PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤੇਲ ਦੇ ਟੈਂਕਰ ਜਾ ਰਹੀ ਪੰਜਾਬ ਦੀ ਸ਼ਰਾਬ; ਰਾਜਸਥਾਨ ਪੁਲੀਸ ਵੱਲੋਂ ਜ਼ਬਤ

ਰਾਜਸਥਾਨ- ਰਾਜਸਥਾਨ ਪੁਲੀਸ ਵੱਲੋਂ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਹਾਈਵੇਅ ‘ਤੇ ਅਬੋਹਰ-ਸਾਦੁਲਸ਼ਹਿਰ ਬੈਰੀਅਰ ਪਾਰ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਪੁਲੀਸ ਨੇ ਇੱਕ ਤੇਲ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਅਤੇ ਤਲਾਸ਼ੀ ਦੌਰਾਨ 40 ਲੱਖ ਰੁਪਏ ਦੀ ਸ਼ਰਾਬ ਅਤੇ ਬੀਅਰ ਬਰਾਮਦ ਹੋਈ। ਇਹ ਵਾਹਨ ਪੰਜਾਬ ਪੁਲੀਸ ਅਤੇ ਟੈਕਸ ਵਿਭਾਗ ਦੀਆਂ ਅੰਤਰਰਾਜੀ ਚੌਕੀਆਂ ਤੋਂ ਬਿਨਾਂ ਕਿਸੇ ਚੈਕਿੰਗ ਦੇ ਲੰਘ ਗਿਆ ਸੀ। ਬੀਕਾਨੇਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਹ ਕਾਰਵਾਈ ਸਪੈਸ਼ਲ ਟੀਮ ਦੇ ਇੰਚਾਰਜ ਇੰਸਪੈਕਟਰ ਸੰਦੀਪ ਪੂਨੀਆ ਅਤੇ ਸਾਦੁਲਸ਼ਹਿਰ ਥਾਣੇ ਦੇ ਸਬ-ਇੰਸਪੈਕਟਰ ਸ਼ੰਭੂ ਸਿੰਘ ਦੀ ਅਗਵਾਈ ਵਾਲੀ ਸਾਂਝੀ ਟੀਮ ਵੱਲੋਂ ਕੀਤੀ ਗਈ।

ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਕਿ ਅਬੋਹਰ ਤੋਂ ਰਾਜਸਥਾਨ ਰਾਹੀਂ ਗੁਜਰਾਤ ਨੂੰ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਲਿਜਾਈ ਜਾ ਰਹੀ ਹੈ, ਟੀਮ ਨੇ ਪੰਜਾਬ-ਰਾਜਸਥਾਨ ਸਰਹੱਦ ’ਤੇ ਨਿਗਰਾਨੀ ਵਧਾ ਦਿੱਤੀ ਸੀ। ਜਿਵੇਂ ਹੀ ਅਬੋਹਰ ਤੋਂ ਚੱਲਿਆ ਟੈਂਕਰ ਅਮਰਗੜ੍ਹ ਪਿੰਡ ਨੇੜੇ ਪਹੁੰਚੀ, ਟੀਮ ਨੇ ਇਸ ਨੂੰ ਰੋਕ ਲਿਆ। ਡੀਜ਼ਲ ਦੀ ਬਜਾਏ ਟੈਂਕਰ ਲਾਰੀ ਵਿੱਚ ਸ਼ਰਾਬ ਪਾਈ ਗਈ ਸੀ। ਬਰਾਮਦ ਕੀਤੀ ਖੇਪ ਵਿੱਚ ਰਾਇਲ ਸਟੈਗ ਬ੍ਰਾਂਡ ਦੀ ਅੰਗਰੇਜ਼ੀ ਸ਼ਰਾਬ ਦੀਆਂ 252 ਪੇਟੀਆਂ ਅਤੇ ਬੀਅਰ ਦੇ ਕੈਨਾਂ ਦੀਆਂ 70 ਪੇਟੀਆਂ ਸ਼ਾਮਲ ਹਨ। ਜ਼ਬਤ ਕੀਤੀ ਸ਼ਰਾਬ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਲਗਪਗ 40 ਲੱਖ ਰੁਪਏ ਹੈ।
ਪੁਲੀਸ ਨੇ ਡਰਾਈਵਰ ਸੁਰੇਸ਼ ਮੇਘਵਾਲ (26), ਵਾਸੀ ਰਾਮਸਰੀਆ (ਬਾੜਮੇਰ) ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਮੱਗਲਰਾਂ ਨੇ ਬੀਤੀ ਰਾਤ ਅਬੋਹਰ ਨੇੜੇ ਲਾਰੀ ਸੁਰੇਸ਼ ਦੇ ਹਵਾਲੇ ਕੀਤੀ ਸੀ। ਯੋਜਨਾ ਅਨੁਸਾਰ ਸ਼ਰਾਬ ਨੂੰ ਭਾਰਤ ਮਾਲਾ ਰੋਡ ਅਤੇ ਐਕਸਪ੍ਰੈਸਵੇਅ ਰਾਹੀਂ ਗੁਜਰਾਤ ਲਿਜਾਇਆ ਜਾਣਾ ਸੀ।

ਅਧਿਕਾਰੀਆਂ ਅਨੁਸਾਰ ਜਿਵੇਂ ਹੀ ਅਬੋਹਰ ਦੇ ਮੁਖਬਰਾਂ ਨੇ ਰਾਜਸਥਾਨ ਪੁਲੀਸ ਟੀਮ ਨੂੰ ਸੁਚੇਤ ਕੀਤਾ, ਟੀਮ ਨੇ ਰਾਜਪੁਰਾ-ਪਾਟਲੀ ਚੈੱਕ ਪੋਸਟ ਨੇੜੇ ਘੇਰਾਬੰਦੀ ਕਰ ਦਿੱਤੀ ਅਤੇ ਅੰਤਰਰਾਜੀ ਸਰਹੱਦ ਪਾਰ ਕਰਦੇ ਹੀ ਟੈਂਕਰ ਨੂੰ ਰੋਕ ਲਿਆ। ਪੁਲੀਸ ਵੱਲੋਂ ਗ੍ਰਿਫਤਾਰ ਡਰਾਈਵਰ ਦੇ ਮੋਬਾਈਲ ਫੋਨ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਉਨ੍ਹਾਂ ਸਮੱਗਲਰਾਂ ਦੀ ਪਛਾਣ ਕੀਤੀ ਜਾ ਸਕੇ

Related posts

‘ਆਪ’ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ’ਚੋਂ ਪ੍ਰਧਾਨ ਮੰਤਰੀ ਦੀ ਗੈਰਹਾਜ਼ਰੀ ’ਤੇ ਚੁੱਕੇ ਸਵਾਲ

On Punjab

Vladimir Putin : ‘ਰੂਸੀ ਰਾਸ਼ਟਰਪਤੀ ਪੂਰੀ ਤਰ੍ਹਾਂ ਨਾਲ ਫਿੱਟ ਤੇ ਸਿਹਤਮੰਦ’, ਕ੍ਰੈਮਲਿਨ ਨੇ ਵਲਾਦੀਮੀਰ ਪੁਤਿਨ ਸਬੰਧੀ ਅਫ਼ਵਾਹਾਂ ਨੂੰ ਕੀਤਾ ਖਾਰਜ

On Punjab

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਟਜ਼ ਦਾ ਦੇਹਾਂਤ

On Punjab