PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੀਂਹ ਨਾਲ ਗਰਮੀ ਤੋਂ ਰਾਹਤ ਪਰ ਕਿਸਾਨਾਂ ਲਈ ਬਣਿਆ ਆਫ਼ਤ

ਚੰਡੀਗਡ਼੍ਹ- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਸਵੇਰ ਤੋਂ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਂਦਾ ਰਿਹਾ। ਮੀਂਹ ਕਰ ਕੇ ਤਾਪਮਾਨ ਵਿੱਚ ਭਾਰੀ ਨਿਘਾਰ ਦਰਜ ਕੀਤਾ ਗਿਆ। ਇਸ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਕਿਸਾਨਾਂ ਲਈ ਇਹ ਮੀਂਹ ਆਫ਼ਤ ਬਣ ਕੇ ਆਇਆ ਹੈ। ਪਹਿਲਾਂ ਹੜ੍ਹਾਂ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਗਈਆਂ ਸਨ ਤੇ ਹੁਣ ਮੀਂਹ ਕਰ ਕੇ ਖੇਤਾਂ ਵਿੱਚ ਵਾਢੀ ਲਈ ਪੱਕੀਆਂ ਖੜ੍ਹੀਆਂ ਫ਼ਸਲਾਂ ਵਿਛ ਗਈਆਂ। ਦੂਜੇ ਪਾਸੇ ਮੰਡੀਆਂ ਵਿੱਚ ਵੇਚਣ ਲਈ ਆਈ ਫ਼ਸਲਾਂ ਵੀ ਭਿੱਜ ਗਈਆਂ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ 7 ਅਕਤੂਬਰ ਨੂੰ ਵੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਕਰ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਮੀਂਹ ਪੈਣ ਕਰ ਕੇ ਫ਼ਸਲਾਂ ਦੀ ਵਾਢੀ ਵੀ ਪ੍ਰਭਾਵਿਤ ਹੋਵੇਗੀ। ਹੁਣ ਕਿਸਾਨਾਂ ਵੱਲੋਂ ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਝੋਨੇ ਦੀ ਫ਼ਸਲ ਵੱਢੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੰਘੇ ਦਿਨ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਪਏ ਮੀਂਹ ਕਰ ਕੇ ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਕਿਸਾਨਾਂ ਦੀ ਪੱਕੀ ਹੋਈ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ ਤੇ ਮੀਂਹ ਨੇ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ। ਅੱਜ ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਹਾਲੀ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਸਣੇ ਹੋਰ ਕਈ ਸ਼ਹਿਰਾਂ ਵਿੱਚ ਮੀਂਹ ਪਿਆ। ਪੰਜਾਬ ਵਿੱਚ ਅੱਜ ਪਏ ਮੀਂਹ ਨਾਲ ਤਾਪਮਾਨ ਵਿੱਚ 11 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ, ਮੁਹਾਲੀ ਤੇ ਪਠਾਨਕੋਟ ਵਿੱਚ ਭਾਰੀ ਮੀਂਹ- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ, ਮੁਹਾਲੀ ਤੇ ਪਠਾਨਕੋਟ ਵਿੱਚ ਭਾਰੀ ਮੀਂਹ ਪਿਆ ਹੈ। ਇਸ ਦੌਰਾਨ ਪਠਾਨਕੋਟ ਵਿੱਚ 56.5 ਮਿਲੀਮੀਟਰ, ਚੰਡੀਗੜ੍ਹ ਵਿੱਚ 33.4, ਮੁਹਾਲੀ ਵਿੱਚ 32.5, ਅੰਮ੍ਰਿਤਸਰ ਵਿੱਚ 25.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ 2.8, ਪਟਿਆਲਾ ਵਿੱਚ 6.6, ਬਠਿੰਡਾ ਵਿੱਚ 8 ਮਿਲੀਮੀਟਰ, ਗੁਰਦਾਸਪੁਰ ਵਿੱਚ 19.4, ਫਿਰੋਜ਼ਪੁਰ ਵਿੱਚ 7 ਮਿਲੀਮੀਟਰ, ਰੋਪੜ ਵਿੱਚ 8 ਮਿਲੀਮੀਟਰ ਅਤੇ ਹੋਰਨਾਂ ਸ਼ਹਿਰਾਂ ਹਲਕਾ ਮੀਂਹ ਪਿਆ ਹੈ।

Related posts

ਪਾਕਿਸਤਾਨ ‘ਚ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕਜੁਟ ਹੋਣ ਦਾ ਸੱਦਾ

On Punjab

Bigg Boss 18: ਬਿੱਗ ਬੌਸ ਦੇ ਟਾਪ 5 ਮੈਂਬਰਾਂ ’ਚ ਪਹੁੰਚੇ ਰਜਤ ਦਲਾਲ, ਬਾਲ-ਬਾਲ ਬਚੀ ਚਾਹਤ ਪਾਂਡੇ ਤੇ ਸ਼ਿਲਪਾ ਸ਼ਿਰੋਡਕਰ ਦੀ ਕੁਰਸੀ ਓਰਮੈਕਸ ਮੀਡੀਆ ਦੀ ਰਿਪੋਰਟ ‘ਚ ਵਿਵਿਅਨ ਦਿਸੇਨਾ ਨੇ ਅਵਿਨਾਸ਼ ਮਿਸ਼ਰਾ (Avinash Mishra) ਨੂੰ ਪਿੱਛੇ ਛੱਡ ਦਿੱਤਾ ਹੈ। ਵਿਵੀਅਨ ਡੇਸੇਨਾ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਜਦਕਿ ਅਵਿਨਾਸ਼ ਮਿਸ਼ਰਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜਦਕਿ ਚਾਹਤ ਪਾਂਡੇ ਚੌਥੇ ਅਤੇ ਸ਼ਿਲਪਾ ਸ਼ਿਰੋਡਕਰ ਪੰਜਵੇਂ ਸਥਾਨ ‘ਤੇ ਹੈ।

On Punjab

13 ਸਾਲ ਪਹਿਲਾਂ ਸੁਫਨੇ ‘ਚ ਦਿੱਸੇ ਲਾਟਰੀ ਦੇ ਨੰਬਰ ਨੇ ਬਣਾਇਆ ਕਰੋੜਪਤੀ

On Punjab