68.68 F
New York, US
October 1, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ-ਹਲਵਾਰਾ ਉਡਾਣਾਂ ਦੀ ਸਮਾਂ-ਸਾਰਨੀ ’ਚ ਬਦਲਾਅ; ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ

ਚੰਡੀਗੜ੍ਹ-  ਮੌਸਮ ਵਿੱਚ ਤਬਦੀਲੀ ਦੇ ਮੱਦੇਨਜ਼ਰ ਏਅਰ ਇੰਡੀਆ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਲਈ ਚੱਲ ਰਹੀਆਂ ਉਡਾਣਾਂ ਦੀ ਸਮਾਂ-ਸਾਰਨੀ ਵਿੱਚ ਤਬਦੀਲੀ ਕੀਤੀ ਗਈ ਹੈ। ਏਅਰ ਇੰਡੀਆ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਨਵੀਂ ਸਮਾਂ-ਸਾਰਨੀ 25 ਅਕਤੂਬਰ ਤੋਂ ਲਾਗੂ ਹੋਵੇਗੀ। ਨਵੀਂ ਸਮਾਂ-ਸਾਰਨੀ ਅਨੁਸਾਰ ਦਿੱਲੀ ਤੋਂ ਹਲਵਾਰਾ ਲਈ ਏ.ਆਈ.-481 ਉਡਾਣ ਸਵੇਰੇ 9:50 ਵਜੇ ਰਵਾਨਾ ਹੋ ਕੇ 11:05 ਵਜੇ ਹਲਵਾਰਾ ਪਹੁੰਚੇਗੀ। ਵਾਪਸੀ ਵਿੱਚ ਇਹੀ ਜਹਾਜ਼ ਏ.ਆਈ.-482 ਦੇ ਰੂਪ ਵਿੱਚ ਹਲਵਾਰਾ ਤੋਂ 11:40 ਵਜੇ ਉਡਾਣ ਭਰ ਕੇ 12:55 ਵਜੇ ਦਿੱਲੀ ਪਹੁੰਚੇਗਾ। ਇਸੇ ਤਰ੍ਹਾਂ ਸ਼ਾਮ ਦੀ ਏ.ਆਈ.-483 ਉਡਾਣ ਦਿੱਲੀ ਤੋਂ 3:40 ਵਜੇ ਰਵਾਨਾ ਹੋ ਕੇ 4:55 ਵਜੇ ਹਲਵਾਰਾ ਪਹੁੰਚੇਗੀ। ਵਾਪਸੀ ਵਿੱਚ ਏ.ਆਈ.-484 ਉਡਾਣ ਹਲਵਾਰਾ ਤੋਂ 5:30 ਵਜੇ ਚੱਲ ਕੇ 6:45 ਵਜੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇਗੀ।

ਏਅਰ ਇੰਡੀਆ ਦੀ ਵੈੱਬਸਾਈਟ ਅਨੁਸਾਰ 24 ਅਕਤੂਬਰ ਤੱਕ ਪੁਰਾਣੀ ਸਮਾਂ-ਸਾਰਨੀ ਜਾਰੀ ਰਹੇਗੀ। ਮੌਜੂਦਾ ਸਮਾਂ-ਸਾਰਨੀ ਅਨੁਸਾਰ ਏ.ਆਈ.-481 ਉਡਾਣ ਦਿੱਲੀ ਤੋਂ ਸਵੇਰੇ 5:45 ਵਜੇ ਰਵਾਨਾ ਹੋ ਕੇ 7:05 ਵਜੇ ਹਲਵਾਰਾ ਪਹੁੰਚਦੀ ਹੈ, ਜਦਕਿ ਵਾਪਸੀ ਵਿੱਚ ਏ.ਆਈ.-482 ਹਲਵਾਰਾ ਤੋਂ 7:55 ਵਜੇ ਚੱਲ ਕੇ 9:10 ਵਜੇ ਦਿੱਲੀ ਪਹੁੰਚਦੀ ਹੈ। ਇਸੇ ਤਰ੍ਹਾਂ ਬਾਅਦ ਦੁਪਹਿਰ ਏ.ਆਈ.-483 ਉਡਾਣ ਦਿੱਲੀ ਤੋਂ 2:25 ਵਜੇ ਰਵਾਨਾ ਹੋ ਕੇ 3:35 ਵਜੇ ਹਲਵਾਰਾ ਪਹੁੰਚਦੀ ਹੈ। ਵਾਪਸੀ ਵਿੱਚ ਏ.ਆਈ.-484 ਹਲਵਾਰਾ ਤੋਂ 4:05 ਵਜੇ ਉਡਾਣ ਭਰ ਕੇ 5:15 ਵਜੇ ਦਿੱਲੀ ਪਹੁੰਚਦੀ ਹੈ।

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਸਨਅਤਕਾਰਾਂ ਅਤੇ ਵਪਾਰੀਆਂ ਵੱਲੋਂ ਦਿੱਲੀ-ਹਲਵਾਰਾ ਹਵਾਈ ਸੇਵਾ ਦੀ ਸਵੇਰ ਅਤੇ ਸ਼ਾਮ ਦੀ ਸਮਾਂ-ਸਾਰਨੀ ਵਿੱਚ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਵਿਦੇਸ਼ ਆਉਣ-ਜਾਣ ਵਾਲੇ ਕਈ ਯਾਤਰੀਆਂ ਵੱਲੋਂ ਵੀ ਮੌਜੂਦਾ ਸਮਾਂ-ਸਾਰਨੀ ਨੂੰ ਲੈ ਕੇ ਤਬਦੀਲੀ ਦੀ ਮੰਗ ਉਠਾਈ ਜਾਂਦੀ ਰਹੀ ਹੈ। ਹੁਣ 25 ਅਕਤੂਬਰ ਤੋਂ ਲਾਗੂ ਹੋਣ ਵਾਲੀ ਨਵੀਂ ਸਮਾਂ-ਸਾਰਨੀ ਨਾਲ ਦਿੱਲੀ-ਹਲਵਾਰਾ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਉਡਾਣਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਆਵੇਗਾ।

Related posts

ਮੋਗਾ ਦੇ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

On Punjab

ਲੁਧਿਆਣਾ ਵਿੱਚ ਵੱਡੀ ਸਾਜਿਸ਼ ਨਾਕਾਮ; ਹੈਂਡ ਗਰਨੇਡ ਸਣੇ 10 ਮੁਲਜ਼ਮ ਗ੍ਰਿਫਤਾਰ

On Punjab

ਅਮਰੀਕਾ ਦੀ ਚਿਤਾਵਨੀ ‘ਤੇ ਚੀਨੀ ਰੱਖਿਆ ਮੰਤਰੀ ਨੇ ਕਿਹਾ- ‘ਚੀਨੀ ਹਥਿਆਰਬੰਦ ਬਲਾਂ ਦੀ ਸਮਰੱਥਾ ਨੂੰ ਘੱਟ ਨਾ ਸਮਝੋ, ਅਸੀਂ ਅੰਤ ਤਕ ਲੜਾਂਗੇ’

On Punjab