63.27 F
New York, US
June 17, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿਵਲ ਸੇਵਾਵਾਂ ਦੀ ਮੈਰਿਟ ਸੂਚੀ ’ਤੇ ਉੱਠੇ ਸੁਆਲ

ਚੰਡੀਗਡ਼੍ਹ- ਪੰਜਾਬ ਵਿਧਾਨ ਸਭਾ ’ਚ ਅੱਜ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ’ਤੇ ਸਿਵਲ ਸੇਵਾਵਾਂ ਦੀ ਮੈਰਿਟ ਸੂਚੀ ’ਤੇ ਸੁਆਲ ਖੜ੍ਹੇ ਕੀਤੇ। ਉਨ੍ਹਾਂ ਮੈਰਿਟ ਸੂਚੀ ’ਚ ਦਲਿਤਾਂ ਨਾਲ ਵਿਤਕਰੇ ਦਾ ਮੁੱਦਾ ਚੁੱਕਿਆ ਅਤੇ ਸਦਨ ਵਿਚ ਕੁੱਝ ਤੱਥ ਵੀ ਪੇਸ਼ ਕੀਤੇ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਦਲਿਤ ਵਿਰੋਧੀ ਸੋਚ ਦਾ ਸਿੱਟਾ ਹੈ ਕਿ ਸਿਵਲ ਸੇਵਾਵਾਂ ਦੀ ਮੈਰਿਟ ਸੂਚੀ ’ਚੋਂ ਦਲਿਤ ਵਰਗ ਦੇ ਬੱਚੇ ਬਾਹਰ ਕੀਤੇ ਜਾ ਰਹੇ ਹਨ ਅਤੇ ਜਨਰਲ ਵਰਗ ਦੇ ਬੱਚਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਗਿਆਸਪੁਰਾ ਨੇ ਪੰਜ ਸਾਲ ਦੇ ਤੱਥਾਂ ਦੇ ਹਵਾਲੇ ਨਾਲ ਕਿਹਾ ਕਿ ਲਿਖਤੀ ਪ੍ਰੀਖਿਆ ’ਚੋਂ ਵੱਧ ਨੰਬਰ ਲੈਣ ਵਾਲੇ ਦਲਿਤ ਉਮੀਦਵਾਰਾਂ ਨੂੰ ਇੰਟਰਵਿਊ ’ਚੋਂ ਘੱਟ ਨੰਬਰ ਦੇ ਕੇ ਬਾਹਰ ਕੀਤਾ ਗਿਆ ਅਤੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਇੰਟਰਵਿਊ ’ਚ ਵੱਧ ਅੰਕ ਦੇ ਕੇ ਮੈਰਿਟ ਸੂਚੀ ’ਚ ਉਪਰ ਲਿਆਂਦਾ ਗਿਆ।

