57.65 F
New York, US
October 7, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਦੇ ਕਾਲਜਾਂ ਵਿੱਚ ਐੱਮ ਬੀ ਬੀ ਐੱਸ ਤੇ ਬੀ ਡੀ ਐੱਸ ਸੀਟਾਂ ਦੀਆਂ 834 ਸੀਟਾਂ ਖਾਲੀ

ਫਰੀਦਕੋਟ-  ਪੰਜਾਬ ਵਿੱਚ ਕਈ ਵਿਦਿਆਰਥੀਆਂ ਵੱਲੋਂ ਦੂਜੇ ਰਾਜਾਂ ਦੇ ਮੈਡੀਕਲ ਕਾਲਜਾਂ ਵਿੱਚ ਆਲ ਇੰਡੀਆ ਕੋਟਾ (ਏ.ਆਈ.ਕਿਊ.) ਸੀਟਾਂ ’ਤੇ ਜਾਣ ਕਾਰਨ 26 ਹੋਰ ਮੈਡੀਕਲ ਅਤੇ ਡੈਂਟਲ ਸੀਟਾਂ ਖਾਲੀ ਹੋ ਗਈਆਂ ਹਨ, ਜਿਸ ਨਾਲ ਕੁੱਲ ਗਿਣਤੀ 808 ਤੋਂ ਵਧ ਕੇ 834 ਹੋ ਗਈ ਹੈ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲੋਂ ਅੱਜ ਸ਼ਾਮ ਜਾਰੀ ਕੀਤੇ ਗਏ ਤੀਜੇ ਗੇੜ ਦੇ ਸੀਟ ਮੈਟਰਿਕਸ ਅਨੁਸਾਰ ਖਾਲੀ ਪਈਆਂ ਸੀਟਾਂ ਵਿੱਚੋਂ 322 ਐੱਮ.ਬੀ.ਬੀ.ਐੱਸ. ਅਤੇ 512 ਬੀ.ਡੀ.ਐੱਸ. ਦੀਆਂ ਹਨ। ਐੱਨ.ਆਰ.ਆਈ. ਕੋਟੇ ਵਿੱਚ ਸਭ ਤੋਂ ਵੱਧ 175 ਐੱਮ.ਬੀ.ਬੀ.ਐੱਸ. ਅਤੇ 214 ਬੀ.ਡੀ.ਐੱਸ. ਭਾਵ ਕੁੱਲ 389 ਸੀਟਾਂ ਖਾਲੀ ਹਨ। ਜੋ ਕਿ ਕੁੱਲ ਸੀਟਾਂ ਦਾ ਲਗਪਗ 47 ਫੀਸਦੀ ਹੈ।

ਸੁਸਾਇਟੀ ਜਾਂ ਅਨੁਸੂਚਿਤ ਜਾਤੀ (ਐੱਸ.ਸੀ.) ਕੋਟੇ ਵਿੱਚ ਬੀ.ਡੀ.ਐੱਸ. ਦੀਆਂ 119 ਅਤੇ ਐੱਮ.ਬੀ.ਬੀ.ਐੱਸ. ਦੀਆਂ ਸਿਰਫ਼ 14 ਸੀਟਾਂ ਖਾਲੀ ਹਨ। ਓਪਨ ਵਰਗ ਵਿੱਚ ਐੱਮ.ਬੀ.ਬੀ.ਐੱਸ. ਦੀਆਂ 30 ਅਤੇ ਬੀ.ਡੀ.ਐੱਸ. ਦੀਆਂ 12 ਸੀਟਾਂ ਖਾਲੀ ਹਨ, ਜਦਕਿ ਪੀ.ਡਬਲਯੂ.ਡੀ. (ਅੰਗਹੀਣ) ਕੋਟੇ ਵਿੱਚ 59 ਐੱਮ.ਬੀ.ਬੀ.ਐੱਸ. ਅਤੇ 70 ਬੀ.ਡੀ.ਐੱਸ. ਸਲਾਟ ਖਾਲੀ ਪਏ ਹਨ।

ਮੈਡੀਕਲ ਕਾਲਜਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਸਭ ਤੋਂ ਵੱਧ 53 ਸੀਟਾਂ ਖਾਲੀ ਹਨ, ਜਿਨ੍ਹਾਂ ਵਿੱਚੋਂ 38 ਐੱਨ.ਆਰ.ਆਈ. ਕੋਟੇ ਦੀਆਂ ਹਨ। ਇਸ ਤੋਂ ਬਾਅਦ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਬਠਿੰਡਾ ਵਿੱਚ 47, ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਅੰਮ੍ਰਿਤਸਰ ਵਿੱਚ 43, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਜਲੰਧਰ ਵਿੱਚ 35, ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿੱਚ 32, ਅਤੇ ਆਰ.ਆਈ.ਐੱਮ.ਟੀ. ਮੈਡੀਕਲ ਕਾਲਜ, ਮੰਡੀ ਗੋਬਿੰਦਗੜ੍ਹ ਵਿੱਚ 30 ਸੀਟਾਂ ਖਾਲੀ ਹਨ।

ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ 24, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ 22, ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਵਿੱਚ 15, ਅਤੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਮੁਹਾਲੀ ਵਿੱਚ 12 ਸੀਟਾਂ ਖਾਲੀ ਹਨ। ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਵਿੱਚ 9, ਜਦਕਿ ਈ.ਐੱਸ.ਆਈ.ਸੀ. ਮੈਡੀਕਲ ਕਾਲਜ, ਲੁਧਿਆਣਾ ਵਿੱਚ ਕੋਈ ਵੀ ਸੀਟ ਖਾਲੀ ਨਹੀਂ ਹੈ। ਡੈਂਟਲ ਕਾਲਜਾਂ ਵਿੱਚ ਆਰ.ਆਈ.ਐੱਮ.ਟੀ. ਡੈਂਟਲ ਕਾਲਜ ਅਤੇ ਸ੍ਰੀ ਸੁਖਮਨੀ ਡੈਂਟਲ ਕਾਲਜ, ਡੇਰਾਬੱਸੀ ਵਿੱਚ 46-46 ਖਾਲੀ ਸੀਟਾਂ ਹਨ। ਦੇਸ਼ ਭਗਤ ਡੈਂਟਲ ਕਾਲਜ ਮੰਡੀ ਗੋਬਿੰਦਗੜ੍ਹ ਵਿੱਚ 43, ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਅਤੇ ਜੈਨੇਸਿਸ ਇੰਸਟੀਚਿਊਟ  ਫਿਰੋਜ਼ਪੁਰ ਵਿੱਚ 42-42, ਅਤੇ ਨੈਸ਼ਨਲ ਡੈਂਟਲ ਕਾਲਜ ਡੇਰਾਬੱਸੀ ਵਿੱਚ 39 ਸੀਟਾਂ ਖਾਲੀ ਹਨ।

ਗਿਆਨ ਸਾਗਰ ਡੈਂਟਲ ਕਾਲਜ ਬਨੂੜ ਵਿੱਚ 37, ਆਦੇਸ਼ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਬਠਿੰਡਾ ਵਿੱਚ 34, ਲਕਸ਼ਮੀ ਬਾਈ ਇੰਸਟੀਚਿਊਟ ਪਟਿਆਲਾ ਵਿੱਚ 33, ਅਤੇ ਰਿਆਤ-ਬਾਹਰਾ ਡੈਂਟਲ ਕਾਲਜ ਮੁਹਾਲੀ ਵਿੱਚ 31 ਸੀਟਾਂ ਖਾਲੀ ਹਨ। ਦਸਮੇਸ਼ ਇੰਸਟੀਚਿਊਟ ਫਰੀਦਕੋਟ ਵਿੱਚ 26, ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਲੁਧਿਆਣਾ ਅਤੇ ਐੱਸ.ਜੀ.ਆਰ.ਡੀ. ਇੰਸਟੀਚਿਊਟ, ਅੰਮ੍ਰਿਤਸਰ ਵਿੱਚ 22-22, ਅਤੇ ਕ੍ਰਿਸਚਨ ਡੈਂਟਲ ਕਾਲਜ ਲੁਧਿਆਣਾ ਵਿੱਚ 17 ਸੀਟਾਂ ਖਾਲੀ ਹਨ। ਸ਼ਹੀਦ ਕਰਤਾਰ ਸਿੰਘ ਸਰਭਾ ਡੈਂਟਲ ਕਾਲਜ ਵਿੱਚ 11 ਸੀਟਾਂ ਖਾਲੀ ਹਨ। ਸਰਕਾਰੀ ਡੈਂਟਲ ਕਾਲਜਾਂ ਵਿੱਚੋਂ ਪਟਿਆਲਾ ਵਿੱਚ 10 ਅਤੇ ਅੰਮ੍ਰਿਤਸਰ ਵਿੱਚ 11 ਸੀਟਾਂ ਖਾਲੀ ਹਨ। ਮਾਲਵਾ ਬੈਲਟ ਵਿੱਚ ਫਰੀਦਕੋਟ ਵਿੱਚ ਕੁੱਲ 79 ਖਾਲੀ ਸੀਟਾਂ ਹਨ, ਜਿਨ੍ਹਾਂ ਵਿੱਚੋਂ 53 ਐੱਮ.ਬੀ.ਬੀ.ਐੱਸ. ਅਤੇ 26 ਬੀ.ਡੀ.ਐੱਸ. ਦੀਆਂ ਹਨ, ਜਦਕਿ ਬਠਿੰਡਾ ਵਿੱਚ ਦੋਵੇਂ ਆਦੇਸ਼ ਸੰਸਥਾਵਾਂ ਵਿੱਚ ਕੁੱਲ 81 ਸੀਟਾਂ ਖਾਲੀ ਹਨ, ਜਿਨ੍ਹਾਂ ਵਿੱਚੋਂ 47 ਐੱਮ.ਬੀ.ਬੀ.ਐੱਸ. ਅਤੇ 34 ਬੀ.ਡੀ.ਐੱਸ. ਦੀਆਂ ਹਨ।

Related posts

ਉੱਤਰੀ ਕੋਰੀਆ ਦੀ ਅਮਰੀਕਾ ਨੂੰ ਧਮਕੀ, ਸਬਰ ਦੀ ਵੀ ਕੋਈ ਹੱਦ !

On Punjab

ਕੈਨੇਡਾ ‘ਚ ਫਾਇਰਿੰਗ, 1 ਦੀ ਮੌਤ, 3 ਜ਼ਖਮੀ

On Punjab

ਚੰਦਾ ਮਾਮਾ’ ਹੁਣ ਦੂਰ ਨਹੀਂ, ਚੰਨ ਦੇ ਬੇਹੱਦ ਕਰੀਬ ਪਹੁੰਚਿਆ ‘ਚੰਦਰਯਾਨ-2’

On Punjab