PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨੇ ਦੇਖੀ ਫ਼ਿਲਮ ‘Satluj’

ਮੋਗਾ-  ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਲੰਘੀ ਰਾਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਪਾਬੰਦੀ ਲੱਗੀ ਫ਼ਿਲਮ ‘ਸੱਤਲੁਜ’ ਨੂੰ ਪੂਰੇ ਉਤਸ਼ਾਹ ਨਾਲ ਦੇਖਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨੇ ਸਾਂਝਾ ਉਦਮ ਕਰਕੇ ਫ਼ਿਲਮ ਨੂੰ ਲੋਕਾਂ ਦੇ ਰੂਬਰੂ ਕੀਤਾ। ਸਿੱਖ ਆਗੂ ਰਾਜਵਿੰਦਰ ਸਿੰਘ ਮਾਹਲਾ ਅਤੇ ਸੁਖਵਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਫਿਲਮ ਸੱਤਲੁਜ ਪੰਜਾਬ ਦੇ ਡੇਢ ਦਹਾਕੇ ਦੀ ਤਰਾਸਦੀ ਨੂੰ ਸਮਰਪਿਤ ਹੈ। ਉਸ ਦੌਰ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਪਰ ਬਣੀ ਇਹ ਫਿਲਮ ਸੱਚ ਦੇ ਬਿਲਕੁਲ ਨੇੜੇ ਦਿਖਾਈ ਦਿੰਦੀ ਹੈ। ਸਿੱਖ ਆਗੂਆਂ ਕਿਹਾ ਕਿ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਜੋ ਦਰਸ਼ਕਾਂ ਨੂੰ ਦਿਖਾਉਣ ਜੋਗਾ ਨਾ ਹੋਵੇ। ਫਿਲਮ ਉਸ ਦੌਰ ਦੀ ਇੱਕ ਤਰਾਸਦੀ ਹੈ ਜੋ ਉਸ ਵੇਲੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦੀ ਸਚਾਈ ਅਤੇ ਹੱਡਬੀਤੀ ਨੂੰ ਦਿਖਾਉਣ ਉੱਤੇ ਪਾਬੰਦੀ ਲਗਾਉਣਾ ਗੈਰ ਵਾਜਬ ਹੈ। ਇਸ ਮੌਕੇ ਸਿੱਖ ਆਗੂਆਂ ਨੇ ਕੇਂਦਰ ਸਰਕਾਰ ਪਾਸੋਂ ਫਿਲਮ ਉੱਤੇ ਲਗਾਈ ਪਾਬੰਦੀ ਤਾਰੁੰਤ ਹਟਾਉਣ ਦੀ ਮੰਗ ਕੀਤੀ।

Related posts

ਐੱਚ-1ਬੀ ਸਮੇਤ ਸਾਰੇ ਵਰਕ ਵੀਜ਼ਾ ‘ਤੇ ਲੱਗੀ ਰੋਕ ਨੂੰ ਖ਼ਤਮ ਕਰੇ ਬਾਇਡਨ ਪ੍ਰਸ਼ਾਸਨ

On Punjab

ਪਾਕਿਸਤਾਨ ਗਈਆਂ ਸੰਗਤਾਂ ਹੋਈਆਂ ਧਨ-ਧਨ, ਹਜ਼ਾਰਾਂ ਸ਼ਰਧਾਲੂ ਵਤਨ ਪਰਤੇ

On Punjab

ਸਰਕਾਰੀ ਸਕੂਲ ਅਧਿਆਪਕ ਨੇ ‘ਵੰਦੇ ਮਾਤਰਮ’ ਗਾਉਣ ‘ਤੇ ਇਤਰਾਜ਼ ਜਤਾਇਆ, ਮੁਅੱਤਲ

On Punjab