PreetNama
ਖੇਡ-ਜਗਤ/Sports News

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

ਨਵੀਂ ਦਿੱਲੀਭਾਰਤ ਦੀ ਸਟਾਰ ਐਥਲੀਟ ਦੁਤੀ ਚੰਦ ਨੇ ਆਪਣੇ ਸਮਲਿੰਗੀ ਹੋਣ ਦਾ ਖੁਲਾਸਾ ਕੀਤਾ ਹੈ। ਦੁਤੀ ਚੰਦ ਨੇ ਕਿਹਾ ਕਿ ਉਹ ਆਪਣੇ ਹੋਮ ਟਾਉਨ ਦੀ ਇੱਕ ਲੜਕੀ ਨਾਲ ਰਿਸ਼ਤੇ ‘ਚ ਹੈ। ਦੁਤੀ ਚੰਦ 100 ਮੀਟਰ ਰੇਸ ‘ਚ ਨੈਸ਼ਨਲ ਰਿਕਾਰਡ ਹੋਲਡਰ ਹੈ ਤੇ 2018 ਦੇ ਏਸ਼ੀਅਨ ਗੇਮਸ ‘ਚ ਦੋ ਚਾਂਦੀ ਦੇ ਤਗਮੇ ਜਿੱਤੇ ਸੀ।

ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਦੁਤੀ ਚੰਦ ਨੇ ਆਪਣੀ ਪਾਟਨਰ ਦਾ ਨਾਂ ਨਹੀਂ ਦੱਸਿਆ ਕਿਉਂਕਿ ਉਹ ਇਸ ਗੱਲ ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦੀ। ਫਿਲਹਾਲ ਦੁਤੀ ਇਸ ਸਮੇਂ ਅਗਲੇ ਸਾਲ ਟੋਕੀਓ ‘ਚ ਹੋਣ ਵਾਲੀ ਓਲੰਪਿਕ ਦੀਆਂ ਤਿਆਰੀਆਂ ‘ਚ ਲੱਗੀ ਹੈ।

ਦੁਤੀ ਨੇ ਆਈਪੀਸੀ ਦੀ ਧਾਰਾ 377 ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਆਪਣਾ ਸੱਚ ਦੱਸਣ ਦੀ ਹਿਮੰਤ ਕੀਤੀ। ਦੁਤੀ ਚੰਦ ਨੇ ਕਿਹਾ, “ਮੈਨੂੰ ਮੇਰੀ ਪਾਟਨਰ ਮਿਲ ਗਈ ਹੈ। ਮੇਰਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੇ ਪਾਟਨਰ ਨੂੰ ਚੁਣਨ ਦੀ ਪੂਰੀ ਆਜ਼ਾਦੀ ਹੈ। ਮੈਂ ਹਮੇਸ਼ਾ ਸਮਲਿੰਗੀ ਅਧਿਕਾਰਾਂ ਦਾ ਸਮਰਥਨ ਕੀਤਾ ਹੈ। ਇਹ ਇੱਕ ਇਨਸਾਨ ਦਾ ਨਿੱਜੀ ਫੈਸਲਾ ਹੈ। ਅਜੇ ਮੇਰਾ ਧਿਆਨ ਅਗਲੇ ਸਾਲ ਦੀਆਂ ਖੇਡਾਂ ‘ਤੇ ਹੈ ਤੇ ਮੈਂ ਭਵਿੱਖ ‘ਚ ਆਪਣੀ ਪਾਟਨਰ ਨਾਲ ਰਹਿਣਾ ਚਾਹਾਂਗੀ।”

Related posts

ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਸਿਡਨੀ ਟੈਸਟ ’ਚ 97 ਦੌਡ਼ਾਂ ਦੀ ਪਾਰੀ ਖੇਡਣ ਤੋਂ ਪਹਿਲਾਂ ਲਗਵਾਏ ਸਨ ਇੰਨੇ ਇੰਜੈਕਸ਼ਨ

On Punjab

ਜਰਖੜ ਖੇਡਾਂ ‘ਚ ਨੀਟਾ ਕਲੱਬ ਰਾਮਪੁਰ ਤੇ ਹਠੂਰ ਨੇ ਮਾਰੀ ਬਾਜ਼ੀ

On Punjab

ਗੌਤਮ ਦਾ ਬਿਸ਼ਨ ਸਿੰਘ ਬੇਦੀ ‘ਤੇ ਗੰਭੀਰ ਇਲਜ਼ਾਮ, ਕਿਹਾ ਮੁੰਡੇ ਲਈ ਵੱਡਾ ‘ਫੇਵਰ’ ਚਾਹੁੰਦੇ ਸੀ..!

On Punjab