ਦਲਿਤ ਉਮੀਦਵਾਰਾਂ ਦੇ ਕਦੇ 200 ਤੋਂ ਵੱਧ ਨੰਬਰ ਇੰਟਰਵਿਊ ’ਚ ਨਹੀਂ ਲਗਾਏ ਗਏ। ਸਪੀਕਰ ਸੰਧਵਾਂ ਨੇ ਭਰੋਸਾ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਸਕੱਤਰੇਤ ਦੀ ਪਰਸੋਨਲ ਬਰਾਂਚ ਦੇ ਜ਼ਰੀਏ ਇਸ ਬਾਰੇ ਕੇਂਦਰੀ ਲੋਕ ਸੇਵਾ ਕਮਿਸ਼ਨ ਤੋਂ ਪਿਛਲੇ ਦਸ ਵਰ੍ਹਿਆਂ ਦੀ ਮੈਰਿਟ ਸੂਚੀ ਦਾ ਅੰਕੜਾ ਲਿਆ ਜਾਵੇਗਾ। ਇਸ ਦੌਰਾਨ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸਦਨ ਦੇ ਮੈਂਬਰਾਂ ਨੂੰ ਜਾਤੀ ਹਮਲਿਆਂ ਤੋਂ ਗੁਰੇਜ ਕਰਨ ਲਈ ਕਿਹਾ ਅਤੇ ਲੋਕਾਂ ਦੇ ਰੋਲ ਮਾਡਲ ਬਣਨ ਦੀ ਨਸੀਹਤ ਦਿੱਤੀ। ਖਹਿਰਾ ਦੇ ਮੁੱਦੇ ’ਤੇ ਸਦਨ ’ਚ ਪਏ ਰੌਲੇ-ਰੱਪੇ ਮਗਰੋਂ ਇਆਲੀ ਨੇ ਕਿਹਾ ਕਿ ਲੋਕ ਆਪਣੇ ਨੁਮਾਇੰਦੇ ਚੁਣ ਕੇ ਸੂਬੇ ਤੇ ਹਲਕੇ ਦੀ ਭਲਾਈ ਲਈ ਸਦਨ ’ਚ ਭੇਜਦੇ ਹਨ ਅਤੇ ਸਦਨ ’ਚ ਮੈਂਬਰਾਂ ਦੇ ਬੋਲੇ ਸ਼ਬਦਾਂ ਦਾ ਨੋਟਿਸ ਲਿਆ ਜਾਂਦਾ ਹੈ।ਵਿਧਾਇਕ ਇਆਲੀ ਨੇ ਵਿਧਾਇਕਾ ਗਨੀਵ ਕੌਰ ਮਜੀਠੀਆ ਦੇ ਹਵਾਲੇ ਨਾਲ ਕਿਹਾ ਕਿ ਪੱਖਪਾਤ ਨਹੀਂ ਹੋਣਾ ਚਾਹੀਦਾ। ਮੈਂਬਰਾਂ ਨੂੰ ਕਿਸੇ ਦੇ ਜਾਤੀ ਜਾਂ ਪਰਿਵਾਰਕ ਮਾਮਲੇ ’ਚ ਦਖ਼ਲ ਨਹੀਂ ਦੇਣਾ ਚਾਹੀਦਾ ਬਲਕਿ ਸੂਬੇ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ।

ਐਕਸੀਅਨ ਖ਼ਿਲਾਫ਼ ਕੁੱਦੇ ਪ੍ਰਿੰਸੀਪਲ ਬੁੱਧ ਰਾਮ- ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਜ਼ਿਲ੍ਹਾ ਮਾਨਸਾ ’ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ’ਚ ਤਾਇਨਾਤ ਐਕਸੀਅਨ ਸਾਹਿਲ ਅਨੰਦ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਐਕਸੀਅਨ ਵੱਲੋਂ ਠੇਕੇਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਵਿਕਾਸ ਕੰਮ ਠੱਪ ਪਏ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਐਕਸੀਅਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਜ਼ਿਲ੍ਹਾ ਮਾਨਸਾ ’ਚੋਂ ਤਬਾਦਲਾ ਕੀਤਾ ਜਾਵੇ। ਸਪੀਕਰ ਨੇ ਮੰਤਰੀ ਨੂੰ ਅਜਿਹੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਚੰਗੇ ਅਫ਼ਸਰਾਂ ਨੂੰ ਮਾਣ ਦੇਣ ਵੀ ਕਿਹਾ।

Related posts

ਅਮਰੀਕੀ ਕੋਰਟ ਵੱਲੋਂ ਕੈਪੀਟਲ ਹਿੰਸਾ ਮਾਮਲੇ ’ਚ ਟਰੰਪ ’ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼, ਵੱਧ ਸਕਦੀਆਂ ਹਨ ਮੁਸ਼ਕਲਾਂ

On Punjab

ਅਰੁਣਾਚਲ ’ਚ ਵੱਡਾ ਸੜਕ ਹਾਦਸਾ, ਫ਼ੌਜ ਦਾ ਟਰੱਕ ਖਾਈ ‘ਚ ਡਿੱਗਿਆ, ਇਕ ਜਵਾਨ ਸ਼ਹੀਦ, ਕਈ ਜ਼ਖ਼ਮੀ

On Punjab

ਕੈਲੇਫੋਰਨੀਆ ‘ਚ ਭਿਆਨਕ ਅੱਗ, ਲੱਖਾਂ ਏਕੜ ਜੰਗਲ ਸੜ ਕੇ ਸੁਆਹ, ਸੈਂਕੜੇ ਘਰ ਤਬਾਹ

On Punjab