PreetNama
ਖਾਸ-ਖਬਰਾਂ/Important News

ਹੁਣ ਭਾਰਤ ਪੁਲਾੜ ‘ਚ ਕਰੇਗਾ ਜੰਗੀ ਅਭਿਆਸ, ਜਾਣੋ ‘ਸਪੇਸ-ਵਾਰ’ ਦੀਆਂ ਖ਼ਾਸ ਗੱਲਾਂ

ਨਵੀਂ ਦਿੱਲੀ: ਪੁਲਾੜ ਵਿੱਚ ਚੀਨ ਦੇ ਲਗਾਤਾਰ ਵਧਦੇ ਦਬਦਬੇ ਦੇ ਨਾਲ ਹੀ ਹੁਣ ਭਾਰਤ ਪਹਿਲਾ ਸਪੇਸ–ਵਾਰ ਅਭਿਆਸ ਕਰਨ ਜਾ ਰਿਹਾ ਹੈ। ਇਹ ਅਭਿਆਸ ਜੁਲਾਈ ਦੇ ਆਖਰੀ ਹਫਤੇ ‘ਚ ਹੋਵੇਗਾ ਜਿਸ ਵਿੱਚ ਭਾਰਤ ਪੁਲਾੜ ‘ਚ ਆਪਣੀ ਤਾਕਤ ਪਰਖਣ ਦੀ ਕੋਸ਼ਿਸ਼ ਕਰੇਗਾ।

ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ‘ਇੰਟਰਸਪੇਸਐਕਸ’ ਨਾਂ ਦੀ ਇਸ ਐਕਸਰਸਾਈਜ਼ ‘ਚ ਸੈਨਿਕ ਅਧਿਕਾਰੀਆਂ ਦੇ ਨਾਲ ਪੁਲਾੜ ਵਿਗਿਆਨੀ ਤੇ ਇਸ ਖੇਤਰ ਦੇ ਖੋਜੀ ਸਕਾਲਰਸ ਵੀ ਹਿੱਸਾ ਲੈਣਗੇ। ਅਧਿਕਾਰੀ ਮੁਤਾਬਕ ਏਸੈਟ ਮਿਸਾਈਲ ਦੇ ਕਾਮਯਾਬ ਪਰੀਖਣ ਨਾਲ ਭਾਰਤ ਵੀ ਸਪੇਸ ਪਾਵਰ ਦੀ ਲਿਸਟ ‘ਚ ਸ਼ਾਮਲ ਹੋ ਜਾਵੇਗਾ। ਇਸ ਵਾਰ ਗੇਮਸ ਰਾਹੀਂ ਭਾਰਤ ਆਪਣੀ ਤਾਕਤ ਨੂੰ ਪਰਖਣ ਦਾ ਕੰਮ ਕਰੇਗਾ।

ਹਾਲ ਹੀ ਵਿੱਚ ਭਾਰਤ ਨੇ ਡਿਫੈਂਸ ਸਪੇਸ ਏਜੰਸੀ ਦਾ ਗਠਨ ਕੀਤਾ ਹੈ ਜੋ ਖਾਸ ਤੌਰ ‘ਤੇ ਪੁਲਾੜ ‘ਚ ਭਾਰਤ ਦੇ ਸੈਟੇਲਾਈਟਸ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਨਿਭਾਵੇਗੀ। ਇਸ ਸਪੇਸ ਏਜੰਸੀ ‘ਚ ਜਲ, ਥਲ ਤੇ ਹਵਾਈ ਫੌਜ ਦੇ ਅਧਿਕਾਰੀ ਸ਼ਾਮਲ ਰਹਿਣਗੇ, ਜਿਸ ਦਾ ਮੁੱਖ ਦਫਤਰ ਸ਼ਾਇਦ ਬੈਂਗਲੁਰੂ ਵਿੱਚ ਹੋ ਸਕਦਾ ਹੈ।

Related posts

Paksitan : Imran Khan ਦੇ ਕਰੀਬੀ ਤੇ ਸਾਬਕਾ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਗ੍ਰਿਫ਼ਤਾਰ, ਟੀਵੀ ਐਂਕਰ ਇਮਰਾਨ ਰਿਆਜ਼ ਵੀ ਹਿਰਾਸਤ ‘ਚ

On Punjab

ਦਿੱਲੀ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ, ਜੋ 8 ਸਾਲਾਂ ਤੋਂ ਫਰਾਰ ਸੀ

On Punjab

ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹਾਫਿਜ਼ ਸਇਦ ਆਇਆ ਅੜਿੱਕੇ

On Punjab