PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ ICC ਵਲੋਂ ਮੁੜ ਰੱਦ: ਨਾਟਕੀ ਦੇਰੀ ਮਗਰੋਂ ਪਾਕਿ ਟੀਮ ਸਟੇਡੀਅਮ ਲਈ ਰਵਾਨਾ

ਯੂਏਈ- ਐਂਡੀ ਪਾਇਕ੍ਰਾਫਟ ਨੂੰ ਮੈਚ ਰੈਫਰੀ ਵਜੋਂ ਲਾਂਭੇ ਕਰਨ ਦੀ ਮੰਗ ਆਈਸੀਸੀ ਵੱਲੋਂ ਦੂਜੀ ਵਾਰ ਰੱਦ ਕੀਤੇ ਜਾਣ ਦੇ ਵਿਰੋਧ ਵਜੋਂ ਨਾਟਕੀ ਦੇਰੀ ਤੋਂ ਬਾਅਦ ਪਾਕਿਸਤਾਨ ਦੀ ਕ੍ਰਿਕਟ ਟੀਮ ਆਖਰਕਾਰ ਬੁੱਧਵਾਰ ਨੂੰ ਇੱਥੇ ਯੂਏਈ ਵਿਰੁੱਧ ਗਰੁੱਪ ਗੇੜ ਦੇ ਆਪਣੇ ‘ਕਰੋ ਜਾਂ ਮਰੋ’ ਮੁਕਾਬਲੇ ਲਈ ਸਟੇਡੀਅਮ ਵੱਲ ਰਵਾਨਾ ਹੋ ਗਈ ਹੈ।  ਸੂਤਰਾਂ ਨੇ ਪੀਟੀਆਈ ਨੂੰ ਦੱਸਿਆ, ‘‘ਟੀਮ ਸਟੇਡੀਅਮ ਲਈ ਰਵਾਨਾ ਹੋ ਗਈ ਹੈ, ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਵੇਗਾ।”

ਇਸ ਤੋਂ ਪਹਿਲਾਂ ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਇੱਥੇ ਯੂਏਈ ਖਿਲਾਫ਼ ਏਸ਼ੀਆ ਕੱਪ ਦੇ ਗਰੁੱਪ ਗੇੜ ਦੇ ਮੈਚ ਲਈ ਆਪਣੇ ਹੋਟਲ ’ਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨੀ ਟੀਮ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੂੰ ਹਟਾਉਣ ਦੀ ਆਪਣੀ ਮੰਗ ’ਤੇ ਬਜ਼ਿੱਦ ਹੈ। ਉਧਰ ਕੌਮਾਂਤਰੀ ਕ੍ਰਿਕਟ ਕੌਂਸਲ ਪਾਕਿਸਤਾਨ ਦੀ ਇਸ ਮੰਗ ਨੂੰ ਦੂਜੀ ਵਾਰ ਰੱਦ ਕਰ ਚੁੱਕੀ ਹੈੈ। ਪਾਕਿਸਤਾਨ ਨੇ ਐਤਵਾਰ ਨੂੰ ਖੇਡੇ ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਵੱਲੋਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਹੱਥ ਮਿਲਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਹੋਈ ਸ਼ਰਮਿੰਦਗੀ ਲਈ ਪਾਇਕ੍ਰਾਫਟ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਪਾਇਕ੍ਰਾਫਟ ਬੁੱਧਵਾਰ ਦੇ ਮੈਚ ਲਈ ਮੈਚ ਰੈਫਰੀ ਰਹੇਗਾ ਅਤੇ ਜੇਕਰ ਪਾਕਿਸਤਾਨ ਦੀ ਟੀਮ ਮੈਦਾਲ ਵਿਚ ਨਹੀਂ ਆਉਂਦੀ ਹੈ, ਤਾਂ ਯੂਏਈ ਨੂੰ ਪੂਰੇ ਅੰਕ ਦਿੱਤੇ ਜਾਣਗੇ।’’ ਇਸ ਦੌਰਾਨ ਪੀਸੀਬੀ (ਪਾਕਿਸਤਾਨ ਕ੍ਰਿਕਟ ਬੋਰਡ) ਦੇ ਇੱਕ ਸੂਤਰ ਨੇ ਕਿਹਾ ਕਿ ਖਿਡਾਰੀਆਂ ਨੂੰ ‘ਆਪਣੇ ਕਮਰਿਆਂ ਵਿੱਚ ਰਹਿਣ ਅਤੇ ਅਗਲੇ ਨਿਰਦੇਸ਼ਾਂ ਦੀ ਉਡੀਕ ਕਰਨ ਲਈ ਕਿਹਾ ਗਿਆ ਹੈ।’ ਹਾਲਾਂਕਿ ਯੂਏਈ ਦੀ ਟੀਮ ਸਟੇਡੀਅਮ ਪਹੁੰਚ ਗਈ ਹੈ ਅਤੇ ਜੇਕਰ ਮੈਚ ਨਹੀਂ ਖੇਡਿਆ ਜਾਂਦਾ ਹੈ ਤਾਂ ਟੀਮ ਸੁਪਰ ਫੋਰ ਪੜਾਅ ਵਿੱਚ ਜਾਵੇਗੀ।

