PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਮੂਹਿਕ ਜਬਰ ਜਨਾਹ ਮਾਮਲਾ: ਦੱਖਣੀ ਕਲਕੱਤਾ ਲਾਅ ਕਾਲਜ ਮੁੜ ਖੁੱਲ੍ਹਿਆ

ਕੋਲਕਾਤਾ- ਕੈਂਪਸ ਵਿਚ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਉਪਰੰਤ ਦੱਖਣੀ ਕਲਕੱਤਾ ਲਾਅ ਕਾਲਜ ਸੋਮਵਾਰ ਨੂੰ ਭਾਰੀ ਸੁਰੱਖਿਆ ਦੇ ਵਿਚਕਾਰ ਦੁਬਾਰਾ ਖੁੱਲ੍ਹਿਆ। ਵਾਇਸ ਪ੍ਰਿੰਸੀਪਲ ਨੈਨਾ ਚੈਟਰਜੀ ਨੇ ਦੱਸਿਆ ਕਿ ਮੁੜ ਖੁੱਲ੍ਹਣ ਤੋਂ ਬਾਅਦ ਪਹਿਲੇ ਦਿਨ ਸਿਰਫ਼ ਪਹਿਲੇ ਸਮੈਸਟਰ ਦੇ ਬੀਏ ਐੱਲਐੱਲਬੀ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਭਰਨ ਲਈ ਆਉਣ ਬਾਰੇ ਕਿਹਾ ਗਿਆ ਹੈ।

ਕੋਲਕਾਤਾ ਪੁਲੀਸ ਦੇ ਸੀਨੀਅਰ ਅਧਿਕਾਰੀ ਕੈਂਪਸ ਵਿੱਚ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਸਨ ਅਤੇ ਨਿੱਜੀ ਗਾਰਡ ਅੰਦਰ ਜਾ ਰਹੇ ਵਿਦਿਆਰਥੀਆਂ ਦੇ ਆਈਡੀ ਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਸਨ। ਇੱਥੇ ਪੁੱਜੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਦੇ ਪਿਤਾ ਸ਼ਸ਼ਾਂਕ ਧਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਸਥਿਤੀ ਆਮ ਹੋਣ ਤੱਕ ਆਪਣੇ ਪੁੱਤਰ ਨਾਲ ਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, “ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਡਰ ਲੱਗ ਰਿਹਾ ਹੈ।”

Related posts

ਚੀਨ ਕੋਲ ਇੰਨਾ ਫੌਜੀ ਸਾਜੋ-ਸਾਮਾਨ, ਭਾਰਤ ਦੇ ਸਕੇਗਾ ਟੱਕਰ?

On Punjab

ਡੋਨਾਲਡ ਟਰੰਪ ਨੂੰ ਭੇਜਿਆ ਜ਼ਹਿਰ ਦਾ ਪੈਕਟ, ਅਮਰੀਕੀ ਅਧਿਕਾਰੀਆਂ ਦੇ ਲੱਗਾ ਹੱਥ

On Punjab

ਨਾਸਾ ਨੂੰ ਆਖਿਰ ਹੁਣ ਕਿਸ ਡਰ ਤੋਂ ਵਾਪਸ ਲੈਣਾ ਪਿਆ Artemis-1 ਮਿਸ਼ਨ, ਜਾਣੋ ਅੱਗੇ ਕੀ ਹੋਵੇਗਾ

On Punjab