PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਟਿਆਲਾ: ਗੱਠਜੋੜ ਦੇ ਬਾਵਜੂਦ ਅਕਾਲੀ-ਭਾਜਪਾ ਆਹਮੋ-ਸਾਹਮਣੇ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਦਾ ਪਟਿਆਲਾ ਨਿਗਮ ਚੋਣ ’ਚ ਕੋਈ ਅਸਰ ਨਹੀਂ ਪਵੇਗਾ। ਦੋਵੇਂ ਪਾਰਟੀਆਂ ਦੇ ਉਮੀਦਵਾਰ ਇੱਥੇ ਇੱਕ-ਦੂਜੇ ਦੇ ਖ਼ਿਲਾਫ਼ ਮੈਦਾਨ ਮੱਲ ਕੇ ਰੱਖਣਗੇ| ਸੰਭਾਵਨਾ ਸੀ ਕਿ ਦੋਵਾਂ ਧਿਰਾਂ ਨਿਗਮ ਦੀ ਚੋਣ ਸਬੰਧੀ ਅੱਜ ਦਿਨ ਭਰ ਕੋਈ ਵਿਚਾਲੇ ਵਾਲਾ ਫ਼ੈਸਲਾ ਲੈਣਗੀਆਂ, ਪਰ ਅਜਿਹਾ ਹੋਇਆ ਨਹੀਂ| ਹੁਣ ਪਟਿਆਲਾ ’ਚ ਸਥਿਤੀ ਵੱਖਰੀ ਦੇਖਣ ਨੂੰ ਮਿਲੇਗੀ। ਉੱਪਰ ਤਾਂ ਦੋਵੇਂ ਧਿਰਾਂ ’ਚ ਗੱਠਜੋੜ ਹੋਵੇਗਾ ਪਰ ਹੇਠਾਂ ਹਾਲਾਤ ਇਸ ਦੇ ਉਲਟ ਹਨ|

ਪਟਿਆਲਾ ਸ਼ਹਿਰ ਦੀਆਂ 60 ਵਿੱਚੋਂ 30 ਵਾਰਡਾਂ ਦੀ ਚੋਣ ਲਈ ਪ੍ਰਚਾਰ ਦਾ ਸਿਰਫ਼ ਇੱਕ ਦਿਨ ਹੀ ਬਾਕੀ ਬਚਿਆ ਹੈ| 26 ਨੰਵਬਰ ਸ਼ਾਮ ਪੰਜ ਵਜੇ ਚੋਣ ਪ੍ਰਚਾਰ ਬੰਦ ਹੋਣ ਵਾਲਾ ਹੈ| ਕੱਲ੍ਹ ਅਕਾਲੀ-ਭਾਜਪਾ ਦਾ ਗੱਠਜੋੜ ਹੋਣ ’ਤੇ ਪਟਿਆਲਾ ਨਿਗਮ ’ਤੇ ਨਜ਼ਰ ਟਿਕੀ ਸੀ ਕਿ ਸ਼ਾਇਦ ਇੱਥੇ ਦੋਵੇਂ ਪਾਰਟੀਆਂ ਨਵੇਂ ਸਿਰਿਓਂ ਸੀਟਾਂ ’ਤੇ ਕੋਈ ਸਾਂਝਾ ਫ਼ੈਸਲਾ ਲੈਣਗੀਆਂ। ਸਥਾਨਕ ਲੀਡਰਸ਼ਿਪ ਨੇ ਭਾਵੇਂ ਅੱਜ ਹਾਈਕਮਾਂਡ ਦੇ ਅਗਲੇ ਫ਼ੈਸਲੇ ਦੀ ਉਡੀਕ ਕੀਤੀ, ਪਰ ਇਹੋ ਹੀ ਸੁਨੇਹਾ ਆਇਆ ਕਿ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੇ ਜਿਵੇਂ ਮੈਦਾਨ ਮੱਲੇ ਹੋਏ ਹਨ, ਉਹ ਉਸੇ ਤਰ੍ਹਾਂ ਡਟੇ ਰਹਿਣ। ਹੁਣ ਕਿਤੋਂ ਵੀ ਗੱਠਜੋੜ ਦੀ ਦੂਜੀ ਧਿਰ ਦੇ ਹੱਕ ’ਚ ਕੋਈ ਉਮੀਦਵਾਰ ਬਿਠਾਇਆ ਨਹੀਂ ਜਾਵੇਗਾ|

