PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

France ਦੇ ਰੈੱਡ ਕਾਰਪੇਟ ‘ਤੇ ਗੂੰਜੇਗਾ ਪੰਜਾਬੀ ਗੱਭਰੂ Ammy Virk ਦਾ ਨਾਂਅ !

ਚੰਡੀਗੜ੍ਹ- ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਅਸੀਂ ਹਮੇਸ਼ਾ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਨੂੰ ਦੇਖਦੇ ਸੀ, ਇਸ ਵਾਰ ਉੱਥੇ ਸਾਡੇ ਪੰਜਾਬ ਦਾ ‘ਕਿਸਮਤ’ ਸਟਾਰ ਐਮੀ ਵਿਰਕ ਆਪਣੀ ਚਮਕ ਬਿਖੇਰਨ ਜਾ ਰਿਹਾ ਹੈ। 2026 ਦਾ ਕਾਨ ਫਿਲਮ ਫੈਸਟੀਵਲ ਪੰਜਾਬੀ ਇੰਡਸਟਰੀ ਲਈ ਇਤਿਹਾਸਕ ਹੋਣ ਵਾਲਾ ਹੈ।

ਫਰਾਂਸ ਵਿੱਚ 12 ਮਈ ਤੋਂ 23 ਮਈ ਤੱਕ ਚੱਲਣ ਵਾਲੇ ਇਸ ਵੱਕਾਰੀ ਮੇਲੇ ਵਿੱਚ ਐਮੀ ਵਿਰਕ ਪਹਿਲੀ ਵਾਰ ਸ਼ਾਮਲ ਹੋਣਗੇ। ਪਰ ਐਮੀ ਇਕੱਲੇ ਨਹੀਂ ਜਾ ਰਹੇ। ਉਨ੍ਹਾਂ ਦੇ ਨਾਲ ਨਜ਼ਰ ਆਵੇਗੀ ਖੂਬਸੂਰਤ ਅਦਾਕਾਰਾ ਰੂਪੀ ਗਿੱਲ। ਇਹ ਜੋੜੀ ਆਪਣੀ ਆਉਣ ਵਾਲੀ ਫਿਲਮ ‘ਚੜ੍ਹਦੀਕਲ੍ਹਾ’ ਦੀ ਪ੍ਰਮੋਸ਼ਨ ਲਈ ਅੰਤਰਰਾਸ਼ਟਰੀ ਮੰਚ ‘ਤੇ ਪਹੁੰਚ ਰਹੀ ਹੈ। ਪੰਜਾਬੀ ਸਿਨੇਮਾ ਦਾ ਇਸ ਪੱਧਰ ‘ਤੇ ਜਾਣਾ ਇਹ ਸਾਬਤ ਕਰਦਾ ਹੈ ਕਿ ਸਾਡੀਆਂ ਫਿਲਮਾਂ ਹੁਣ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਗਲੋਬਲ ਹੋ ਰਹੀਆਂ ਹਨ। ਸਿਰਫ ਪੰਜਾਬ ਹੀ ਨਹੀਂ, ਇਸ ਵਾਰ ਭਾਰਤ ਦੀ ਮੌਜੂਦਗੀ ਕਾਨ ਫਿਲਮ ਫੈਸਟੀਵਲ ਵਿੱਚ ਬਹੁਤ ਮਜ਼ਬੂਤ ਰਹਿਣ ਵਾਲੀ ਹੈ। ਮਸ਼ਹੂਰ ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ ਭਾਰਤ ਦੇ ਅਧਿਕਾਰਤ ਵਫ਼ਦ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਮਰਾਠੀ ਸਿਨੇਮਾ ਤੋਂ ਅਸ਼ੋਕ ਸਰਾਫ ਅਤੇ ਗੁਜਰਾਤੀ ਸਿਨੇਮਾ ਤੋਂ ਮਾਨਸੀ ਪਾਰੇਖ ਵਰਗੇ ਸਿਤਾਰੇ ਵੀ ਭਾਰਤੀ ਸੱਭਿਆਚਾਰ ਦੀ ਝਲਕ ਪੇਸ਼ ਕਰਨਗੇ।

ਜਿੱਥੇ ਖੇਤਰੀ ਸਿਨੇਮਾ ਧਮਾਲ ਪਾਵੇਗਾ, ਉੱਥੇ ਬਾਲੀਵੁੱਡ ਦਾ ਗਲੈਮਰ ਵੀ ਘੱਟ ਨਹੀਂ ਹੋਵੇਗਾ। ਕਾਨ ਦੀ ਰਾਣੀ ਕਹੀ ਜਾਣ ਵਾਲੀ ਐਸ਼ਵਰਿਆ ਰਾਏ ਬੱਚਨ ਇੱਕ ਵਾਰ ਫਿਰ ਲੋਰਿਅਲ ਦੀ ਅੰਬੈਸਡਰ ਵਜੋਂ ਵਾਪਸੀ ਕਰ ਰਹੀ ਹੈ। ਇਸ ਦੇ ਨਾਲ ਹੀ ਆਲੀਆ ਭੱਟ, ਕਰਨ ਜੌਹਰ, ਤਾਰਾ ਸੁਤਾਰੀਆ ਅਤੇ ਮੌਨੀ ਰਾਏ ਵਰਗੇ ਸਿਤਾਰੇ ਵੀ ਰੈੱਡ ਕਾਰਪੇਟ ਦੀ ਸ਼ੋਭਾ ਵਧਾਉਣਗੇ। ਪਰ ਸਾਰੀਆਂ ਨਜ਼ਰਾਂ ਤਾਂ ਐਮੀ ਵਿਰਕ ‘ਤੇ ਰਹਿਣਗੀਆਂ ਕਿ ਉਹ ਕਿਹੜੇ ਅੰਦਾਜ਼ ਵਿੱਚ ਪੰਜਾਬੀਅਤ ਨੂੰ ਉੱਥੇ ਪੇਸ਼ ਕਰਦੇ ਹਨ। ਕੀ ਉਹ ਸੂਟ-ਬੂਟ ਵਿੱਚ ਹੋਣਗੇ ਜਾਂ ਰਵਾਇਤੀ ਪਹਿਰਾਵੇ ਵਿੱਚ ? ਇਹ ਦੇਖਣਾ ਦਿਲਚਸਪ ਹੋਵੇਗਾ।

Related posts

ਜਬਰ ਜਨਾਹ ਮੁਲਜ਼ਮ ਵੇਇੰਸਟੇਨ ਨੂੰ ਹੋਰ ਮਾਮਲਿਆਂ ‘ਚ ਕੈਲੀਫੋਰਨੀਆ ਲਿਆਂਦਾ ਗਿਆ

On Punjab

ਚੀਨ ਦੀ ਧਮਕੀ ਦੇ ਬਾਵਜੂਦ ਅਮਰੀਕੀ ਸੰਸਦ ਮੈਂਬਰਾਂ ਨੇ ਤਾਇਵਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

On Punjab

ਅਕਾਲੀ ਦਲ ਨਾਲ ਗੱਠਜੋੜ ਬਾਰੇ ਚਰਚਾ ਕੋਰੀ ਅਫ਼ਵਾਹ: ਕੇਵਲ ਢਿੱਲੋਂ

On Punjab