62.22 F
New York, US
October 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਰਾਸਤ ‘ਚ ਲਏ ਗਏ ਅਭਿਜੀਤ ਦੀਪਕੇ ਦੀ ਦਾਦੀ ਦੀ ਮੌਤ; ਪੁਲੀਸ ਨੇ ਘਰ ਲਿਜਾਣ ‘ਚ ਕੀਤੀ ਮਦਦ ਦੀ ਪੇਸ਼ਕਸ਼

ਨਵੀਂ ਦਿੱਲੀ-  ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਦਾਦੀ ਦੀ ਮੌਤ ਹੋ ਗਈ ਹੈ। ਇਸ ਬਾਬਤ ਪੁਲੀਸ ਨੇ ਦੀਪਕੇ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਨੁੱਖੀ ਅਧਾਰ ‘ਤੇ ਉਸ ਦੇ ਜੱਦੀ ਘਰ ਜਾਣ ਵਿੱਚ ਮਦਦ ਕਰਨ ਲਈ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੀਪਕੇ ਨੂੰ ਜੰਤਰ-ਮੰਤਰ ਵਿਖੇ ਸੀ ਜੇ ਪੀ ਦੇ ਵਿਰੋਧ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਹਿਰਾਸਤ ਵਿੱਚ ਲਿਆ ਗਿਆ ਸੀ।ਅਧਿਕਾਰੀਆਂ ਅਨੁਸਾਰ, ਇਹ ਜਾਣਕਾਰੀ ਪੂਰੀ ਸੰਵੇਦਨਸ਼ੀਲਤਾ ਨਾਲ ਤੁਰੰਤ ਦੀਪਕੇ ਨਾਲ ਸਾਂਝੀ ਕੀਤੀ ਗਈ ਅਤੇ ਉਸ ਨੂੰ ਅੰਤਿਮ ਸਸਕਾਰ ਦੇ ਸਮੇਂ ਬਾਰੇ ਵੀ ਦੱਸਿਆ ਗਿਆ।ਅਭਿਜੀਤ ਦੀਪਕੇ ਦੀ ਦਾਦੀ ਨੇ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਸਥਿਤ ਪਿੰਡ ਸੰਤੂਕ ਪਿੰਪਰੀ ਵਿਖੇ ਆਖਰੀ ਸਾਂਹ ਲਏ ਹਨ। ਉਸ ਦੀ ਦਾਦੀ ਲੰਮੀ ਬਿਮਾਰੀ ਅਤੇ ਵਧਦੀ ਉਮਰ ਦੀਆਂ ਤਕਲੀਫ਼ਾਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ।

ਇਸ ਦੌਰਾਨ, ਦਿੱਲੀ ਪੁਲੀਸ ਦੇ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੌਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਜੰਤਰ-ਮੰਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਲਗਪਗ 1,000 ਪ੍ਰਦਰਸ਼ਨਕਾਰੀਆਂ ਨੂੰ ਹੁਣ ਤੱਕ ਕੌਮੀ ਰਾਜਧਾਨੀ ਵਿੱਚ ਹਿਰਾਸਤ ‘ਚ ਲਿਆ ਜਾ ਚੁੱਕਾ ਹੈ। ਗ੍ਰਿਫ਼ਤਾਰੀਆਂ ਦੇ ਦਰਮਿਆਨ, ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਮੁੰਬਈ ਤੋਂ ਦਿੱਲੀ ਆਏ ਸੀ ਜੇ ਪੀ ਕਾਰਕੁਨ ਅਭਿਜੀਤ ਦੀਪਕੇ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕਰਦਿਆਂ ਦੋਸ਼ ਲਾਇਆ ਕਿ ਜਿਵੇਂ ਹੀ ਉਹ ਅਤੇ ਉਸ ਦੇ ਸਾਥੀ ਦਿੱਲੀ ਹਵਾਈ ਅੱਡੇ ‘ਤੇ ਆਪਣੀ ਉਡਾਣ ਤੋਂ ਹੇਠਾਂ ਉਤਰੇ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

Related posts

CM ਨੇ ਤਿੰਨ ਮਹਿਲਾ ਵਿਧਾਇਕਾਂ ਨੂੰ ਸੂਬੇ ਦੀ ਸਹਾਇਤਾ ਪ੍ਰਾਪਤ ਰੀਪ੍ਰੋਡਕਟਿਵ ਤਕਨਾਲੋਜੀ ਤੇ ਸਰੋਗੇਸੀ ਬੋਰਡ ਦੇ ਗੈਰ ਸਰਕਾਰੀ ਮੈਂਬਰ ਨਾਮਜ਼ਦ ਕੀਤਾ

On Punjab

8,81,88,000 ਦੀ ਲਾਟਰੀ ਜਿੱਤਣ ਵਾਲੀ ਮੁਟਿਆਰ ਨੇ ਕੀਤਾ ਇੰਕਸ਼ਾਫ, ਕਦੇ ਵੇਚਣੀਆਂ ਪਈਆਂ ਸੀ ਨਗਨ ਤਸਵੀਰਾਂ!

On Punjab

‘PM ਮੋਦੀ ਰੂਸ-ਭਾਰਤ ਸਬੰਧਾਂ ਦੇ ਮੁੱਖ ਗਾਰੰਟਰ’, ਪ੍ਰਧਾਨ ਮੰਤਰੀ ਦੀ ਤਾਰੀਫ ‘ਚ ਹੋਰ ਕੀ-ਕੀ ਬੋਲੇ ਰੂਸੀ ਰਾਸ਼ਟਰਪਤੀ ਪੁਤਿਨ?

On Punjab