ ਰੁਪਏ ਦੀ ਕਮਾਈ ਕੀਤੀ।ਸਲਮਾਨ ਦੀ ਭਾਰਤ ਇਸ ਸਾਲ ਟੌਪ 5 ਗ੍ਰਾਸਿੰਗ ਫ਼ਿਲਮਾਂ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਅਕਸ਼ੇ ਕੁਮਾਰ ਦੀ ‘ਕੇਸਰੀ’ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ‘ਭਾਰਤ’ ਦੇ ਰਸਤੇ ‘ਚ ਸਿਰਫ ‘ਉੜੀ’ ਖੜ੍ਹੀ ਹੈ। ਦੇਖਦੇ ਹਾਂ ਸਲਮਾਨ ਦੀ ‘ਭਾਰਤ’ ਵਿੱਕੀ ਕੌਸ਼ਲ ਦੀ ‘ਉੜੀ’ ਨੂੰ ਪਿੱਛੇ ਛੱਡ ਪਾਉਂਦੀ ਹੈ ਜਾਂ ਉਸ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ।

Related posts

ਅੱਜ ਤੋਂ ਸ਼ੁਰੂ ਹੋ ਰਿਹਾ KBC ਸੀਜ਼ਨ 12, ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਧਿਆਨ

On Punjab

Sunil Shende Death News Update: ਮਰਾਠੀ ਅਦਾਕਾਰ ਸੁਨੀਲ ਸ਼ੇਂਡੇ ਦਾ ਦੇਹਾਂਤ, ਕਈ ਹਿੰਦੀ ਫਿਲਮਾਂ ‘ਚ ਵੀ ਕੀਤਾ ਕੰਮ

On Punjab

ਬਾਲੀਵੁੱਡ ‘ਚ ਖੜਕੇ ਮਗਰੋਂ ਹੁਣ ਕੰਗਨਾ ਬਣੇਗੀ ਫਾਈਟਰ ਪਾਇਲਟ

On Punjab