ਪੀਸੀਬੀ ਮੁਤਾਬਕ 69 ਸਾਲਾ ਪਾਈਕ੍ਰਾਫਟ, ਜੋ ਕਿ ਜ਼ਿੰਬਾਬਵੇ ਦਾ ਸਾਬਕਾ ਕ੍ਰਿਕਟਰ ਹੈ, ਨੇ ਪਾਕਿਸਤਾਨੀ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਆਪਣੇ ਭਾਰਤੀ ਹਮਰੁਤਬਾ ਸੂਰਿਆਕੁਮਾਰ ਯਾਦਵ ਨਾਲ ਹੱਥ ਮਿਲਾਉਣ ਤੋਂ ਬਚਣ ਲਈ ਕਿਹਾ ਸੀ। ਪਾਕਿਸਤਾਨੀ ਟੀਮ ਪ੍ਰਬੰਧਨ ਨੇ ਇਹ ਵੀ ਦੋਸ਼ ਲਗਾਇਆ ਕਿ ਪਾਇਕ੍ਰਾਫਟ ਨੇ ਦੋਵਾਂ ਕਪਤਾਨਾਂ ਵਿਚਕਾਰ ਟੀਮ-ਸ਼ੀਟਾਂ ਦੀ ਰਵਾਇਤੀ ਅਦਲਾ ਬਦਲੀ ਦੀ ਆਗਿਆ ਵੀ ਨਹੀਂ ਦਿੱਤੀ।

Related posts

US Government Emails Hacked : ਚੀਨੀ ਹੈਕਰਾਂ ਨੇ ਅਮਰੀਕੀ ਸਰਕਾਰ ਦੀਆਂ 60,000 ਈਮੇਲਾਂ ਕੀਤੀਆਂ ਹੈਕ, ਸੈਨੇਟ ਕਰਮਚਾਰੀ ਨੇ ਕੀਤਾ ਦਾਅਵਾ

On Punjab

ਬਹੁਤ ਕੁਝ ਤਬਾਹ ਕਰੇਗੀ ਕੋਰੋਨਾ ਮਹਾਮਾਰੀ, ਸੰਯੁਕਤ ਰਾਸ਼ਟਰ, IMF ਤੇ WHO ਦੀ ਚੇਤਾਵਨੀ

On Punjab

IMF ਨੇ ਕੋਰੋਨਾ ਖਿਲਾਫ਼ ਭਾਰਤ ਦੇ ਕਦਮਾਂ ਦੀ ਕੀਤੀ ਤਾਰੀਫ਼, ਕਿਹਾ….

On Punjab