68.31 F
New York, US
September 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਲਯੁਗੀ ਮਾਂ ਨੇ 3 ਮਾਸੂਮ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ; 2 ਦੀਆਂ ਲਾਸ਼ਾਂ ਬਰਾਮਦ

ਮੁਹਾਲੀ-  ਮੁਹਾਲੀ ਦੀ ਰਹਿਣ ਵਾਲੀ ਇਕ ਮੱਧ ਉਮਰ ਦੀ ਵਿਧਵਾ ਸ਼ਕੁੰਤਲਾ ਉਰਫ਼ ਸੁਮਨ ਨੇ ਕਥਿਤ ਤੌਰ ’ਤੇ ਆਪਣੇ ਤਿੰਨ ਬੱਚਿਆਂ, ਦੋ ਪੁੱਤਰਾਂ ਅਤੇ ਇੱਕ ਧੀ, ਨੂੰ ਬੀਤੀ ਸ਼ਾਮ ਮੋਰਿੰਡਾ ਨੇੜੇ ਇਕ ਨਹਿਰ ਵਿੱਚ ਸੁੱਟ ਦਿੱਤਾ। ਪੁਲੀਸ ਨੇ ਬੀਤੀ ਰਾਤ 6 ਸਾਲਾ ਤਨਵੀ ਅਤੇ 10 ਸਾਲਾ ਤਪਿਸ਼ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ, ਜਦਕਿ 4 ਸਾਲਾ ਨਿਤਿਨ ਦੀ ਭਾਲ ਅਜੇ ਵੀ ਜਾਰੀ ਹੈ।

ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਲਾ ਦੇ ਪਤੀ ਕਮਲ ਨੇ ਕੁਝ ਮਹੀਨੇ ਪਹਿਲਾਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਕਾਰਨਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਘਟਨਾ ਵੇਲੇ ਉਹ ਇਕੱਲੀ ਸੀ ਜਾਂ ਉਸ ਨਾਲ ਕੋਈ ਹੋਰ ਵਿਅਕਤੀ ਵੀ ਮੌਜੂਦ ਸੀ। ਪੁਲੀਸ ਇਹ ਵੀ ਤਸਦੀਕ ਕਰ ਰਹੀ ਹੈ ਕਿ ਕੀ ਪਤੀ ਦੀ ਮੌਤ ਤੋਂ ਬਾਅਦ ਮਹਿਲਾ ਮਾਨਸਿਕ ਤੌਰ ’ਤੇ ਅਸਥਿਰ ਹੋ ਗਈ ਸੀ, ਕਿਉਂਕਿ ਉਸ ਦੇ ਭਰਾ ਨੇ ਦਾਅਵਾ ਕੀਤਾ ਹੈ ਕਿ ਉਹ ਉਸ ਸਮੇਂ ਤੋਂ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੀ ਸੀ। ਮ੍ਰਿਤਕ ਬੱਚਿਆਂ ਦੀ ਦਾਦੀ ਨੇ ਵਿਲਾਪ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਅਤੇ ਮਹਿਲਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ।

Related posts

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

On Punjab

Rain Update: ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿਚ ਭਾਰੀ ਮੀਂਹ, ਸੜਕਾਂ ਡੁੱਬੀਆਂ, ਅਗਲੇ 4 ਦਿਨ ਅਲਰਟ

On Punjab

NASA ਨੇ ਅਧਿਐਨ ‘ਚ ਕੀਤਾ ਦਾਅਵਾ: 9 ਸਾਲ ਬਾਅਦ ਚੰਦ ’ਤੇ ਹੋਵੇਗੀ ਹਲਚਲ ਤੇ ਧਰਤੀ ’ਤੇ ਆਉਣਗੇ ਭਿਆਨਕ ਹੜ੍ਹ

On Punjab