PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਾਲੀ ਟਾਪੂ ਨੇੜੇ ਯਾਤਰੀ ਕਿਸ਼ਤੀ ਡੁੱਬਣ ਕਾਰਨ 4 ਦੀ ਮੌਤ, 30 ਤੋਂ ਵੱਧ ਲਾਪਤਾ

ਜਕਾਰਤਾ- ਇੰਡੋਨੇਸ਼ੀਆ ਦੇ ਬਾਲੀ ਸਟਰੇਟ ਵਿੱਚ ਦਰਜਨਾਂ ਸਵਾਰੀਆਂ ਅਤੇ ਵਾਹਨਾਂ ਨੂੰ ਲੈ ਕੇ ਜਾ ਰਹੀ ਇੱਕ ਫੈਰੀ(ਕਿਸ਼ਤੀ) ਦੇ ਡੁੱਬਣ ਤੋਂ ਬਾਅਦ ਚਾਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇੰਡੋਨੇਸ਼ੀਆ ਦੀ ਨਿਊਜ਼ ਏਜੰਸੀ ਅੰਤਾਰਾ ਨੇ ਦੱਸਿਆ ਕਿ ਜਦੋਂ ਤੁਨੂ ਪ੍ਰਤਾਮਾ ਜਾਇਆ ਰੋਲ-ਆਨ/ਰੋਲ-ਆਫ ਜਹਾਜ਼ ਬਾਲੀ ਟਾਪੂ ਦੇ ਪਾਣੀ ਵਿੱਚ ਪਲਟ ਗਿਆ, ਇਸ ਸਮੇਂ ਵਿੱਚ 12 ਚਾਲਕ ਦਲ ਦੇ ਮੈਂਬਰ, 53 ਯਾਤਰੀ ਅਤੇ 22 ਵਾਹਨ ਮੌਜੂਦ ਸਨ। ਅਥਾਰਟੀਜ਼ ਅਨੁਸਾਰ ਜਹਾਜ਼ ਕਿਟਾਪੰਗ ਬੰਦਰਗਾਹ ਬਨਿਊਵਾਂਗੀ ਤੋਂ ਗਿਲੀਮਨੁਕ ਬਾਲੀ ਲਈ ਰਵਾਨਾ ਹੋਇਆ ਸੀ, ਸਵੇਰੇ 10:56 ਵਜੇ ਸਥਾਨਕ ਸਮੇਂ ’ਤੇ ਯਾਤਰਾ ਸ਼ੁਰੂ ਕਰਨ ਤੋਂ ਸਿਰਫ਼ 25 ਮਿੰਟ ਬਾਅਦ, ਰਾਤ ​​ਲਗਭਗ 11:20 ਵਜੇ ਡੁੱਬ ਗਿਆ।ਘਟਨਾ ਦੀ ਪਹਿਲੀ ਰਿਪੋਰਟ ਗਿਲੀਮਨੁਕ ਦੇ ਪਾਣੀਆਂ ਵਿੱਚ ਡਿਊਟੀ ’ਤੇ ਤਾਇਨਾਤ ਇੱਕ ਬੰਦਰਗਾਹ ਗਸ਼ਤ ਅਧਿਕਾਰੀ ਵੱਲੋਂ ਕੀਤੀ ਗਈ ਸੀ।

ਨਾਨਾਂਗ ਸਿਗਿੱਟ ਸੂਰਬਾਇਆ ਐੱਸ.ਏ.ਆਰ. ਦਫ਼ਤਰ ਦੇ ਮੁਖੀ ਨੇ ਅੱਜ ਜਕਾਰਤਾ ਗਲੋਬ ਅਨੁਸਾਰ ਦੱਸਿਆ, ‘‘ਕੁੱਲ 65 ਲੋਕ ਸਵਾਰ ਸਨ। 23 ਬਚ ਗਏ, ਚਾਰ ਦੀ ਮੌਤ ਹੋ ਗਈ।’’ ਉਨ੍ਹਾਂ ਕਿਹਾ ਕਿ ਅਜੇ ਵੀ 38 ਲਾਪਤਾ ਵਿਅਕਤੀਆਂ ਦੀ ਤਲਾਸ਼ ਜਾਰੀ ਹੈ, ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਲੀ ਦੇ ਨੇਗਾਰਾ ਜਨਰਲ ਹਸਪਤਾਲ ਲਿਜਾਇਆ ਗਿਆ ਹੈ ਜਦੋਂ ਕਿ ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇੱਕ ਮੌਸਮ ਵਿਗਿਆਨ ਰਿਪੋਰਟ ਵਿੱਚ ਬਾਲੀ ਦੇ ਵਸਨੀਕਾਂ ਨੂੰ 29 ਜੂਨ ਤੋਂ 2 ਜੁਲਾਈ ਤੱਕ ਉੱਤਰੀ ਅਤੇ ਦੱਖਣੀ ਬਾਲੀ ਦੇ ਪਾਣੀਆਂ ਵਿੱਚ ਤੇਜ਼ ਹਵਾਵਾਂ ਅਤੇ ਵੱਡੀਆਂ ਲਹਿਰਾਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਸੀ।

Related posts

Amritpal Singh : ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ, ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਐੱਲਓਸੀ ਦਾ ਭੇਜਿਆ ਰਿਮਾਈਂਡਰ

On Punjab

Coca-Cola ਤੇ Pepsico ਵਰਗੀਆਂ ਵੱਡੀਆਂ ਕੰਪਨੀਆਂ ਕੂੜਾ ਫੈਲਾਉਣ ‘ਚ ਸਭ ਤੋਂ ਅੱਗੇ

On Punjab

22 ਘੰਟਿਆਂ ਬਾਅਦ ਸੋਲਨ ‘ਚ ਰੈਸਕਿਊ ਆਪਰੇਸ਼ਨ ਖ਼ਤਮ, 13 ਫੌਜੀਆਂ ਸਣੇ 14 ਦੀ ਮੌਤ

On Punjab