PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਝੀਂਡਾ ਖ਼ਿਲਾਫ਼ ਬਗਾਵਤ

ਹਰਿਆਣਾ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ ਐੱਸ ਜੀ ਪੀ ਸੀ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਸਮਰਥਨ ਕਰਨ ਵਾਲੇ 17 ਮੈਂਬਰਾਂ ਨੇ ਬਗਾਵਤ ਕਰਦਿਆਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਇਸ ਨਾਲ ਪ੍ਰਧਾਨ ਝੀਂਡਾ ਆਪਣਾ ਬਹੁਮਤ ਗੁਆ ਬੈਠੇ ਹਨ। ਦੱਸਣਯੋਗ ਹੈ ਕਿ 49 ਮੈਂਬਰੀ ਜਨਰਲ ਹਾਊਸ ਵਿੱਚ ਝੀਂਡਾ ਨੂੰ 29 ਮੈਂਬਰਾਂ ਦੇ ਸਮਰਥਨ ਨਾਲ ਪ੍ਰਧਾਨ ਚੁਣਿਆ ਗਿਆ ਸੀ, ਜਦਕਿ 18 ਮੈਂਬਰਾਂ ਨੇ ਵਾਕਆਊਟ ਕੀਤਾ ਸੀ ਅਤੇ 2 ਮੈਂਬਰ ਗੈਰ-ਹਾਜ਼ਰ ਰਹੇ ਸਨ। ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿੱਚ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ 17 ਮੈਂਬਰਾਂ ਨੇ ਪ੍ਰਧਾਨ ਝੀਂਡਾ ਦੀ ਗਲਤ ਕਾਰਗੁਜ਼ਾਰੀ ਅਤੇ ਆਪਹੁਦਰੇਪਣ ਤੋਂ ਤੰਗ ਆ ਕੇ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 29 ’ਚੋਂ 17 ਮੈਂਬਰਾਂ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਪ੍ਰਧਾਨ ਝੀਂਡਾ ਕੋਲ ਹੁਣ ਬਹੁਮਤ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਫਿਰ ਜਨਰਲ ਹਾਊਸ ਦਾ ਇਜਲਾਸ ਬੁਲਾ ਕੇ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ।ਮੀਤ ਪ੍ਰਧਾਨ ਨੇ ਦੋਸ਼ ਲਾਇਆ ਕਿ ਗੁਰਦੁਆਰਾ ਐਕਟ 2014 ਅਨੁਸਾਰ 15 ਮੈਂਬਰਾਂ ਦੇ ਦਸਤਖ਼ਤਾਂ ’ਤੇ ਜਨਰਲ ਹਾਊਸ ਬੁਲਾਉਣਾ ਪੈਂਦਾ ਹੈ, ਪਰ 17 ਮੈਂਬਰਾਂ ਦੀ ਲਿਖਤੀ ਮੰਗ ਦੇ ਬਾਵਜੂਦ ਪ੍ਰਧਾਨ ਝੀਂਡਾ ਇਜਲਾਸ ਨਹੀਂ ਬੁਲਾ ਰਹੇ, ਜੋ ਕਿ ਐਕਟ ਦੀ ਸਿੱਧੀ ਉਲੰਘਣਾ ਹੈ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਢੰਗ ਨਾਲ ਮੁਲਾਜ਼ਮਾਂ ਦੀਆਂ ਬਦਲੀਆਂ, ਤਰੱਕੀਆਂ ਅਤੇ ਨਿਯੁਕਤੀਆਂ ਦੇ ਮਾਮਲੇ ਵਿੱਚ ਅਦਾਲਤੀ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਮੈਂਬਰਾਂ ਨੇ ਝੀਂਡਾ ਦੇ ਵਤੀਰੇ ਕਾਰਨ ਕਈ ਮੁਲਾਜ਼ਮਾਂ ਵੱਲੋਂ ਨੌਕਰੀ ਛੱਡ ਕੇ ਜਾਣ ’ਤੇ ਚਿੰਤਾ ਪ੍ਰਗਟਾਈ ਅਤੇ ਬਜਟ ਪਾਸ ਨਾ ਕਰ ਸਕਣ ਕਾਰਨ ਉਨ੍ਹਾਂ ਨੂੰ ‘ਫੇਲ੍ਹ ਪ੍ਰਧਾਨ’ ਕਰਾਰ ਦਿੱਤਾ। ਅੱਜ ਦੀ ਮੀਟਿੰਗ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਰੁਪਿੰਦਰ ਸਿੰਘ ਪੰਜੋਖਰਾ ਸਾਹਿਬ, ਜਗਤਾਰ ਸਿੰਘ ਮਾਨ ਮਿੱਠੜੀ, ਤਜਿੰਦਰਪਾਲ ਸਿੰਘ ਨਾਰਨੌਲ ਤੇ ਹੋਰ ਹਾਜ਼ਰ ਸਨ।

Related posts

Turkey Earthquake : ਤਬਾਹੀ ਵਿਚਕਾਰ 36 ਘੰਟਿਆਂ ‘ਚ ਪੰਜਵੀਂ ਵਾਰ ਭੂਚਾਲ ਦੇ ਝਟਕਿਆਂ ਨਾਲ ਦਹਲਿਆ ਤੁਰਕੀ, ਹੁਣ ਤਕ 5 ਹਜ਼ਾਰ ਦੀ ਹੋ ਚੁੱਕੀ ਹੈ ਮੌਤ

On Punjab

ਜਸਟਿਸ ਵਰਮਾ ਨੂੰ ਹਟਾਉਣ ਲਈ ਸਾਰੀਆਂ ਧਿਰਾਂ ਸਹਿਮਤ: ਰਿਜਿਜੂ

On Punjab

ਅਟਾਰੀ ‘ਚ ਰੈਲੀ ਦੌਰਾਨ ਵਾਲ-ਵਾਲ ਬਚੇ ਭਗਵੰਤ ਮਾਨ,ਸ਼ਰਾਰਤੀ ਅਨਸਰ ਨੇ ਮੂੰਹ ਵੱਲ ਸੁੱਟੀ ਨੁਕੀਲੀ ਚੀਜ਼

On Punjab