77 F
New York, US
June 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤੇਜ਼ ਗੇਂਦਬਾਜ਼ ਯਸ਼ ਦਿਆਲ ’ਤੇ ਨਾਬਾਲਗ ਨਾਲ ਜਬਰ ਜਨਾਹ ਦਾ ਦੋਸ਼, ਐਫ.ਆਈ.ਆਰ. ਦਰਜ

ਨਵੀਂ ਦਿੱਲੀ-  ਆਈਪੀਐੱਲ ਟੀਮ ਰੌਇਲ ਚੈਲੰਜਰਜ਼ ਬੈਂਗਲੁਰੂ (Royal Challengers Bengaluru) ਦੇ ਤੇਜ਼ ਗੇਂਦਬਾਜ਼ Yash Dayal ’ਤੇ ਜੈਪੁਰ ਪੁਲੀਸ ਵੱਲੋਂ ਦਰਜ ਕੀਤੀ ਗਈ ਇੱਕ FIR ਵਿੱਚ ਨਾਬਾਲਗ ਨਾਲ ਜਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ। ਉੱਤਰ ਪ੍ਰਦੇਸ਼ ਦਾ ਇਹ 27 ਸਾਲਾ ਕ੍ਰਿਕਟਰ ਪਹਿਲਾਂ ਹੀ ਗਾਜ਼ੀਆਬਾਦ ਦੀ ਇੱਕ ਔਰਤ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਦਿਆਲ ਨੇ ਪੰਜ ਸਾਲਾਂ ਦੇ ਰਿਸ਼ਤੇ ਦੌਰਾਨ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਦਾ ਸ਼ੋਸ਼ਨ ਕੀਤਾ ਸੀ।

ਜੈਪੁਰ ਦੇ ਸਾਂਗਾਨੇਰ ਸਦਰ ਥਾਣੇ ਦੇ SHO ਅਨਿਲ ਜੈਮਨ ਨੇ ਦੱਸਿਆ ਕਿ ਤਾਜ਼ਾ FIR ਬੁੱਧਵਾਰ ਨੂੰ ਦਰਜ ਕੀਤੀ ਗਈ ਸੀ। ਉਨ੍ਹਾਂ ਸ਼ੁੱਕਰਵਾਰ ਨੂੰ ਇੱਥੇ ਦੱਸਿਆ, ‘‘Yash Dayal ਵਿਰੁੱਧ ਜਬਰ ਜਨਾਹ ਲਈ POCSO (ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ) ਐਕਟ ਅਤੇ BNS (ਭਾਰਤੀ ਨਿਆ ਸੰਹਿਤਾ) ਦੀਆਂ ਸੰਬੰਧਿਤ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ।’’

ਜੈਮਨ ਅਨੁਸਾਰ ਪੀੜਤ ਨੇ ਦੋਸ਼ ਲਗਾਇਆ ਹੈ ਕਿ ਖਿਡਾਰੀ ਨੇ ਪਹਿਲਾਂ 2023 ਵਿੱਚ ਉਸ ਨਾਲ ਜਬਰ ਜਨਾਹ ਕੀਤਾ ਸੀ ਜਦੋਂ ਉਹ 17 ਸਾਲ ਦੀ ਸੀ ਅਤੇ ਇਸੇ ਤਰ੍ਹਾਂ ਦਾ ਵਕਿਆ ਇਸ ਸਾਲ ਅਪਰੈਲ ਵਿੱਚ ਸੀਤਾਪੁਰਾ ਖੇਤਰ ਦੇ ਇੱਕ ਹੋਟਲ ਵਿੱਚ ਵੀ ਹੋਇਆ ਸੀ।\ਐੱਸਐੱਚਓ ਨੇ ਕਿਹਾ, ‘‘ਉਸ ਨੇ ਦੋਸ਼ ਲਗਾਇਆ ਕਿ ਕ੍ਰਿਕਟਰ ਨੇ ਉਸ ਦੇ ਕਰੀਅਰ ਵਿੱਚ ਮਦਦ ਅਤੇ ਸਹਾਇਤਾ ਦਾ ਵਾਅਦਾ ਕੀਤਾ ਸੀ। ਉਸ ਨੇ ਇਸ ਸਾਲ ਅਪਰੈਲ ਵਿੱਚ ਉਸ ਨਾਲ ਸੰਪਰਕ ਕੀਤਾ ਜਦੋਂ ਉਹ IPL ਲਈ ਜੈਪੁਰ ਵਿੱਚ ਸੀ ਅਤੇ ਉਸ ਨੂੰ ਹੋਟਲ ਬੁਲਾਇਆ ਜਿੱਥੇ ਉਸ ਨੇ ਕਥਿਤ ਤੌਰ ‘ਤੇ ਉਸ ਨਾਲ ਦੁਬਾਰਾ ਜਬਰ ਜਨਾਹ ਕੀਤਾ।’’ ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਦਿਆਲ ਇੱਕ ਮੱਧਮ ਤੇਜ਼ ਗੇਂਦਬਾਜ਼, ਭਾਰਤੀ ਘਰੇਲੂ ਸਰਕਟ ਵਿੱਚ ਕਾਫ਼ੀ ਮਸ਼ਹੂਰ ਗੇਂਦਬਾਜ਼ ਹੈ। ਉਸ ਨੇ 2018 ਵਿੱਚ ਉੱਤਰ ਪ੍ਰਦੇਸ਼ ਲਈ ਆਪਣਾ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ 27 ਫਸਟ-ਕਲਾਸ ਮੈਚ ਖੇਡ ਚੁੱਕਾ ਹੈ, ਜਿਸ ਵਿੱਚ 84 ਵਿਕਟਾਂ ਲਈਆਂ ਹਨ। ਦਿਆਲ ਨੇ 2022 ਵਿੱਚ ਗੁਜਰਾਤ ਟਾਈਟਨਸ (Gujarat Titans) ਨਾਲ ਆਪਣਾ IPL ਕਰੀਅਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹ RCB ਵਿੱਚ ਚਲਾ ਗਿਆ, ਜਿਸ ਨੇ ਉਸਨੂੰ 2024 ਦੀ ਖਿਡਾਰੀਆਂ ਦੀ ਨਿਲਾਮੀ ਵਿੱਚ ਪੰਜ ਕਰੋੜ ਰੁਪਏ ਵਿੱਚ ਖਰੀਦਿਆ ਸੀ।

Related posts

ਸਿੱਧੂ ਦੀ ਰਿਹਾਈ ’ਤੇ ਵਿਚਾਰ ਕਰਨ ਭਗਵੰਤ ਮਾਨ: ਵੜਿੰਗ 1 day ago

On Punjab

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ‘Hydroxychloroquine’ ਨੂੰ ਸੰਜੀਵਨੀ ਬੂਟੀ ਦੱਸ ਕੀਤਾ ਭਾਰਤ ਦਾ ਧੰਨਵਾਦ

On Punjab

ਇਰਾਨ ਨੇ ਦਬੋਚੇ ਅਮਰੀਕਾ ਦੇ 17 ਜਾਸੂਸ, ਕਈਆਂ ਨੂੰ ਮੌਤ ਦੀ ਸਜ਼ਾ

On Punjab