PreetNama
ਖਾਸ-ਖਬਰਾਂ/Important News

ਲਾਪਤਾ ਫੌਜੀ ਜਹਾਜ਼ ਅਜੇ ਵੀ ਨਹੀਂ ਲੱਭਿਆ, ਹੁਣ ਲਈ ਸੈਟੇਲਾਈਟ ਦੀ ਮਦਦ

ਨਵੀਂ ਦਿੱਲੀਭਾਰਤੀ ਹਵਾਈ ਸੈਨਾ ਦੇ ਏਐਨ-32 ਜਹਾਜ਼ ਦੀ ਭਾਲ ਵੱਡੇ ਪੱਧਰ ‘ਤੇ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਲਾਪਤਾ ਹੋਏ 48 ਘੰਟੇ ਹੋ ਚੁੱਕੇ ਹਨ। ਸੈਨਾ ਦੀ ਮਦਦ ਨਾਲ ਹੁਣ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੀ ਮਦਦ ਲਈ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਐਮਆਈ-17 ਤੇ ਥਲ ਸੈਨਾ ਦੇ ਏਐਲਐਚ ਹੈਲੀਕਾਪਟਰਾਂ ਤੋਂ ਇਲਾਵਾ ਸੀ-130 ਜੇਏਐਨ-32 ਸਮੇਤ ਆਧੁਨਿਕ ਸੈਂਸਰਾਂ ਵਾਲੇ ਜਹਾਜ਼ਾਂ ਤੇ ਸਮੁੰਦਰ ‘ਚ ਲੰਬੀ ਦੂਰੀ ਤਕ ਟੋਹ ਲੈਣ ਦੀ ਤਾਕਤ ਰੱਖਣ ਵਾਲੇ ਭਾਰਤੀ ਜਲ ਸੈਨਾ ਦੇ ਪੀ-8 ਆਈ ਜਹਾਜ਼ ਨੂੰ ਤਾਇਨਾਤ ਕੀਤਾ ਗਿਆ ਹੈ।

ਸੈਨਾ ਦਾ ਟਰਾਂਸਪੋਰਟ ਜਹਾਜ਼ ਏਐਨ-32 ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲਾਂ ਵਾਲੇ ਮੇਂਚੁਕਾ ਕੋਲੋਂ ਲਾਪਤਾ ਹੋਇਆ ਸੀ। ਸੋਮਵਾਰ ਨੂੰ ਉਡਾਣ ਭਰਨ ਤੋਂ ਕਰੀਬ 33 ਮਿੰਟ ਬਾਅਦ ਜਹਾਜ਼ ਗੁੰਮ ਗਿਆ ਸੀ ਜਿਸ ‘ਚ ਕੁਲ 13 ਲੋਕ ਸਵਾਰ ਸੀ।

Related posts

ਹੋਲਾ ਮਹੱਲਾ: ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ’ਚ ਲੱਗੀਆਂ ਰੌਣਕਾਂ

On Punjab

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਸਿਹਤ ਵਿਗੜੀ, ਬਠਿੰਡਾ ਦੇ ਸਿਵਲ ਹਸਪਤਾਲ ਦਾਖ਼ਲ

On Punjab

ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਹਾਈਵੇਅ ’ਤੇ ਆਵਾਜਾਈ ਠੱਪ

On Punjab