ਭਾਜਪਾ ਦੇ ਪਟਿਆਲਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਵਿਜੇ ਕੂਕਾ ਜਿਹੜੇ ਖ਼ੁਦ 50 ਨੰਬਰ ਵਾਰਡ ਤੋਂ ਚੋਣ ਲੜ ਰਹੇ ਹਨ, ਨੇ ਦੱਸਿਆ ਕਿ ਹਾਈਕਮਾਂਡ ਨੇ ਮੈਦਾਨ ਜਿਉਂ ਦਾ ਤਿਉਂ ਭਖਾਈ ਰੱਖਣ ਦਾ ਸੁਨੇਹਾ ਦਿੱਤਾ ਹੈ| ਅਕਾਲੀ ਦਲ ਪਟਿਆਲਾ ਦਿਹਾਤੀ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਵੀ ਉੱਚ ਲੀਡਰਸ਼ਿਪ ਤੋਂ ਮਿਲੇ ਅਜਿਹੇ ਸੁਨੇਹੇ ਦੀ ਗੱਲ ਕੀਤੀ ਹੈ| ਹੁਣ ਦੋਵੇਂ ਪਾਰਟੀਆਂ ਗੱਠਜੋੜ ਦੇ ਬਾਵਜੂਦ ਮੈਦਾਨ ਵਿੱਚ ਇੱਕ-ਦੂਜੇ ਖ਼ਿਲਾਫ਼ ਡਟੀਆਂ ਰਹਿਣਗੀਆਂ|

ਦੱਸਣਯੋਗ ਹੈ ਕਿ ਇਸ ਚੋਣ ’ਚ ਭਾਜਪਾ ਦੇ ਸੂਬਾ ਯੂਥ ਪ੍ਰਧਾਨ ਅਨੁਜ ਖੋਸਲਾ ਵੀ 40 ਨੰਬਰ ਵਾਰਡ ਤੋਂ ਮੈਦਾਨ ਵਿੱਚ ਹਨ| ਇਸੇ ਤਰ੍ਹਾਂ ਅਕਾਲੀ ਦਲ ਦੇ ਪਰਮਜੀਤ ਸਿੰਘ ਪੰਮਾ 6 ਨੰਬਰ ਵਾਰਡ ਤੋਂ ਮੈਦਾਨ ਵਿੱਚ ਹਨ| ਭਾਜਪਾ ਦੇ ਯੂਥ ਆਗੂ ਵਰੁਣ ਜਿੰਦਲ ਵੀ 46 ਨੰਬਰ ਤੋਂ ਮੈਦਾਨ ’ਚ ਹਨ| ਅਹਿਮ ਸੀਟਾਂ ’ਤੇ ਵੀ ਮੁਕਾਬਲੇ ਕਾਫ਼ੀ ਦਿਲਚਸਪ ਹਨ| ਭਾਜਪਾ ਦੀ ਮਹਿਲਾ ਸੂਬਾ ਪ੍ਰਧਾਨ ਜੈਇੰਦਰ ਕੌਰ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਆਰੰਭਿਆ ਹੋਇਆ ਹੈ| ਅੱਜ ਵੀ ਉਨ੍ਹਾਂ ਵਾਰਡ ਨੰਬਰ 37 ਸਣੇ ਹੋਰ ਖੇਤਰਾਂ ’ਚ ਪ੍ਰਚਾਰ ਕੀਤਾ| ਉਨ੍ਹਾਂ ‘ਆਪ’ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਕਟਹਿਰੇ ’ਚ ਲੈਂਦਿਆਂ ਭਾਜਪਾ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ

Related posts

ਨਿਊਜ਼ੀਲੈਂਡ ਦੀਆਂ ਆਮ ਚੋਣਾਂ ‘ਤੇ ਕੋਰੋਨਾ ਦਾ ਸਾਇਆ, ਪ੍ਰਧਾਨ ਮੰਤਰੀ ਦਾ ਵੱਡਾ ਐਲਾਨ

On Punjab

ਟਰੰਪ ਦੀ ਪਤਨੀ ਨਾਲ ਕੇਜਰੀਵਾਲ ਦੀ ਮੁਲਾਕਾਤ ‘ਤੇ ਕੋਈ ਨਹੀਂ ਇਤਰਾਜ਼ ਨਹੀਂ : ਅਮਰੀਕੀ ਦੂਤਾਵਾਸ

On Punjab

ਆਖਰ 20 ਦਿਨ ਰੂਪੋਸ਼ ਰਹਿਣ ਮਗਰੋਂ ਤਾਨਾਸ਼ਾਹ ਕਿਮ-ਜੋਂਗ ਨੇ ਮਾਰੀ ਬੜਕ, ਚੀਨ ਨੂੰ ਕਿਹਾ ਤਕੜਾ ਹੋ…

On Punjab